ਪੰਚਾਇਤਾਂ ਰਾਹੀਂ ਕਰਵਾਏ ਵਿਕਾਸ ਕੰਮਾਂ ਦਾ ਤੀਜੀ ਧਿਰ ਵੱਲੋਂ ਕਰਵਾਇਆ ਜਾਵੇਗਾ ਆਡਿਟ-ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਲੁਧਿਆਣਾ, (ਪ੍ਰੀਤੀ ਸ਼ਰਮਾ) ‘‘ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ, ਜਿਸ ਦੀ ਤਿਆਰੀ ਕਰ ਲਈ ਗਈ ਹੈ। ਪਿਛਲੇ ਸਮੇਂ ਦੌਰਾਨ ਵਿਕਾਸ ਦੇ ਨਾਮ ’ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਦਾ ਪਤਾ ਲਗਾਉਣ ਲਈ ਪੰਚਾਇਤ ਕੰਮਾਂ ਦਾ ਥਰਡ ਪਾਰਟੀ (ਤੀਜੀ ਧਿਰ) ਆਡਿਟ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੋ ਭਵਿੱਖ ਵਿੱਚ ਵੀ ਕੰਮ ਹੋਇਆ ਕਰਨਗੇ ਉਨ•ਾਂ ਦਾ ਵੀ ਆਡਿਟ ਹੋਇਆ ਕਰੇਗਾ ਤਾਂ ਜੋ ਵਿਕਾਸ ਕੰਮ ਉਚ ਕੁਆਲਟੀ ਤੇ ਮਿਆਰੀ ਹੋਣ ਦੇ ਨਾਲ-ਨਾਲ ਘੱਟੋਂ-ਘੱਟ ਲਾਗਤ ਨਾਲ ਪੂਰੇ ਕੀਤੇ ਜਾ ਸਕਣ’’। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਤੇ ਪੰਚਾਇਤਾਂ, ਸੈਨੀਟੇਸ਼ਨ ਅਤੇ ਜਲ-ਸਪਲਾਈ ਮੰਤਰੀ ਪੰਜਾਬ ਨੇ ਅੱਜ ਆਈ.ਸੀ.ਏ.ਆਈ. ਭਵਨ ਪੱਖੋਵਾਲ ਰੋਡ ਵਿਖੇ ਚਾਰਟਰਡ ਅਕਾਂਊਟੈਂਟ (ਸੀ.ਏ) ਦੀ ਨੈਸ਼ਨਲ ਕਾਨਫਰੰਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸ੍ਰੀ ਰਾਕੇਸ਼ ਪਾਂਡੇ ਵਿਧਾਇਕ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ।
ਸ੍ਰ. ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤ ਵਿਭਾਗ ਰਾਹੀਂ ਕੀਤੇ ਜਾਣ ਵਾਲੇ ਸਾਰੇ ਵਿਕਾਸ ਕੰਮ ਯੋਜਨਾਬੱਧ ਢੰਗ ਨਾਲ ਕਰਵਾਏ ਜਾਣਗੇ, ਜਿਸ ਦੀ ਬਕਾਇਦਾ ਤਿਆਰੀ ਕਰ ਲਈ ਗਈ ਹੈ ਅਤੇ ਜਲਦੀ ਹੀ ਬਜਟ ਅਲਾਟ ਕਰ ਦਿੱਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਵਿਕਾਸ ਕੰਮਾਂ ਦੀ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਹਰ ਪੰਚਾਇਤ ਦੇ ਕੰਮ ਦਾ ਥਰਡ ਪਾਰਟੀ ਆਡਿਟ ਕਰਵਾਇਆ ਜਾਵੇਗਾ ਤਾਂ ਜੋ ਖਰਚਿਆਂ ਨੂੰ ਹੋਰ ਘੱਟ ਕੀਤਾ ਜਾ ਸਕੇ, ਇਸ ਕੰਮ ਲਈ ਚਾਰਟਰਡ ਅਕਾਂਊਟਸ ਦੀ ਸਹਾਇਤਾ ਲਈ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਪਹਿਲੇ ਫੇਜ਼ ਵਿੱਚ ਕੁਝ ਜ਼ਿਲਿ•ਆਂ ਦੀਆਂ ਪੰਚਾਇਤਾਂ ਦੇ ਆਡਿਟ ਲਈ ਚਾਰਟਰਡ ਅਕਾਂਊਟੈਂਟਸ ਦੀ ਸਹਾਇਤਾ ਲਈ ਜਾਵੇਗੀ, ਜੇਕਰ ਇਹ ਤਜਰਬਾ ਸਫ਼ਲ ਰਿਹਾ ਤਾਂ ਸਾਰੇ ਸੂਬੇ ਵਿੱਚ ਇਹ ਸਕੀਮ ਲਾਗੂ ਕੀਤੀ ਜਾਵੇਗੀ। ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਵਾਟਰ ਹਾਰਵੈਸਟਿੰਗ ਸਿਸਟਮ, ਪਾਣੀ ਦੀ ਸੰਜਮ ਨਾਲ ਵਰਤੋਂ ਅਤੇ ਵਾਟਰ ਆਡਿਟ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਹਰ ਘਰ ਵਿੱਚ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਦੇ ਨਾਲ ਪਾਣੀ ਦੀ ਸੁਚੱਜੀ ਵਰਤੋਂ ਬਹੁਤ ਜਰੂਰੀ ਹੈ, ਕਿਉਂਕਿ ਪਾਣੀ ਤੋਂ ਬਿਨ•ਾਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ। ਸ੍ਰੀ ਬਾਜਵਾ ਨੇ ਸੀ.ਏਜ਼ ਦੀ ਨੈਸ਼ਨਲ ਕਾਨਫਰੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਨਫਰੰਸ ਇੱਕ ਪਲੇਟਫਾਰਮ ਦਾ ਕੰਮ ਕਰੇਗੀ, ਜਿੱਥੋਂ ਸੇਧ ਲੈ ਕੇ ਵਪਾਰੀ, ਉਦਯੋਗਪਤੀ, ਦੁਕਾਨਦਾਰ ਅਤੇ ਹੋਰ ਛੋਟੇ ਕਾਰੋਬਾਰੀ ਆਪਣੀਆਂ ਵਪਾਰ ਸਬੰਧੀ ਕਿਤਾਬਾਂ ਨੂੰ ਸਹੀ ਢੰਗ ਨਾਲ ਮੇਨਟੈਨ ਕਰ ਸਕਣਗੇ ਅਤੇ ਟੈਕਸਾਂ ਰਾਹੀਂ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣਗੇ। ਉਹਨਾਂ ਦੱਸਿਆ ਕਿ ਦੇਸ਼ ਦੀ ਆਰਥਿਕਤਾ ਵਿੱਚ ਸੀ.ਏਜ਼ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ.ਏ. ਸ੍ਰੀ ਸੰਦੀਪ ਗੁਪਤਾ, ਸੀ.ਏ. ਸ੍ਰੀ ਦਿਨੇਸ਼ ਸ਼ਰਮਾ, ਸ੍ਰੀ ਰਾਕੇਸ਼ ਮੱਕੜ, ਸ਼੍ਰੀ ਰਾਕੇਸ਼ ਸ਼ਰਮਾ, ਸ਼੍ਰੀ ਪੀ.ਸੀ. ਗੋਇਲ, ਸ੍ਰੀ ਅਮਰਜੀਤ ਕੰਬੋਜ, ਸ੍ਰੀ ਅਸ਼ੋਕ ਭਾਟੀਆ, ਸ੍ਰੀ ਵਿਕਾਸ ਗੋਇਲ, ਡਾ. ਰਾਕੇਸ਼ ਗੁਪਤਾ, ਸ੍ਰੀ ਅਤੁਲ ਕੁਮਾਰ ਗੁਪਤਾ, ਸ੍ਰੀ ਰੋਹਿਤ ਜੈਨ, ਸ੍ਰੀ ਸੰਜੀਵ ਮਲਹੋਤਰਾ, ਸ੍ਰੀ ਗਰੀਸ਼ ਅਹੂਜਾ, ਐਡੀਸ਼ਨਲ ਇਨਕਮ ਟੈਕਸ ਕਮਿਸ਼ਨਰ ਸ੍ਰੀ ਏ.ਕੇ. ਧੀਰ, ਸ੍ਰੀ ਜਗਪਾਲ ਸਿੰਘ ਖੰਗੂੜਾ, ਸ੍ਰੀ ਚਰਨਜੀਤ ਸਿੰਘ ਸਰਪੰਚ ਪਿੰਡ ਦਾਦ ਅਤੇ ਸਰਕਾਰੀ ਅਧਿਕਾਰੀ ਪਤਵੰਤੇ ਵਿਅਕਤੀ ਸ਼ਾਮਿਲ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *