ਕਾਂਗਰਸ ਸੇਵਾ ਦਲ ਨੇ ਨਵ-ਨਿਯੁਕਤ ਪੁਲਿਸ ਕਮਿਸ਼ਨਰ ਆਰ.ਐਨ ਢੋਕੇ ਦਾ ਕੀਤਾ ਸਵਾਗਤ

ਲੁਧਿਆਣਾ (ਪ੍ਰੀਤੀ ਸ਼ਰਮਾ) ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਨਿਰਮਲ ਸਿੰਘ ਕੈੜਾ ਦੀ ਅਗਵਾਈ ਹੇਠ ਕਾਂਗਰਸ ਸੇਵਾ ਦਲ ਦਾ ਵਫਦ ਨਵ-ਨਿਯੁਕਤ ਪੁਲਿਸ ਕਮਿਸ਼ਨਰ ਆਰ.ਐਨ ਢੋਕੇ ਨੂੰ ਮਿਲਿਆ । ਇਸ ਸਮੇਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ । ਇਸ ਸਮੇਂ ਕੈੜਾ ਨੇ ਉਹਨਾਂ ਨੂੰ ਸ਼ਹਿਰ ਵਿਚ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ ਅਤੇ ਵੱਧ ਰਹੇ ਨਸ਼ਿਆ ਸਬੰਧੀ ਜਾਣੂ ਕਰਵਾਇਆ । ਉਹਨਾਂ ਨੇ ਕਿਹਾ ਕਿ ਸ਼ਹਿਰ ਵਾਸੀਆ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਇਸ ਸਮੇਂ ਕਮਿਸ਼ਨਰ ਸਾਹਿਬ ਨੇ ਭਰੋਸਾ ਦਵਾਇਆ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਬਰਕਰਾਰ ਰੱਖਿਆ ਜਾਵੇਗਾ, ਨਸ਼ਿਆ ਅਤੇ ਸਮਾਜਿਕ ਬੁਰਾਈਆਂ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ । ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ । ਇਸ ਸਮੇਂ ਗੁਰਨਾਮ ਸਿੰਘ ਕਲੇਰ ਕਨਵੀਨਰ ਪੰਜਾਬ, ਤਿਲਕ ਰਾਜ ਸੋਨੂੰ ਉਪ ਪ੍ਰਧਾਨ, ਰਾਜੇਸ਼ ਨਾਗਪਾਲ ਉਪ ਪ੍ਰਧਾਨ, ਵਿਸ਼ੂ ਢੀਂਗਰਾ ਜਰਨਲ ਸਕੱਤਰ, ਰਾਜੇਸ਼ ਸੂਦ ਆਦਿ ਮੌਜੂਦ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *