ਟ੍ਰੈਫਿਕ ਪੁਲਿਸ ਪੰਜਾਬ ਨੂੰ ਲੋਕਾ ਦੇ ਸਹਿਯੋਗ ਦੀ ਜਰੂਰਤ ….ਸ੍ਰ. ਹਰਦੀਪ ਸਿੰਘ ਇੰਸਪੈਕਟਰ ਟ੍ਰੈਫਿਕ ਪੁਲਿਸ

ਰਾਜਪੁਰਾ 3 ਮਈ (ਧਰਮਵੀਰ ਨਾਗਪਾਲ) ਅੱਜ ਟ੍ਰੈਫਿਕ ਦੇ ਨਿਯਮਾ ਦਾ ਪਾਲਨ ਕਰਨ ਲਈ ਵੱਖ ਵੱਖ ਸੰਸ਼ਥਾਵਾਂ ਦੇ ਸਕੂਲਾ ਵਿੱਚ ਜਾ ਕੇ ਟ੍ਰੈਫਿਕ ਨਿਯਮਾ ਬਾਰੇ ਜਾਣਕਾਰੀ ਦਿੰਦਿਆ ਹੋਇਆ ਇੰਸਪੈਕਟਰ ਹਰਦੀਪ ਸਿੰਘ ਨੇ ਸਰਕਾਰੀ ਐਨ ਟੀ ਸੀ ਸਕੂਲ ਦੇ ਬਚਿਆ ਤੋਂ ਟ੍ਰੈਫਿਕ ਨਿਯਮਾ ਬਾਰੇ ਪੁਛਿਆਂ ਅਤੇ ਸਮਝਾਉਂਦੇ ਹੋਏ ਕਈ ਸਵਾਲ ਪੁਛੇ ਜਿਸ ਦੇ ਤਹਿਤ ਸਕੂਲੀ ਬਚਿਆ ਨੇ ਸਹੀ ਅਤੇ ਗਲਤ ਜਵਾਬ ਦਿਤੇ ਅਤੇ ਜਿਹਨਾਂ ਬਚਿਆ ਨੇ ਗਲਤ ਜੁਆਬ ਦਿਤੇ ਸਨ ਉਹਨਾਂ ਨੂੰ ਸਹੀ ਤਰੀਕੇ ਨਾਲ ਸਮਝਾਉਂਦੇ ਹੋਏ ਉਹਨਾਂ ਕਿਹਾ ਕਿ ਜਿਸ ਬੱਚੇ ਨੂੰ ਸਮਝ ਨਹੀਂ ਆ ਰਿਹਾ ਤਾਂ ਉਹ ਉੱਠਕੇ ਮੇਰੇ ਕੋਲ ਆ ਸਕਦਾ ਹੈ ਤੇ ਸੁਆਲ ਦੇ ਜੁਆਬ ਬਾਰੇ ਪੁਛ ਸਕਦਾ ਹੈ ਅਤੇ ਸੜਕੀ ਨਿਯਮਾ ਤੇ ਟ੍ਰੈਫਿਕ ਨਿਯਮਾ ਬਾਰੇ ਹੋਰ ਵਧੇਰੇ ਜਾਣਕਾਰੀ ਹਾਸਲ ਕਰ ਸਕਦਾ ਹੈ। ਇਸ ਮੌਕੇ ਰਾਜਪੁਰਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਏ. ਐਸ ਆਈ ਜਗਜੀਤ ਸਿੰਘ, ਪਟਿਆਲਾ ਤੋਂ ਏਐਸ ਆਈ ਗੁਰਜਾਪ ਸਿੰਘ, ਰਾਜਪੁਰਾ ਤੋਂ ਹੈਂਡ ਕਾਂਸਟੇਬਲ ਗੁਰਬਚਨ ਸਿੰਘ, ਗੋਰਮਿੰਟ ਸੀਨੀਅਰ ਸੈਕਟਰੰਡੀ ਐਨ ਟੀ ਸੀ ਸਕੂਲ ਦੀ ਪ੍ਰਿੰਸੀਪਲ ਮੈਡਮ ਵੀਨਾ ਕਪੂਰ, ਪ੍ਰੋਫੈਸਰ ਸੰਜੀਵ ਵਰਮਾ ਅਤੇ ਵਿਜਯ ਕੁਮਾਰ ਦੇ ਨਾਲ ਸ਼ਹਿਰ ਦੇ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *