ਮਨਜੀਤ ਸਿੰਘ ਫਿਰੋਜਪੁਰੀ(ਦਸਤਾਰ ਕੋਚ)ਵੱਲੋ ਨਾਰਵੇ ਚ ਸੋਹਣੀ ਦਸਤਾਰ ਸਜਾਉਣ ਲਈ ਲਗਾਏ ਕੈਪ ਚ ਸ਼ਿਰਕਤ ਕੀਤੀ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਸੋਹਣੀ ਦਸਤਾਰ ਸਜਾਉਣ ਚ ਮਾਹਿਰ ਅਤੇ ਹਜ਼ਾਰਾ ਨੋਜਵਾਨਾ ਨੂੰ ਸੋਹਣੀਆ ਦਸਤਾਰਾ ਸਜਾਉਣ ਲਈ ਪ੍ਰੇਰਿਤ ਕਰ ਚੁਕਿਆ ਫਿਰੋਜਪੁਰ ਤੋ ਮਨਜੀਤ ਸਿੰਘ ਇਹਨੀ ਦਿਨੀ ਯੋਰਪ ਟੂਰ ਤੇ ਹੈ ਅਤੇ ਯੋਰਪ ਦੇ ਵੱਖ ਵੱਖ ਮੁਲਕਾ ਚ ਵੱਸਦੇ ਸੋਹਣੀ ਦਸਤਾਰ ਸਜਾਉਣ ਦੀ ਚਾਹਵਾਨ ਵੀਰਾ ਨੂੰ ਦਸਤਾਰ ਦੀ ਟਰੈਨਿੰਗ ਅਤੇ ਦਸਤਾਰ ਬੰਨਣ ਦੋਰਾਨ ਜਰੂਰੀ ਗੱਲਾ ਦੀ ਸਾਂਝ ਪਾ ਇਹ ਹੱਸਮੁੱਖ ਸੁਭਾਅ ਦਾ ਨੋਜਵਾਨ ਇਹਨੀ ਦਿਨੀ ਨਾਰਵੇ ਫੇਰੀ ਤੇ ਹੈ ਅਤੇ ਨਾਰਵੇ ਦੀ ਰਾਜਧਾਨੀ ਅਸਲੋ ਵਿਖੇ ਯੰਗ ਸਿੱਖਸ ਵੱਲੋ ਆਜੋਯਤ ਦਸਤਾਰ ਦਿਵਸ ਦੋਰਾਨ ਇਸ ਨੋਜਵਾਨ ਵੱਲੋ ਟਰੈਨਿੰਗ ਦਿੱਤੀ ਗਈ ਅਤੇ ਬਹੁਤ ਹੀ ਸਿਰਾ ਤੇ ਸੋਹਣੀਆ ਦਸਤਾਰਾ ਸਜਾਈਆ।ਅਸਲੋ ਤੋ ਬਾਅਦ ਮਨਜੀਤ ਸਿੰਘ ਫਿਰੋਜਪੁਰੀਆ ਵੱਲੋ ਗੁਰੁਦੁਆਰਾ ਸਾਹਿਬ ਲੀਅਰ ਦੇ ਸਹਿਯੋਗ ਨਾਲ ਲਗਾਏ ਦਸਤਾਰ ਟਰੈਨਿੰਗ ਕੈਪ ਚ ਗੁਰੂ ਘਰ ਨਾਲ ਜੁੜੀ ਸੰਗਤ ਚੋ ਬਹੁਤ ਸਾਰੇ ਦਸਤਾਰ ਸਜਾਉਣ ਦ ਚਾਹਵਾਨ ਵੀਰਾ ਨੂੰ ਦਸਤਾਰ ਬੰਨਣ ਦੀ ਸਿਖਲਾਈ ਦਿੱਤੀ ਜਿਸ ਦੀ ਸੰਗਤ ਵੱਲੋ ਬਹੁਤ ਹੀ ਸ਼ਲਾਘਾ ਕੀਤੀ ਗਈ। ਨਾਰਵੇ ਫੇਰੀ ਤੋ ਬਾਅਦ ਮਨਜੀਤ ਸਿੰਘ ਫਿਰੋਜਪੁਰੀ ਡੈਨਮਾਰਕ ਅਤੇ ਸਵੀਡਨ ਲਈ ਰਵਾਨਾ ਹੋਣਗੇ ਅਤੇ ਉਹਨਾ ਮੁੱਲਕਾ ਚ ਗੁਰੂ ਘਰਾ ਦੇ ਮਿੱਥੇ ਪ੍ਰੋਗਰਾਮ ਅਨੁਸਾਰ ਦਸਤਾਰ ਸਿਖਲਾਈ ਦੇਣਗੇ। ਸ੍ਰ ਮਨਜੀਤ ਸਿੰਘ ਫਿਰੋਜਪੁਰੀ ਨੇ ਮੀਡੀਆ ਨੂੰ ਦੱਸਿਆ ਕਿ ਉਹਨਾ ਦੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਸਾਡੇ ਗੁਰੂਆ ਵੱਲੋ ਬਖਸ਼ੀ ਦਸਤਾਰ ਹਰ ਇੱਕ ਦੇ ਸਿਰ ਤੇ ਸੱਜੇ ਅਤੇ ਗੁਰੂ ਸਾਹਿਬਾਨਾ ਦੀ ਬਾਣੀ ਦੇ ਉਪਦੇਸ ਦਾ ਕੁੱਲ ਦੁਨੀਆ ਚ ਪਾਸਾਰ ਹੋਵੇ।

Geef een reactie

Het e-mailadres wordt niet gepubliceerd. Vereiste velden zijn gemarkeerd met *