ਵਾਰ ਵਾਰ ਹਾਰ ਦਾ ਸਵਾਦ ਚ¤ਖਣ ਵਾਲਿਆਂ ਦੀ ਬਜਾਏ ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ਵਿ¤ਚ ਉਤਾਰੇ ਕਾਂਗਰਸ ਲੀਡਰਸ਼ਿਪ : ਅੰਕੁਰ ਸ਼ਰਮਾ

ਲੁਧਿਆਣਾ (ਪ੍ਰੀਤੀ ਸ਼ਰਮਾ) ਜਿਲ•ਾ ਯੂਥ ਕਾਂਗਰਸ ਵਿਧਾਨਸਭਾ ਪੂਰਬੀ ਦੇ ਪ੍ਰਧਾਨ ਅੰਕੁਰ ਸ਼ਰਮਾ ਨੇ ਕਾਂਗਰਸ ਦੇ ਰਾਸ਼ਟਰੀ ਉਪ-ਪ੍ਰਧਾਨ ਰਾਹੁਲ ਗਾਂਧੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਮੁ¤ਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਅਮਨਪ੍ਰੀਤ ਸਿੰਘ ਲਾਲੀ ਨੂੰ ਪ¤ਤਰ ਲਿਖਕੇ ਆਉਂਦੀਆਂ ਨਗਰ ਨਿਗਮ ਚੋਣਾ’ਚ ਵਾਰ ਵਾਰ ਹਾਰ ਦਾ ਸਵਾਦ ਚਖ ਚੁ¤ਕੇ ਲੋਕਾਂ ਦੀ ਬਜਾਏ ਨਵੇਂ ਨੌਜਵਾਨ ਚਿਹਰਿਆ ਨੂੰ ਚੋਣ ਮੈਦਾਨ ਵਿ¤ਚ ਉਤਾਰਣ ਦੀ ਮੰਗ ਕੀਤੀ । ਉਕਤ ਜਾਣਕਾਰੀ ਉਨ•ਾਂ ਨੇ ਬਸਤੀ ਜੋਧੇਵਾਲ ਸਥਿਤ ਵਾਰਡ 5 ਵਿ¤ਖੇ ਆਯੋਜਿਤ ਬੈਠਕ ਵਿ¤ਚ ਪਾਰਟੀ ਲੀਡਰਸ਼ਿਪ ਨੂੰ ਲਿਖੇ ਪ¤ਤਰ ਦੀ ਜਾਣਕਾਰੀ ਦਿੰਦੇ ਹੋਏ ਦਿ¤ਤੀ । ਅੰਕੁਰ ਸ਼ਰਮਾ ਨੇ ਪਾਰਟੀ ਨੂੰ ਲਿਖੇ ਪ¤ਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਹਾਂਨਗਰ ਦੇ ਅਨੇਕ ਵਾਰਡਾਂ ਵਿ¤ਚ ਪਾਰਟੀ ਵ¤ਲੋਂ ਵਾਰ ਵਾਰ ਹਾਰਨ ਵਾਲੇ ਅਤੇ ਜਨਤਾ ਵ¤ਲੋਂ ਠੁਕਰਾਏ ਉਮੀਦਵਾਰਾਂ ਨੂੰ ਫਿਰ ਤੋਂ ਚੋਣ ਮੈਦਾਨ ਵਿ¤ਚ ਉਤਰਾਨ ਨਾਲ ਜਨਤਾ ਸਾਹਮਣੇ ਪਾਰਟੀ ਦੀ ਛਵੀ ਧੂਮਿਲ ਹੋ ਰਹੀ ਹੈ । ਲੁਧਿਆਣਾ ਦਾ ਵਾਰਡ 5 ਇਸ ਗ¤ਲ ਦਾ ਉਦਾਹਰਣ ਹੈ ਜਿ¤ਥੇ ਪਾਟੀ ਨੇ ਬਸਪਾ ਦੀ ਸੀਟ ਤੇ ਹਾਰੇ ਉਮੀਦਵਾਰ ਨੂੰ ਅਪਣਾ ਕੇ ਦੋ ਵਾਰ ਨਿਗਮ ਚੋਣਾਂ ਵਿ¤ਚ ਉਤਾਰਿਆ ਦੋਨ•ੋਂ ਹੀ ਵਾਰ ਵਾਰਡ ਦੀ ਜਨਤਾ ਨੇ ਕਾਂਗਰਸ ਦੇ ਇਸ ਉਮੀਦਵਾਰ ਨੂੰ ਹਰਾਕੇ ਪਾਰਟੀ ਨੂੰ ਸਬਕ ਸਿਖਾਇਆ । ਜੇਕਰ ਇਸ ਵਾਰ ਵੀ ਪਾਰਟੀ ਨੇ ਪੁਰਾਣੀ ਗਲਤੀ ਦੋਹਰਾਈ ਤਾਂ ਸਿਵਾਏ ਹਾਰ ਦੇ ਕੁ¤ਝ ਹ¤ਥ ਨਹੀਂ ਲ¤ਗੇਗਾ । ਬੈਠਕ ਵਿ¤ਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪ੍ਰਦੇਸ਼ ਕਾਂਗਰਸ ਸਕ¤ਤਰ ਦਿਨੇਸ਼ ਸ਼ਰਮਾ ਨੇ ਪਾਰਟੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ•ਾਂ ਦੀਆਂ ਭਾਵਨਾਵਾਂ ਨੂੰ ਪਾਰਟੀ ਲੀਡਰਸ਼ਿਪ ਤ¤ਕ ਪੰਹੁਚਾਕੇ ਯੋਗ ਉਮੀਦਵਾਰਾਂ ਨੂੰ ਹੀ ਚੋਣ ਮੈਦਾਨ ਵਿ¤ਚ ਉਤਾਰਣ ਦੇ ਯਤਨ ਕਰਣਗੇ । ਇਸ ਮੌਕੇ ਤੇ ਦਿਨੇਸ਼ ਸ਼ਰਮਾ , ਪ੍ਰਦੀਪ ਕੁਮਾਰ , ਨੀਰਜ ਚੋਪੜਾ , ਲਵ ਸ਼ਰਮਾ , ਰਾਕੇਸ਼ ਸੋਨੂ ਅਤੇ ਹੋਰ ਵੀ ਮੌਜੂਦ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *