ਸੀਚੇਵਾਲ ’ਚ ਛੇਵਾਂ ਨੈਸ਼ਨਲ ਗੱਤਕਾ ਕੱਪ ਸ਼ੁਰੂ

ਮੁੰਡਿਆਂ ਦੇ ਅੰਡਰ-17 ਸਾਲ ਵਰਗ ਦੇ ਸਿੰਗਲ ਸੋਟੀ ਈਵੈਂਟ ਪੰਜਾਬ ਨੇ ਜਿੱਤਿਆ
ਲੋਹੀਆਂ ਖਾਸ, 29 ਮਈ (ਸੁਰਜੀਤ ਸਿੰਘ ਸੀਚੇਵਾਲ) ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਵੱਲੋਂ ਸਾਂਝੇ ਤੌਰ ’ਤੇ ਸੰਤ ਅਵਤਾਰ ਸਿੰਘ ਦੀ 29ਵੀਂ ਬਰਸੀ ਮੌਕੇ ਕਰਵਾਇਆ ਜਾ ਰਿਹਾ ਨੈਸ਼ਨਲ ਗੱਤਕਾ ਕੱਪ ਅੱਜ ਪੂਰੀਆਂ ਖੇਡ ਰਸਮਾ ਨਾਲ ਸ਼ੁਰੂ ਹੋ ਗਿਆ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ’ਚ ਕਰਵਾਏ ਜਾ ਰਹੇ ਇਸ ਗੱਤਕਾ ਕੱਪ ਦਾ ਉਦਘਾਟਨ ਉੱਘੇ ਸਮਾਜ ਸੇਵਕ ਐੱਸ ਪੀ ਸਿੰਘ ਉਬਰਾਏ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ ਪੀ ਐੱਸ ਵੱਲੋਂ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ ਗਿਆ। ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ’ਚੋਂ 13 ਰਾਜਾਂ ਪੰਜਾਬ, ਚੰਡੀਗੜ•, ਦਿੱਲੀ, ਮਹਾਂਰਾਸ਼ਟਰ, ਗੁਜ਼ਰਾਤ, ਜੰਮੂ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਛੱਤੀਸਗੜ•, ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਬਿਹਾਰ ਦੀਆਂ ਮਰਦ ਅਤੇ ਔਰਤਾਂ ਦੀਆਂ ਗੱਤਕਾ ਟੀਮਾਂ ਭਾਗ ਲੈ ਰਹੀਆਂ ਹਨ। ਇਸ ਗੱਤਕਾ ਕੱਪ ’ਚ ਮੁੰਡਿਆਂ ਅਤੇ ਕੁੜੀਆਂ ਦੇ ਅੰਡਰ-14, 17, 19, 22 ਅਤੇ 25 ਸਾਲ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਕਰਵਾਏ ਗਏ ਅੰਡਰ-17 ਸਾਲ ਵਰਗ ਦੇ ਮੁਕਾਬਲਿਆਂ ਦੌਰਾਨ ਮੁੰਡਿਆਂ ਦੀ ਸਿੰਗਲ ਸੋਟੀ ਟੀਮ ਪ੍ਰਦਰਸ਼ਨ ’ਚੋਂ ਪੰਜਾਬ ਪਹਿਲੇ, ਦਿੱਲੀ ਦੂਜੇ ਅਤੇ ਚੰਡੀਗੜ• ਤੀਜੇ ਸਥਾਨ ’ਤੇ ਰਿਹਾ। ਇਸੇ ਤਰ•ਾਂ ਹੀ ਵਿਅਕਤੀਗਤ ਮੁਕਾਬਲਿਆਂ ’ਚ ਪੰਜਾਬ ਪਹਿਲੇ, ਦਿੱਲੀ ਦੂਜੇ ਅਤੇ ਤਾਮਿਲਨਾਡੂ ਤੀਜੇ ਸਥਾਨ ’ਤੇ ਰਿਹਾ। ਅੰਡਰ-19 ਵਰਗ ’ਚ ਲੜਕਿਆਂ ਦੇ ਸਿੰਗਲ ਸੋਟੀ ਟੀਮ ਵਿੱਚੋਂ ਚੰਡੀਗੜ• ਪਹਿਲੇ, ਪੰਜਾਬ ਦੂਜੇ ਅਤੇ ਦਿੱਲੀ ਤੀਜੇ ਸਥਾਨ ’ਤੇ ਰਿਹਾ। ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸਿੰਘ ਸ਼ੰਟੀ, ਪ੍ਰਿੰਸੀਪਲ ਨਿਰਮਲ ਕੌਰ, ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ, ਦੋਆਬਾ ਜੋਨ ਦੇ ਪ੍ਰਧਾਨ ਕੋਚ ਗੁਰਵਿੰਦਰ ਕੌਰ, ਤਜਿੰਦਰ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ ਸੀਤਾ ਅਤੇ ਪ੍ਰੋ. ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ1
ਸੀਚੇਵਾਲ ਵਿਖੇ ਗੱਤਕਾ ਚੈਂਪੀਅਨਸ਼ਿਪ ਦੌਰਾਨ ਇੱਕ ਮੈਚ ਸ਼ੁਰੂ ਕਰਵਾਉਂਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ, ਐੱਸ ਪੀ ਸਿੰਘ ਓਬਾਰਾਏ, ਸੁਰਜੀਤ ਸਿੰਘ ਸ਼ੰਟੀ ਅਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *