ਪੰਜਾਬ, ਦੇਸ਼ ਭਰ ਵਿੱਚੋਂ ਸਭ ਤੋਂ ਵਧੇਰੇ ਅਸਲਾ ਲਾਇਸੰਸ ਧਾਰਕਾਂ ਦਾ ਸੂਬਾ

ਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬ ਵਿੱਚ ਅਸਲਾ ਲਾਇੰਸਸ ਧਾਰਕਾਂ ਦੀ ਗਿਣਤੀ ਪੂਰੇ ਦੇਸ਼ ਵਿੱਚੋਂ ਵੱਧ ਹੈ। ਜਿਸ ਕਾਰਨ ਸੂਬੇ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਇਨ•ਾਂ ਹਥਿਆਰਾਂ ’ਤੇ ਨਜ਼ਰ ਰੱਖਣ ਦੀ ਵੱਡੀ ਲੋੜ ਹੈ। ਇਸੇ ਤਹਿਤ ਸੂਬੇ ਭਰ ਦੇ ਲਾਇਸੰਸੀ ਹਥਿਆਰਾਂ ਦਾ ਬਕਾਇਦਾ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ ਸ਼ਸ਼ੀ ਪ੍ਰਭਾ ਨੇ ਅੱਜ ਪੁਲਿਸ ਅਕਾਦਮੀ ਫਿਲੌਰ ਵਿਖੇ ਆਯੋਜਿਤ ਤਕਨੀਕੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕੀਤਾ। ਉਨ•ਾਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਰਮਜ਼ ਰੂਲਜ਼, 2016 ਦੇ ਨਿਯਮ 11 ਅਧੀਨ ਨੋਟੀਫਿਕੇਸ਼ਨ ਕਰਕੇ ਨੈਸ਼ਨਲ ਡਾਟਾਬੇਸ ਆਫ਼ ਆਰਮਜ਼ ਲਾਇਸੰਸਜ਼-ਆਰਮਜ਼ ਲਾਇਸੰਸ ਇਸੂਏਂਸ (ਐ¤ਨ. ਡੀ. ਏ. ਐ¤ਲ-ਏ. ਐ¤ਲ. ਆਈ. ਐ¤ਸ.) ਤਹਿਤ ਸਾਰੇ ਹਥਿਆਰਾਂ ਨੂੰ ਯੂਨੀਕ ਇਡੈਂਟੀਫੀਕੇਸ਼ਨ ਨੰਬਰ (ਯੂ. ਆਈ. ਐ¤ਨ.) ਜਾਰੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਦਾ ਕਿ ਸੂਬੇ ਭਰ ਵਿੱਚ ਤਕਰੀਬਨ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ। ਰਾਸ਼ਟਰੀ ਸੂਚਨਾ ਕੇਂਦਰ ਵੱਲੋਂ ਤਿਆਰ ਕੀਤੇ ਗਏ ਇਸ ਸਿਸਟਮ ਰਾਹੀਂ ਹਥਿਆਰਾਂ ਦੇ ਪ੍ਰਸਾਰ ਅਤੇ ਦੁਰਵਰਤੋਂ ’ਤੇ ਨਜ਼ਰ ਰੱਖੀ ਜਾ ਸਕੇਗੀ। ਉਨ•ਾਂ ਕਿਹਾ ਕਿ ਹਥਿਆਰਾਂ ਦਾ ਵੱਧਦਾ ਪ੍ਰਸਾਰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਗੰਭੀਰ ਚੁਣੌਤੀ ਹੈ। ਇਸ ਸਿਸਟਮ ਨਾਲ ਦੇਸ਼ ਭਰ ਵਿੱਚ ਜਾਰੀ ਕੀਤੇ ਗਏ ਲਾਇਸੰਸੀ ਹਥਿਆਰਾਂ ਦਾ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਪੰਜਾਬ ਦੇਸ਼ ਦਾ ਉਹ ਸੂਬਾ ਹੈ, ਜਿੱਥੇ ਕਿ ਸਭ ਤੋਂ ਵਧੇਰੇ ਲਾਇਸੰਸੀ ਹਥਿਆਰ ਹਨ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਪਿਛਲੇ ਸਮੇਂ ਦੌਰਾਨ ਇਥੇ ਅੱਤਵਾਦ ਦੀ ਅਣਸੁਖਾਂਵੀਂ ਹਨੇਰੀ ਚੱਲਦੀ ਰਹੀ ਹੈ। ਇਸ ਲਈ ਸੂਬੇ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਕਾਨੂੰਨੀ, ਗੈਰ-ਕਾਨੂੰਨੀ ਹਥਿਆਰਾਂ ’ਤੇ ਨਜ਼ਰ ਰੱਖਣੀ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਦੀ ਪ੍ਰਮੁੱਖ ਤਰਜੀਹ ਹੈ। ਉਨ•ਾਂ ਦੱਸਿਆ ਕਿ ਇਨ•ਾਂ ਸਾਰੇ ਪੱਖਾਂ, ਆਰਮਜ਼ ਐਕਟ,1959 ਅਤੇ ਆਰਮਜ਼ ਰੂਲਜ਼, 2016 ਬਾਰੇ ਪੁਲਿਸ ਮੁਖੀਆਂ ਅਤੇ ਸਿਵਲ ਅਧਿਕਾਰੀਆਂ ਨੂੰ ਜਾਣੂ ਕਰਾਉਣ ਲਈ ਸੂਬੇ ਵਿੱਚ ਵੱਖ-ਵੱਖ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਰਕਸ਼ਾਪ ਵਿੱਚ ਲੁਧਿਆਣਾ ਅਤੇ ਜਲੰਧਰ ਜ਼ੋਨ ਦੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਡੀ. ਆਈ. ਜੀਜ਼. ਜ਼ਿਲ•ਾ ਪੁਲਿਸ ਮੁਖੀਆਂ ਅਤੇ ਹੋਰ ਸੀਨੀਅਰ ਪੁਲਿਸ ਤੇ ਸਿਵਲ ਅਧਿਕਾਰੀਆਂ ਨੇ ਹਿੱਸਾ ਲਿਆ। ਜਿਨ•ਾਂ ਨੇ ਭਰੋਸਾ ਦਿਵਾਇਆ ਕਿ ਇਸ ਦਿਸ਼ਾ ਵਿੱਚ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਿਕ ਪੂਰਨ ਕਾਰਵਾਈ ਕੀਤੀ ਜਾਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *