ਉਸਾਰੂ ਸੋਚ ਦਾ ਹੌਕਾ ਦਿੰਦਾ ਜੱਸੀ ਭਾਈਚਾਰੇ ਦਾ ਸਲਾਨਾ ਜੋੜ ਮੇਲਾ ਅਮਿਤ ਯਾਦਾਂ ਛੱਡਦਾ ਹੋਇਆ ਸਮਾਪਤ

ਫਗਵਾੜਾ 29 ਮਈ (ਅਸ਼ੋਕ ਸ਼ਰਮਾ) ਜੱਸੀ ਜਠੇਰੇ ਪ੍ਰਬੰਧਕ ਕਮੇਟੀ (ਰਜਿ.) ਕੁਲਥਮ ਵਲੋਂ ਧੰਨ ਧੰਨ ਬਾਬਾ ਫਤਿਹ ਚੰਦ ਜੱਸੀ ਜੀ ਮਹਾਰਾਜ ਜੀ ਦਾ ਸਲਾਨਾ 42ਵਾਂ ਜੋੜ ਮੇਲਾ ਕਮੇਟੀ ਪ੍ਰਧਾਨ ਦੇਵ ਪ੍ਰਕਾਸ਼ ਜੱਸੀ ਤਲੱ੍ਹਣ ਦੀ ਅਗਵਾਈ ਹੇਠ ਮਨਾਇਆ ਗਿਆ।ਜਠੇਰਿਆਂ ਦੇ ਪੂਜਨ ਤੋਂ ਬਾਅਦ ਬਾਹਰ ਪੰਡਾਲ ‘ਚ ਹਜਾਰਾਂ ਸੰਗਤਾਂ ‘ਚ ਪ੍ਰਵਾਜ਼ ਰੰਗ ਮੰਚ ਵਲੋਂ ਕੌਰੀਓਗ੍ਰਾਫੀਆਂ “ਪੱਗ ਨੂੰ ਦਾਗ ਨਾ ਲਾਈਂ, ਪਿੰਡ ਵਿਕਾਊ ਹੈ ਅਤੇ ਧੀਆਂ ਪੇਸ਼ ਕੀਤੀਆਂ ਗਈਆਂ।ਪ੍ਰਵਾਸੀ ਸੂਫੀ ਕਲਾਕਾਰ ਸੁਖਦੇਵ ਜੱਸੀ ਨੇ ਬਜ਼ੁਰਗਾਂ ਦੀ ਉਸਤਤ ਵਿੱਚ ਅਤੇ ਨਿਰੋਲ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ।ਕਲਾਕਾਰ ਮਲਕੀਤ ਬਬੇਲੀ, ਮਨਜਿੰਦਰ ਜੱਸੀ, ਰਾਮ ਨਗਰ ਜਲੰਧਰ ਦੇ ਨੰਨ੍ਹੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਤੇ ਗੀਤਾਂ ਨਾਲ ਸਮਾਂ ਬੰਨ੍ਹੀ ਰੱਖਿਆ।ਜਿਕਰਯੋਗ ਗੱਲ ਇਹ ਵੀ ਰਹੀ ਕਿ ਮੰਚ ‘ਤੇ ਪੇਸ਼ ਕੀਤੇ ਗਏ ਪ੍ਰੋਗਰਾਮ ਰਾਹੀਂ ਆਈ ਸੰਗਤ ਨੂੰ ਰੁੱਖ, ਕੁੱਖ, ਪਾਣੀ ਹਵਾ ਸਮੇਤ ਸਾਰੇ ਕੁਦਰਤੀ ਸਾਧਨਾਂ ਦੀ ਸੰਜਮ ਨਾਲ ਵਰਤੋਂ ਕਰਨ ਦੇ ਸੱਦੇ ਦਾ ਮੁੱਦਾ ਛਾਇਆ ਰਿਹਾ ਜੋ ਕਿ ਸੰਗਤ ਨੇ ਸਲਾਹਿਆ ਵੀ ਤੇ ਬਾਹਾਂ ਖੜੀਆਂ ਕਰਕੇ ਅਮਲ ਕਰਨ ਦਾ ਪ੍ਰਣ ਵੀ ਲਿਆ।ਸ਼੍ਰੀ ਗੁਰੂ ਰਵਿਦਾਸ ਜੀ ਤੇ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਫਲਸਫੇ ਤੋਂ ਵੀ ਆਈ ਸੰਗਤ ਨੂੰ ਪ੍ਰੇਰਣਾ ਲੈ ਕੇ ਜੀਵਨ ਜਾਂਚ ਦੀ ਸਮਝ ਦਾ ਹੋਕਾ ਵੀ ਦਿੱਤਾ ਗਿਆ।ਸਟੇਜ ਸਕੱਤਰ ਆਰ.ਐਲ.ਜੱਸੀ ਨੇ ਮੌਕੇ ‘ਤੇ ਢੁਕੱਦੇ ਸ਼ੇਅਰਾਂ ਨਾਲ ਸਮੇਂ ਨੂੰ ਬੰਨੀ ਰੱਖਿਆ।ਹਾਜਿਰ ਪ੍ਰਬੰਧਕਾਂ ‘ਚ ਖਜ਼ਾਨਚੀ ਬਖਸ਼ੀਸ਼ ਜੱਸੀ ਜੱਬੋਵਾਲ, ਸਕੱਤਰ ਫਕੀਰ ਚੰਦ, ਸਹਾਇਕ ਖਜ਼ਾਨਚੀ ਮਨੀਸ਼ ਤਲੱ੍ਹਣ, ਸੀਨੀਅਰ ਮੀਤ ਪ੍ਰਧਾਨ ਰੁਲਦੂ ਰਾਮ ਜਲੰਧਰ, ਮੀਤ ਪ੍ਰਧਾਨ ਮੇਜਰ ਰਾਮ ਫਗਵਾੜਾ, ਮੈਂਬਰ ਜਸਪਾਲ ਸੇਮੀ, ਰਵੀ ਕੁਮਾਰ ਜੱਸੀ ਜਲੰਧਰ, ਮਾ.ਕਰਤਾਰ ਚੰਦ, ਸਤਪਾਲ ਜਲੰਧਰ ਹਾਜ਼ਿਰ ਸਨ।ਸਾਬਕਾ ਅਹੁਦੇਦਾਰਾਂ ‘ਚ ਫਾਊਂਡਰ ਪ੍ਰਧਾਨ ਗੋਬਿੰਦ ਲਾਲ ਜੱਸੀ, ਸੰਸਾਰ ਚੰਦ ਜਲੰਧਰ, ਚਮਨ ਲਾਲ ਜੱਸੀ ਜਲੰਧਰ, ਸਾਬਕਾ ਸਰਪੰਚ ਹੰਸ ਰਾਜ ਤਲੱ੍ਹਣ ਤੋਂ ਇਲਾਵਾ ਦੇਸ਼ ਵਿਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੀ ਸੰਗਤ ਦੇ ਦੁਬਾਰਾ ਮਿਲਣ ਦੀ ਆਸ ਛੱਡਦਾ ਮੇਲਾ ਸ਼ਾਨੋ ਸ਼ੋਕਤ ਨਾਲ ਸਮਾਪਤ ਹੋਇਆ ।

Geef een reactie

Het e-mailadres wordt niet gepubliceerd. Vereiste velden zijn gemarkeerd met *