ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਉਤਪਾਦ ਸਿਖਲਾਈ ਕੋਰਸ 8 ਮਈ ਤੋਂ ਸ਼ੁਰੂ

ਪਟਿਆਲਾ, (ਧਰਮਵੀਰ ਨਾਗਪਾਲ) ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਅਸ਼ੋਕ ਰੌਣੀ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਡੇਅਰੀ ਉਤਪਾਦ ਸਿਖਲਾਈ ਕੋਰਸ 8 ਮਈ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਿਖਲਾਈ ਵਿੱਚ ਪ੍ਰੋਗਰੈਸਿਵ ਡੇਅਰੀ ਕਿਸਾਨਾਂ ਨੂੰ ਦੁੱਧ ਤੋਂ ਵੱਧ ਪਦਾਰਥ ਬਣਾਉਣ ਦੀ ਸਿਖਲਾਈ ਦਿੱਤੀ ਜਾਣੀ ਹੈ ਜਿਸ ਵਿੱਚ ਪਨੀਰ, ਘਿਊ, ਮੱਖਣ, ਲੱਸੀ, ਵੇ-ਫਲੇਵਰ, ਦਹੀ ਆਦਿ ਦੁੱਧ ਪਦਾਰਥ ਤਿਆਰ ਕਰਨ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਟਰੇਨਿੰਗ ਸਿਖਲਾਈ ਵਿਭਾਗ ਦੇ ਟਰੇਨਿੰਗ ਸੈਂਟਰ ਡੇਅਰੀ ਵਿਸਥਾਰ ਤੇ ਸਿਖਲਾਈ ਕੇਂਦਰ ਚਤਾਮਲੀ (ਰੋਪੜ) ਵਿਖੇ ਚਲਾਈ ਜਾਵੇਗੀ ਜਿਸ ਦੀ ਸਿਖਲਾਈ ਫੀਸ 35 ਸੌ ਰੁਪਏ ਹੈ। ਉਹਨਾਂ ਦੱਸਿਆ ਕਿ ਉਮੀਦਵਾਰ ਘੱਟੋ ਘੱਟ 10ਵੀਂ ਪਾਸ ਹੋਵੇ ਅਤੇ ਉਮਰ 18 ਤੋਂ 50 ਸਾਲ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਪਟਿਆਲਾ ਵਿਖੇ 100 ਰੁਪਏ ਪ੍ਰਾਸਪੈਕਟ ਫੀਸ ਦੇ ਕੇ 5 ਮਈ ਤੱਕ ਫਾਰਮ ਭਰ ਸਕਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *