ਸੋਸ਼ਲ ਅਵੇਅਰਨੈਸ ਫੋਰਮ ਵਲੋਂ ਭਗਵਾਨ ਬੁ¤ਧ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਿਤ


ਫਗਵਾੜਾ 27 ਮਈ (ਅਸ਼ੋਕ ਸ਼ਰਮਾ) ਸੋਸ਼ਲ ਅਵੇਅਰਨੈਸ ਫੋਰਮ (ਰਜਿ.) ਪੰਜਾਬ ਵਲੋਂ ਭਗਵਾਨ ਬੁ¤ਧ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਫੋਰਮ ਦੇ ਪ੍ਰਧਾਨ ਹਰਬੰਸ ਲਾਲ ਬੰਗਾ ਦੀ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੌਰਾਨ ਬਤੌਰ ਮੁ¤ਖ ਮਹਿਮਾਨ ਐਡਵੋਕੇਟ ਕੁਲਦੀਪ ਭ¤ਟੀ ਨੇ ਸ਼ਿਰਕਤ ਕੀਤੀ। ਉਹਨਾਂ ਭਗਵਾਨ ਬੁ¤ਧ ਨੂੰ ਮਹਾ ਮਾਨਵ ਅਤੇ ਮਹਾਨ ਆਤਮਾ ਦਸਦਿਆਂ ਕਿਹਾ ਕਿ ਸ¤ਚ ਦੀ ਖੋਜ ਵਿਚ ਭਗਵਾਨ ਬੁ¤ਧ ਨੇ ਬਹੁਤ ਹੀ ਕਠਿਨ ਤਪ¤ਸਿਆ ਕੀਤੀ ਅਤੇ ਅਖੀਰ ਸਫਲ ਹੋਏ। ਉਹਨਾਂ ਕਿਹਾ ਕਿ ਭਾਰਤ ਲਈ ਇਹ ਫਖਰ ਦੀ ਗ¤ਲ ਹੈ ਕਿ ਅ¤ਜ ਸਾਰੀ ਦੁਨੀਆ ਵਿਚ ਫੈਲੇ ਇਸ ਧਰਮ ਦੀ ਨੀਂਹ ਭਾਰਤ ਵਿਚ ਰ¤ਖੀ ਗਈ। ਸਮਾਗਮ ਦੌਰਾਨ ਕਰਨਲ ਸ਼ੰਕਰ ਸਿੰਘ ਨੇ ਵੀ ਆਪਣੇ ਵਢਮੁ¤ਲੇ ਵਿਚਾਰ ਰ¤ਖੇ ਅਤੇ ਭਗਵਾਨ ਬੁ¤ਧ ਵਲੋਂ ਦਰਸਾਏ ਮਾਰਗ ਤੇ ਚ¤ਲਣ ਲਈ ਪ੍ਰੇਰਿਆ। ਅਖੀਰ ਵਿਚ ਮੁ¤ਖ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਸਮਾਗਮ ਦੌਰਾਨ ਮਾਸਟਰ ਜਸਬੀਰ ਸਿੰਘ ਅਤੇ ਮਾਸਟਰ ਸਤੀਸ਼ ਕੁਮਾਰ ਨੂੰ ਵਿਸ਼ੇਸ਼ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਸਨਮਾਨਿਆ ਵੀ ਕੀਤਾ ਗਿਆ। ਪ੍ਰਧਾਨ ਹਰਬੰਸ ਲਾਲ ਬੰਗਾ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਅਨੂਪ, ਬੀ. ਐਸ. ਬਾਗਲਾ, ਡਾ. ਐਸ. ਰਾਜਨ, ਡਾ. ਐਸ.ਪੀ. ਸੁਮਨ, ਇੰਜੀਨੀਅਰ ਜਗਦੀਸ਼ ਚੰਦਰ ਵਿਰਦੀ, ਸ਼ਾਮ ਸਿੰਘ, ਪਰਮਜੀਤ ਕੁਮਾਰ, ਅਮਰਜੀਤ ਕੌਲ, ਸੁਰਿੰਦਰ ਰਾਵਲਪਿੰਡੀ, ਬਿ¤ਲੂ ਪਹਿਲਵਾਨ, ਡਾ. ਕਮਲ ਕਿਸ਼ੋਰ, ਧਰਮਿੰਦਰ ਕੌਲ, ਡਾ. ਦੇਸਰਾਜ ਕਲਸੀ, ਡਾ. ਰਤਨਪਾਲ, ਕੁਲਦੀਪ ਸਿੰਘ, ਗੁਰਪਾਲ ਸਿੰਘ, ਹਰਬੰਸ ਲਾਲ ਗੰਗੜ, ਸੋਹਨ ਲਾਲ ਬੰਗਾ, ਸੋਹਨ ਲਾਲ ਬਾਗਲਾ, ਅਮਰਨਾਥ ਟੂਰਾ, ਸਰਬਜੀਤ ਕੁਮਾਰ, ਧਰਮਪਾਲ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *