ਸ਼ਹਿਰ ਵਿੱਚ ਕਾਨੂੰਨ ਤੋੜਨ ਵਾਲਿਆ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਐਸ ਐਚ ੳ

ਰਾਜਪੁਰਾ 27 ਅਪ੍ਰੈਲ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਦੇ ਸਿਟੀ ਥਾਣਾ ਵਿੱਖੇ ਸ੍ਰ. ਮਹਿੰਦਰ ਸਿੰਘ ਨੇ ਬਤੌਰ ਨਵੇਂ ਐਸ ਐਚ ੳ ਦੇ ਤੌਰ ਤੇ ਚਾਰਜ ਸੰਭਾਲ ਲਿਆ ਹੈ ਉਹਨਾਂ ਤੋਂ ਪਹਿਲਾ ਐਸ ਐਚ ੳ ਸ੍ਰ. ਭਗਵੰਤ ਸਿੰਘ ਨੂੰ ਪੁਲਿਸ ਲਾਈਨ ਪਟਿਆਲਾ ਤਬਦੀਲ ਕੀਤਾ ਗਿਆ ਹੈ ਤੇ ਉਹਨਾਂ ਦੀ ਥਾਂ ਸ੍ਰ. ਮਹਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਸ਼ਹਿਰ ਨਿਵਾਸੀਆਂ ਵਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਅੱਜ ਆੜਤੀ ਐਸੋਸ਼ੀਏਸ਼ਨ ਰਾਜਪੁਰਾ ਦੇ ਪ੍ਰਧਾਨ ਸ੍ਰ. ਹਰਦੀਪ ਸਿੰਘ ਲਾਡਾ ਅਤੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪਰੁਾ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ ਆਪਣੇ ਸਾਥੀਆਂ ਸਮੇਤ ਥਾਣਾ ਸਿਟੀ ਦੇ ਨਵੇਂ ਐਸ ਐਚ ੳ ਸ੍ਰ. ਮਹਿੰਦਰ ਸਿੰਘ ਨੂੰ ਵਧਾਈ ਦੇਣ ਵਾਸਤੇ ਪੁਜੇ ਤੇ ਉਹਨਾਂ ਨੇ ਐਸ ਐਚ ੳ ਨੂੰ ਸਿਰੋਪਾ ਪਾ ਕੇ ਰਾਜਪੁਰਾ ਸਿਟੀ ਥਾਣੇ ਦਾ ਚਾਰਜ ਸੰਭਾਲਣ ਤੇ ਉਹਨਾਂ ਦਾ ਸੁਆਗਤ ਕੀਤਾ। ਇਸ ਮੌਕੇ ਐਸ ਐਚ ੳ ਮਹਿੰਦਰ ਸਿੰਘ ਨੇ ਪਤਰਕਾਰਾ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਠੀਕ ਰੱਖਣ ਲਈ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ ਤੇ ਉਸਤੋਂ ਬਾਅਦ ਵੀ ਜੇਕਰ ਕੋਈ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ ਕਰੇਗਾ ਜੀਵੇਂ ਕਿ ਮੋਟਰ ਸਾਇਕਲ ਉਤੇ ਸਾਉਂਡ ਪੋਲੁਸ਼ਨ, ਟ੍ਰਿਪਲ ਸਵਾਰੀ ਜਾ ਗਲਤ ਡਰਾਈਵਿੰਗ ਨੂੰ ਲੈ ਕੇ ਪੁਿਲਸ ਵਲੋਂ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਚਲਾਨ ਵੀ ਕਟਾਗੇ ਅਤੇ ਗਲਤ ਅਨਸਰਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਤੇੜੇ ਹੋ ਰਹੇ ਗਲਤ ਕੰਮ ਜੀਵੇਂ ਕਿ ਨਸ਼ਾ ਜਾ ਹੋਰ ਕੋਈ ਸੂਚਨਾ ਪੁਲਿਸ ਨੂੰ ਦੇ ਕੇ ਸਾਡੀ ਮਦਦ ਕਰਨ ਤਾਂ ਕਿ ਸ਼ਾਤੀ ਅਤੇ ਕਾਨੂੰਨ ਵਿਵਸਥਾ ਨੂੰ ਠੀਕ ਰਖਿਆਂ ਜਾ ਸਕੇ। ਇਸ ਮੌਕੇ ਆੜਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਅਤੇ ਜਨਰਲ ਸਕੱਤਰ ਖਜਾਨ ਸਿੰਘ ਲਾਲੀ, ਐਮ ਸੀ ਹਰਦੇਵ ਸਿੰਘ ਕੰਡੇਵਾਲਾ, ਚੇਅਰਮੈਨ ਕਰਤਾਰ ਸਿੰਘ ਸੰਧੂ, ਐਮ ਸੀ ਕਰਨਵੀਰ ਸਿੰਘ ਕੰਗ, ਸੁੱਖਦੇਵ ਸਿੰਘ ਵਿਰਕ, ਕਿਰਪਾਲ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *