ਫਗਵਾੜਾ ’ਚ ਹੋਰ ਰਹੇ ਬ¤ਚਿਆਂ ਦੇ ਸ਼ੋਅ ‘ਕਿਡਜ਼ ਟੈਲੇਂਟ ਆਫ ਪੰਜਾਬ 2017’ ਲਈ ਆਡੀਸ਼ਨ 5 ਤੋਂ 10 ਮਈ ਤਕ

* ਨਾਮਵਰ ਸੈਲੀਬ੍ਰਿਟੀ ਨਿਭਾਉਣਗੇ ਜ¤ਜਾਂ ਦੀ ਭੂਮਿਕਾ
ਫਗਵਾੜਾ 3 ਮਈ (ਅਸ਼ੋਕ ਸ਼ਰਮਾ ) ਦਿ ਫਾਇਰ ਇਵੈਂਟ ਕੰਪਨੀ ਵਲੋਂ ਫਗਵਾੜਾ ਵਿਚ ਪਹਿਲੀ ਵਾਰ ਬ¤ਚਿਆਂ ਦਾ ਟੈਲੇਂਟ ਸ਼ੋਅ ‘ਕਿਡਜ਼ ਟੈਲੇਂਟ ਆਫ ਪੰਜਾਬ 2017’ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਾਇਰ ਗਰੁਪ ਦੇ ਨੁਮਾਇੰਦੇ ਸਨੀ ਗਰੋਵਰ ਨੇ ਦ¤ਸਿਆ ਕਿ ਇਸ ਸ਼ੋਅ ਵਿਚ ਬ¤ਚਿਆਂ ਦੇ ਡਾਂਸ, ਮਾਡਲਿੰਗ, ਸਿੰਗਿਗ ਅਤੇ ਐਕਟਿੰਗ ਦੇ ਮੁਕਾਬਲੇ ਹੋਣਗੇ। ਜਿਹਨਾਂ ਵਿਚ ਭਾਗ ਲੈਣ ਵਾਲੇ 5 ਤੋਂ 16 ਸਾਲ ਉਮਰ ਦੇ ਬ¤ਚਿਆਂ ਦੀਆਂ ਟੀਮਾਂ ਨੂੰ ਵ¤ਖ ਵ¤ਖ ਗਰੁਪਾਂ ਵਿਚ ਵੰਡਿਆ ਜਾਵੇਗਾ। ਸ਼ੋਅ ਦੌਰਾਨ ਜ¤ਜਾਂ ਦੀ ਭੂਮਿਕਾ ਟੈਲੀਵਿਜ਼ਨ ਦੇ ਨਾਮਵਰ ਅਦਾਕਾਰਾਂ ਅਤੇ ਗਾਇਕ ਕਲਾਕਾਰਾਂ ਵਲੋਂ ਨਿਭਾਈ ਜਾਵੇਗੀ। ਇਹਨਾਂ ਮੁਕਾਬਲਿਆਂ ਲਈ ਪਹਿਲਾ ਆਡੀਸ਼ਨ 5 ਤੋਂ 7 ਮਈ ਤਕ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਅਤੇ ਦੂਸਰਾ ਆਡੀਸ਼ਨ 9 ਤੋਂ 10 ਮਈ ਤਕ ਅਰਜੁਨ ਕਲਾਰਕਸ ਇਨ ਹਰਗੋਬਿੰਦ ਨਗਰ ਫਗਵਾੜਾ ਵਿਖੇ ਹੋਵੇਗਾ। ਉਹਨਾਂ ਦ¤ਸਿਆ ਕਿ ਜੇਤੂ ਬ¤ਚਿਆਂ ਨੂੰ ਦਿਲ ਖਿਚਵੇਂ ਇਨਾਮਾ ਨਾਲ ਨਵਾਜਿਆ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *