ਕੇਵਲ ਗੱਲਬਾਤ ਹੀ ਭਾਰਤ ਪਾਕਿਸਤਾਨ ਵਿੱਚ ਤਣਾਅ ਘਟਾਉਣ ਦਾ ਇੱਕੇ ਇੱਕ ਰਾਹ

ਲੁਧਿਆਣਾ (ਪ੍ਰੀਤੀ ਸ਼ਰਮਾ) ਪਾਕਿਸਤਾਨੀ ਫ਼ੋਜ ਵਲੋੰ ਬਰਬਰਤਾ ਦੇ ਨਾਲ ਭਾਰਤੀ ਫ਼ੌਜੀਆਂ ਦੀ ਹੱਤਿਆ ਤੇ ਉਹਨਾਂ ਦੀ ਮਿਰਤਕ ਦੇਹ ਦੇ ਨਾਲ ਬਦਸਲੂਕੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਉਂਦਿਆਂ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ) ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਕਿਸਮ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਭਾਰਤ ਤੇ ਪਾਕਿਸਤਾਨ ਦੋਨੋ ਦੇਸ਼ਾਂ ਦੀਆਂ ਸਰਕਾਰਾਂ ਨੂੰ ਕੂਟਨੀਤਿਕ ਪੱਧਰ ਤੇ ਗੱਲਬਾਤ ਵਧਾਉਣੀ ਚਾਹੀਦੀ ਹੈ ਤਾਂ ਜੋ ਇ ਕਿਸਮ ਦੀਆਂ ਘਟਨਾਵਾਂ ਮੁੱੜ ਨਾਂ ਵਾਪਰਨ। ਸਰਜੀਕਲ ਸਟਰਾਈਕ ਨੂੰ ਜਿਸ ਢੰਗ ਦੇ ਨਾਲ ਪੇਸ਼ ਕੀਤਾ ਗਿਆ ਤੇ ਹੁਣ ਪਾਕਿਸਤਾਨ ਵਲੋਂ ਇਹ ਕਾਰਾ, ਜੇ ਇੰਝ ਹੀ ਚਲਦਾ ਰਿਹਾ ਤਾਂ ਯੁੱਧ ਦੀ ਸਥਿਤੀ ਵੱਲ ਦੋਨੋ ਦੇਸ਼ ਧੱਕੇ ਜਾਣਗੇ ਤੇ ਪਰਮਾਣੂ ਹਥਿਆਾਂ ਦੀ ਵਰਤੋਂ ਦਾ ਖਤਰਾ ਵੱਧ ਜਾਏਗਾ। ਇਸ ਕਿਸਮ ਦੇ ਮਾਹੌਲ ਦੇ ਨਾਲ ਦੋਨੋ ਦੇਸ਼ਾਂ ਦੇ ਲੋਕਾਂ ਨੂੰ ਨੁਕਸਾਨ ਹੁੰਦਾ ਹੈ ਤੇ ਕੇਵਲ ਜੰਗਬਾਜ਼ਾਂ ਨੂੰ ਲਾਭ। ਦੋਨੋ ਦੇਸਾਂ ਦੇ ਸਾ•ਮਣੇ ਵਿਕਾਸ ਅਤੇ ਸਮਾਜਿਕ ਸਦਭਾਵ ਦੇ ਅਨੇਕਾਂ ਮਸਲੇ ਪਏ ਹਨ ਜਿਹਨਾਂ ਨੂੰ ਕਿ ਸੁਖਾਵੇਂ ਮਾਹੌਲ ਵਿੱਚ ਹੀ ਹੱਲ ਕੀਤਾ ਜਾ ਸਕਦਾ ਹੈ। ਜੱਥੇਬੰਦੀ ਦੇ ਸਪਰਸਤ ਡਾ: ਐਲ ਐਸ ਚਾਵਲਾ, ਪਰਧਾਨ ਡਾ: ਸੁਰਿੰਦਰ ਸੂਦਨ, ਸੀਨੀਅਰ ਮੀਤ ਪਰਧਾਨ ਡਾ: ਅਰੁਣ ਮਿੱਤਰਾ ਤੇ ਜਨਰਲ ਸਕੱਤਰ ਡਾ: ਸ਼ਕੀਲ ਉਰ ਰਹਮਾਨ ਨੇ ਕਿਹਾ ਕਿ ਇਸ ਕਿਸਮ ਦੇ ਹਿੰਸਾ ਦੇ ਮਾਹੌਲ ਵਿੱਚ ਸਭ ਤੋਂ ਵੱਧ ਸਿਹਤ ਪਰਭਾਵਿਤ ਹੁੰਦੀ ਹੈ ਤੇ ਅਸੀਂ ਡਾਕਟਰ ਇਸ ਲਈ ਚਿੰਤਤ ਹਾਂ ਤੇ ਮਹਿਸੂਸ ਕਰਦੇ ਹਾਂ ਕਿ ਕੇਵਲ ਗੱਲਬਾਤ ਹੀ ਹਾਲਾਤ ਨੂੰ ਸੁਖਾਵਾਂ ਬਣਾਉਣ ਦਾ ਇੱਕੇ ਇੱਕ ਰਾਹ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *