ਬਿਆਸ ਦਰਿਆ ਖਾ ਰਿਹਾ ਹੈ ਕਿਸਾਨਾਂ ਦੀ ਕਮਾਈ ਦਾ ਸਾਧਨ

-ਮੰਡ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਵਾਹੀਯੋਗ ਜ਼ਮੀਨ ਬਿਆਸ ਦਰਿਆ ਦੀ ਚੜ੍ਹੀ ਰਹੀ ਭੇਂਟ
-ਬਰਬਾਦੀ ਦਾ ਮੰਜ਼ਰ ਆਪਣੀ ਅ¤ਖੀਂ ਦੇਖ ਰਹੇ ਨੇ ਕਿਸਾਨ
– 10 ਸਾਲ ਬੀਤ ਗਏ ਪਰ ਕਿਸਾਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ
ਕਪੂਰਥਲਾ, 28 ਮਈ, ਇੰਦਰਜੀਤ
ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕਿਸਾਨਾਂ ਨੂੰ ਆਰਥਿਕ ਪ¤ਖੋਂ ਮਜਬੂਤ ਕਰਨ ਲਈ ਭਾਵੇਂ ਕਈ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਪਰ ਬਹੁਤੀਆਂ ਯੋਜਨਾਵਾਂ ਅਮਲੀ ਰੂਪ ਨਹੀਂ ਲੈ ਪਾਉਂਦੀਆਂ। ਸਿ¤ਟੇ ਵਜੋਂ ਕਿਸਾਨ ਅ¤ਜ ਵੀ ਆਰਥਿਕ ਪ¤ਖੋਂ ਕਾਫੀ ਤੰਗ-ਪ੍ਰੇਸ਼ਾਨ ਹਨ। ਦੂਜੇ ਕਿਸਾਨਾਂ ਨਾਲੋਂ ਦਰਿਆ ਖੇਤਰ ਦੇ ਕਿਸਾਨ ਕੁਝ ਜ਼ਿਆਦਾ ਪ੍ਰੇਸ਼ਾਨ ਹਨ ਕਿਉਂਕਿ ਬਿਆਸ ਦਰਿਆ ਵਲੋਂ ਮੰਡ ਖੇਤਰ ਵਿਚ ਉਨ੍ਹਾਂ ਦੀ ਵਾਹੀਯੋਗ ਉਪਜਾਊ ਜ਼ਮੀਨ ਨੂੰ ਢਾਹ ਲਗਾਈ ਜਾ ਰਹੀ ਹੈ। ਬਿਆਸ ਦਰਿਆ ਨਾਲ ਲ¤ਗਦੀ ਕਿਸਾਨਾਂ ਦੀ ਜ਼ਮੀਨ ਦਾ ਕੁਝ ਹਿ¤ਸਾ ਦਰਿਆ ਨੇ ‘‘ਮ¤ਲ‘‘ ਰ¤ਖਿਆ ਹੈ, ਜਿਸ ਕਰਕੇ ਉਹ ਬੇਹ¤ਦ ਪ੍ਰੇਸ਼ਾਨ ਹਨ। ਬਿਆਸੇ ਦਰਿਆ ਦੇ ਮਾਰੇ ਕਿਸਾਨ ਆਰਥਿਕ ਪ¤ਖੋਂ ਤਬਾਹੀ ਦੇ ਕੰਢੇ ਆ ਖੜ੍ਹੇ ਹੋਏ ਹਨ ਪਰ ਸਰਕਾਰ ਵ¤ਲੋਂ ਉਨ੍ਹਾਂ ਦੀ ਮਦਦ ਲਈ ਕੋਈ ਉਪਰਾਲਾ ਨਹੀਂ ਕੀਤਾ। ਦਰਿਆ ਬਿਆਸ ਵ¤ਲੋਂ ਆਪਣੇ ਅਸਲ ਵਹਿਣ ਤੋਂ ਹਟ ਕੇ ਜ਼ਿਲਾ ਕਪੂਰਥਲਾ ਦੇ ਭੁਲ¤ਥ ਖੇਤਰ ਵ¤ਲ ਲਗਾਤਾਰ ਲਗਾਈ ਜਾ ਰਹੀ ਢਾਅ ਕਾਰਨ ਸੰਬੰਧਿਤ ਕਿਸਾਨਾਂ ਦੀ 1600 ਏਕੜ ਜ਼ਮੀਨ ਦਰਿਆ ਬਿਆਸ ਦੀ ਭੇਟ ਚੜ੍ਹ ਗਈ ਹੈ। ਕਰੀਬ 8-9 ਸਾਲ ਦਾ ਸਮਾਂ ਬੀਤ ਜਾਣ ‘ਤੇ ਵੀ ਸਰਕਾਰ ਜਾਂ ਕਿਸੇ ਅਧਿਕਾਰੀ ਨੇ ਇਨ੍ਹਾਂ ਕਿਸਾਨਾਂ ਦੀ ਬਾਂਹ ਨਹੀਂ ਫੜੀ ਜਿਸ ਕਾਰਨ 100 ਦੇ ਕਰੀਬ ਕਿਸਾਨ ਪਰਿਵਾਰ ਰੋਜ਼ੀ-ਰੋਟੀ ਤੋਂ ਮੁਥਾਜ ਹੋ ਕੇ ਰਹਿ ਗਏ ਹਨ। ਦਰਿਆ ਦਾ ਘੇਰਾ ਲਗਾਤਾਰ ਉਨ੍ਹਾਂ ਦੀਆਂ ਜ਼ਮੀਨ ਵ¤ਲ ਵਧਦਾ ਜਾ ਰਿਹਾ ਹੈ ਪਰ ਸਰਕਾਰ ਵਲੋਂ ਉਨ੍ਹਾਂ ਦੀ ਸਮ¤ਸਿਆ ਹ¤ਲ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਕਪੂਰਥਲਾ ਜ਼ਿਲ੍ਹਾ ਦਾ ਵੱਡਾ ਇਲਾਕਾ ਬਿਆਸ ਦਰਿਆ ਨਾਲ ਲਗਦਾ ਹੈ, ਜਿਸ ਵਿਚ ਤਿੰਨ ਵਿਧਾਨ ਸਭਾ ਖੇਤਰਾਂ ਭੁਲੱਥ ਤੇ ਸੁਲਤਾਨਪੁਰ ਲੋਧੀ ਦਾ ਵੱਡਾ ਏਰੀਆ ਆਉਦਾ ਹੈ। ਬਿਆਸ ਦਰਿਆ ਦੇ ਮਾਰ ਹੇਠ ਮੰਡ ਖੇਤਰ ਸੁਲਤਾਨਪੁਰ ਲੋਧੀ, ਮੰਡ ਖੇਤਰ ਤਲਵੰਡੀ ਚੌਧਰੀਆਂ, ਬਾਘੂਵਾਲ, ਅੰਮ੍ਰਿੰਤਪੁਰ, ਬੀਜਾ, ਦੇਸਲ, ਕੱਮੇਵਾਲ, ਰਾਏਪੁਰ ਅਰਾਈਆਂ, ਦਾਊਦਪੁਰ, ਮਿਰਜ਼ਾਪੁਰ ਅਤੇ ਚਕੋਕੀ ਦੇ ਕਿਸਾਨਾਂ ਦੀ ਹੁਣ ਤਕ ਸੈਂਕੜੇ ਏਕੜ ਜ਼ਮੀਨ ਬਿਆਸ ਦਰਿਆ ਨਿਗਲ ਚੁੱਕਾ ਹੈ। ਪੀੜਤ ਕਿਸਾਨਾਂ ਗੁਰਦਾਸ ਸਿੰਘ ਬਾਘੂਵਾਲ, ਬੱਗਾ ਸਿੰਘ ਸਰਪੰਚ ਬਾਘੂਵਾਲ, ਜੋਗਿੰਦਰ ਸਿੰਘ, ਦੇਸਰਾਜ, ਪੂਰਨ ਸਿੰਘ, ਬਗੀਚਾ ਸਿੰਘ, ਮੁਖਤਿਆਰ ਸਿੰਘ, ਜਗੀਰ ਸਿੰਘ, ਸੋਨਾ ਸਿੰਘ, ਨਰਿੰਦਰ ਸਿੰਘ, ਗੁਰਦੇਵ ਸਿੰਘ, ਕਾਲਾ ਸਿੰਘ, ਜਗਤਾਰ ਸਿੰਘ, ਮਹਿੰਦਰ ਸਿੰਘ, ਚੰਦ ਸਿੰਘ, ਅਮਰਜੀਤ ਸਿੰਘ, ਸਰਬਜੀਤ ਸਿੰਘ, ਜਤਿੰਦਰ ਸਿੰਘ ਤੇ ਨਿਰਮਲ ਸਿੰਘ ਖ¤ਖ ਨੇ ਦ¤ਸਿਆ ਕਿ 2003 ‘ਚ ਇਸ ਤਬਾਹੀ ਦਾ ਮੰਜ਼ਰ ਆਰੰਭ ਹੋਇਆ। ਦਰਿਆ ਵ¤ਲੋਂ ਅੰਮ੍ਰਿਤਸਰ ਜ਼ਿਲੇ ਵ¤ਲ ਲਗਦੇ ਉ¤ਚੇ ਮਜ਼ਬੂਤ ਬੰਨ੍ਹ ਨਾਲ ਵਗਦੇ ਵਹਿਣ ਤੋਂ ਹਟ ਕੇ ਇਸ ਪਾਸੇ ਵ¤ਲ ਢਾਅ ਲਾਉਣੀ ਸ਼ੁਰੂ ਕਰ ਦਿ¤ਤੀ ਜਿਸ ‘ਚ ਕਰੀਬ 2 ਸਾਲ ਦੇ ਅਰਸੇ ਦੌਰਾਨ ਕਾਫੀ ਤੇਜ਼ੀ ਆਈ। ਕਿਸਾਨਾਂ ਵ¤ਲੋਂ ਵਾਰ-ਵਾਰ ਦੁਹਾਈ ਦੇਣ ‘ਤੇ ਆਖਿਰ ਅਪ੍ਰੈਲ 2007 ‘ਚ ਅਤੇ ਬਾਅਦ ‘ਚ ਇਕ ਵਾਰੀ ਉਸ ਵੇਲੇ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਵਿਧਾਇਕ ਬੀਬੀ ਜਗੀਰ ਕੌਰ ਤੇ ਤਤਕਾਲੀ ਡੀ. ਸੀ. ਬਾਲਾ ਮੁਰਗਮ ਮੌਕੇ ‘ਤੇ ਆਏ ਪਰ ਸਮੱਸਿਆ ਦਾ ਕੋਈ ਹ¤ਲ ਨਹੀਂ ਹੋਇਆ। ਕਿਸਾਨਾਂ ਨੇ ਦ¤ਸਿਆ ਕਿ ਉਸ ਵੇਲੇ ਥੋੜ੍ਹਾ ਨੁਕਸਾਨ ਹੋਇਆ ਸੀ। ਅਸੀਂ ਪੁਕਾਰਦੇ ਰਹੇ ਪਰ ਅਧਿਕਾਰੀ ਤਮਾਸ਼ਾ ਦੇਖਦੇ ਰਹੇ। ਕਦੀ ਮਨਜ਼ੂਰੀਆਂ ਨਹੀਂ, ਕਦੀ ਫੰਡ ਨਹੀਂ ਤੇ ਕਈ ਹੋਰ ਬਹਾਨੇ ਲਗਾ ਕੇ ਸਮਾਂ ਲੰਘਾਇਆ ਗਿਆ।ਦਰਿਆ ਬਿਆਸ ਵਲੋਂ ਆਪਣੇ ਅਸਲ ਵਹਿਣ ਤੋਂ ਹ¤ਟ ਕੇ ਜ਼ਿਲਾ ਕਪੂਰਥਲਾ ਵਾਲੇ ਪਾਸੇ ਲਗਾਤਾਰ ਲਗਾਈ ਜਾ ਰਹੀ ਢਾਅ ਕਾਰਨ ਭੁਲ¤ਥ ਖੇਤਰ ਦੇ ਕਰੀਬ ਅ¤ਧਾ ਦਰਜਨ ਪਿੰਡਾਂ ਦੇ ਕਿਸਾਨਾਂ ਦੀ ਕਰੀਬ 1500 ਏਕੜ ਜ਼ਮੀਨ ਦਰਿਆ ਬਿਆਸ ਦੀ ਭੇਟ ਚੜ੍ਹ ਗਈ। ਦੁਖੀ ਕਿਸਾਨਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਤਕ ਵੀ ਪਹੁੰਚ ਕੀਤੀ, ਪਰ ਅਜੇ ਤਕ ਇਸ ਦਾ ਕੋਈ ਹ¤ਲ ਨਹੀਂ ਹੋਇਆ। ਕਈ ਕਿਸਾਨਾਂ ਨੇ ਪੱਲਿਓ ਲ¤ਖਾਂ ਰੁਪਏ ਖਰਚ ਕਰਕੇ ਰੇਤ ਦੇ ਬੋਰੇ ਭਰ ਕੇ ਲਾਏ, ਪਰ ਦਰਿਆ ਦੇ ਤੇਜ਼ ਵਹਾਅ ਅ¤ਗੇ ਕੋਈ ਪੇਸ਼ ਨਾ ਗਈ। ਦਰਿਆ ਬਿਆਸ ਇਸ ਵੇਲੇ ਅੰਮ੍ਰਿਤਸਰ ਗੁਰਦਾਸਪੁਰ ਵਾਲੇ ਬਣੇ ਕੁਦਰਤੀ ਢਾਅ ਦੇ ਨਾਲ ਵਗਦੇ ਅਸਲ ਵਹਿਣ ਤੋਂ 3 ਕਿਲੋਮੀਟਰ ਕਪੂਰਥਲਾ ਵਾਲੇ ਪਾਸੇ ਵਹਿ ਰਿਹਾ ਹੈ। ਦੂਸਰੇ ਪਾਸੇ ਖਾਲੀ ਥਾਂ ਤੋਂ ਧੜਾਧੜ ਰੇਤ ਦੀ ਤਸਕਰੀ ਹੋ ਰਹੀ ਹੈ। ਇਸ ਵਾਰ ਹੋ ਰਿਹਾ ਬਰਬਾਦੀ ਦਾ ਮੰਜ਼ਰ ਕਿਸਾਨ ਆਪਣੀ ਅ¤ਖੀਂ ਦੇਖ ਰਹੇ ਹਨ, ਪਰ ਕੁਝ ਨਹੀਂ ਕਰ ਸਕਦੇ।
ਪੀੜਤ ਕਿਸਾਨਾਂ ਅਨੁਸਾਰ ਇਸ ਖੇਤਰ ‘ਚ 25 ਹਜ਼ਾਰ ਰੁਪਏ ਠੇਕੇ ‘ਤੇ ਜ਼ਮੀਨ ਚੜ੍ਹਦੀ ਹੈ ਤੇ ਕਰੀਬ 25 ਲ¤ਖ ਰੁਪਏ ਪ੍ਰਤੀ ਏਕੜ ਇਸ ਦੀ ਕੀਮਤ ਹੈ, ਜਿਸ ਕਾਰਨ ਕਿਸਾਨਾਂ ਦਾ ਕਰੀਬ 4 ਅਰਬ ਰੁਪਏ ਦਾ ਨੁਕਸਾਨ ਹੋਇਆ ਹੈ। ਜ਼ਮੀਨ ਖਤਮ ਹੋ ਜਾਣ ਕਰਕੇ ਕਿਸਾਨਾਂ ਨੂੰ ਵ¤ਡੀ ਆਰਥਿਕ ਸ¤ਟ ਵ¤ਜੀ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਵਹਿਣ ਇਕਪਾਸੜ ਹੋ ਜਾਣ ਕਰਕੇ ਲਗਾਤਾਰ ਜ਼ਮੀਨ ਨੂੰ ਖੋਰਾ ਲ¤ਗਾ ਹੋਇਆ ਹੈ। ਹਰ 24 ਘੰਟੇ ਬਾਅਦ 2-2 ਏਕੜ ਜ਼ਮੀਨ ਦਰਿਆ ਬੁਰਦ ਹੋ ਰਹੀ ਹੈ। ਪੀੜਤ ਕਿਸਾਨਾਂ ਦੀ ਜ਼ਮੀਨ ਦੇ ਨਾਲ-ਨਾਲ 2 ਟਰਾਂਸਫਾਰਮਰ, 6 ਮੋਟਰਾਂ, 4 ਡੀਜ਼ਲ ਇੰਜਣ, 6 ਵਸੋਂ ਵਾਲੇ ਡੇਰੇ ਰੁੜ੍ਹ ਗਏ ਹਨ। ਕਿਸਾਨਾਂ ਅਨੁਸਾਰ ਕਰੀਬ 70 ਸਾਲ ਪਹਿਲਾਂ ਇਹ ਦਰਿਆ ਆਪਣੇ ਅਸਲ ਵਹਿਣ ‘ਤੇ ਢਾਹ ਦੇ ਨਾਲ-ਨਾਲ ਵਸਦਾ ਸੀ। ਬਰਸਾਤੀ ਦਿਨਾਂ ‘ਚ ਇਸ ਖੇਤਰ ‘ਚ ਹੜ੍ਹ ਹੀ ਆਉਂਦੇ ਸਨ ਪਰ ਇਥੇ ਨੇੜੇ ਉ¤ਚ ਧਾਰਮਿਕ ਡੇਰੇ ਵ¤ਲੋਂ ਆਪਣੀ ਸ਼ਕਤੀ ਨਾਲ ਦਰਿਆ ਦੇ ਉਸ ਕੰਢੇ ਨੂੰ ਨਿ¤ਜੀ ਹਿਤਾਂ ਲਈ ਵਰਤਣਾ ਆਰੰਭ ਕੀਤਾ ਤੇ ਲਗਾਤਾਰ ਅ¤ਗੇ ਵਧਦੇ ਗਏ ਜਿਸ ਕਰਕੇ ਦਰਿਆ ਦਾ ਇਸ ਖੇਤਰ ‘ਚ ਵਹਿਣ ਬਦਲ ਗਿਆ ਤੇ ਉਨ੍ਹਾਂ ਦੀ ਤਬਾਹੀ ਦਾ ਕਾਰਨ ਬਣ ਰਿਹਾ ਹੈ। ਅਸਲ ‘ਚ ਇਨ੍ਹਾਂ ‘ਚੋਂ ਬਹੁਤੇ ਕਿਸਾਨ ਜ਼ਿਲਾ ਅੰਮ੍ਰਿਤਸਰ ਨਾਲ ਸੰਬੰਧਿਤ ਹਨ। ਜ਼ਮੀਨ ਇਸ ਪਾਸੇ ਪੈਂਦੀ ਹੋਣ ਕਰਕੇ ਉਹ ਇਸ ਪਾਸੇ ਹੀ ਆ ਵਸੇ ਹਨ। ਹੁਣ ਜ਼ਮੀਨ ਖ਼ਤਮ ਹੋਣ ਦੇ ਬਾਅਦ ਜਾਂ ਤਾਂ ਉਹ ਵਾਪਸ ਚਲੇ ਗਏ ਜਾਂ ਕਿਧਰੇ ਰੋਟੀ ਕਮਾਉਣ ਲਈ ਮਜ਼ਦੂਰੀ ਕਰ ਰਹੇ ਹਨ। ਬਾਕੀ ਬਚੇ ਕਿਸਾਨ ਆਪਣੀ ਤਬਾਹੀ ਹੁੰਦੀ ਦੇਖ ਦਿਨ-ਰਾਤ ਬੇਚੈਨੀ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ। ਕਿਸਾਨਾਂ ਅਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਮੁਸ਼ਕਿਲ ਨੂੰ ਜਲਦੀ ਤੋਂ ਜਲਦੀ ਹ¤ਲ ਕੀਤਾ ਜਾਵੇ ਤਾਂ ਜੋ ਉਹ ਬਰਬਾਦ ਹੋਣ ਤੋਂ ਬਚ ਸਕਣ।
-ਬਾਕਸ-
-ਕੀ ਕਹਿੰਦੇ ਨੇ ਡਿਪਟੀ ਕਮਿਸ਼ਨਰ ਕਪੂਰਥਲਾ-
ਇਸ ਸਬੰਧੀ ਜਦੋ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਲਿਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਿਆਸ ਦਰਿਆ ਵਲੋ ਕਿਸਾਨਾਂ ਦੀ ਜਮੀਨ ਨੂੰ ਲਗਾਈ ਜਾ ਰਹੀ ਢਾਅ ਨੂੰ ਰੋਕਣ ਲਈ ਡਰੇਨਜ਼ ਵਿਭਾਗ ਨੂੰ ਫੌਰਨ ਕਾਰਵਾਈ ਕਰਨ ਲਈ ਅਦੇਸ਼ ਜਾਰੀ ਕੀਤੇ ਜਾਣਗੇ।
-ਬਾਕਸ-
-ਫੰਡਾਂ ਦੀ ਕਮੀ ਕਾਰਨ ਵਿਭਾਗ ਦੇ ਹੱਥ ਖੜ੍ਹੇ-ਐਕਸੀਅਨ ਡਰੇਨਜ਼-
ਇਸ ਸਬੰਧੀ ਸੰਪਰਕ ਕਰਨ ‘ਤੇ ਐਕਸੀਅਨ ਡਰੇਨਜ਼ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਜਾ ਕੇ ਬਿਆਸ ਦਰਿਆ ਵਲੋ ਕਿਸਾਨਾਂ ਦੀ ਜ਼ਮੀਨ ਨੂੰ ਲਗਾਈ ਜਾ ਰਹੀ ਢਾਅ ਨੂੰ ਦੇਖਿਆ ਹੈ। ਇਸ ਸਬੰਧੀ ਵਿਭਾਗ ਵਲੋ ਪ੍ਰਪੋਜਨ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ ਪਰ ਸਰਕਾਰ ਨੇ ਹਾਲੇ ਤਕ ਕੋਈ ਫੰਡ ਮੁਹੱਇਆ ਨਹੀ ਕਰਵਾਏ। ਸਰਕਾਰ ਵਲੋ ਜਲਦੀ ਹੀ ਫੰਡ ਮਿਲਣ ‘ਤੇ ਪ¤ਥਰ ਦੇ ਸਟ¤ਡ (ਰੋਕਾਂ) ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਸਰਕਾਰ ਵਲੋ ਮੰਡ ਬਾਊਪੁਰ ਦੇ ਕੁਝ ਇਲਾਕੇ ਵਾਸਤੇ ਫੰਡ ਆਏ ਹਨ ਤੇ ਉਥੋ ਇਕ ਦੋ ਦਿਨ ਵਿਚ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
-ਬਾਕਸ-
– ਕਲ੍ਹ ਹੀ ਜਾ ਕੇ ਦੇਖਾਗਾ ਮੌਕਾ-ਵਿਧਾਇਕ ਨਵਤੇਜ ਚੀਮਾ
ਇਸ ਸਬੰਧੀ ਸੰਪਰਕ ਕਰਨ ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਉਹ ਕਲ੍ਹ ਹੀ ਜਾ ਰਹੀ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਮੌਕੇ ਦੇਖਣਗੇ ਤੇ ਕਿਸਾਨਾਂ ਦੀ ਸਮੱਸਿਆ ਦਾ ਜਲਦ ਹੀ ਚੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਬਿਆਸ ਦਰਿਆ ਵਲੋ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲਗਾਈ ਜਾ ਰਹੀ ਢਾਅ ਨੂੰ ਰੋਕਣ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਅਦੇਸ਼ ਜਾਰੀ ਕਰ ਦਿੱਤੇ ਜਾਣਗੇ ਤੇ ਛੇਤੀ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ।
ਤਸਵੀਰ-28ਕੇਪੀਟੀ ਇੰਦਰਜੀਤ-2
ਮੰਡ ਇਲਾਕੇ ਦੇ ਪਿੰਡ ਬਾਘੂਵਾਲ ਖੇਤਰ ਵਿਚ ਬਿਆਸ ਦਰਿਆ ਵਲੋ ਵਾਹੀਯੋਗ ਜ਼ਮੀਨ ਨੂੰ ਲਗਾਈ ਜਾ ਰਹੀ ਢਾਅ।
28ਕੇਪੀਟੀ ਇੰਦਰਜੀਤ-3
ਪੀੜਤ ਕਿਸਾਨ ਜਾਣਕਾਰੀ ਦਿੰਦੇ ਹੋਏ।

Geef een reactie

Het e-mailadres wordt niet gepubliceerd. Vereiste velden zijn gemarkeerd met *