ਹਾਲੈਂਡ ਮੇਲਾ ਦਰਸ਼ਕਾ ਤੇ ਨਵੀ ਛਾਪ ਛੱਡ ਗਿਆ


ਬੈਲਜੀਅਮ 30 ਮਈ (ਯ.ਸ) ਪੰਜਾਬ ਉਵਰਸ਼ੀਜ ਸਪੋਰਟਸ ਕਲੱਬ ਅੰਮਸਟਰਡੰਮ ਹਾਲੈਂਡ ਵਲੋਂ 13ਵਾ ਫੁਟਬਾਲ ਖੇਡ ਮੇਲਾ ਕਰਵਾਇਆ ਗਿਆ ਜਿਸ ਵਿਚ ਕੁਲ ਮਿਲਾ ਕੇ ਚਾਰ ਫੁਟਬਾਲ ਟੀਮਾ ਨੇ ਭਾਗ ਲਿਆ ਅਤੇ ਜਿਤ ਦਾ ਮਾਣ ਅੰਮਸਟਰਡੰਮ ਯੁਨਾਈਟਿੰਡ ਕਲੱਬ ਨੂੰ ਹਾਸਲ ਹੋਇਆ ਜਦ ਕੇ ਦੂਜੇ ਨੰਬਰ ਦੀ ਟੀਮ ਚੜਦੀ ਕਲਾ ਕਲੱਬ ਰੋਟਰਡੰਮ ਹਾਲੈਂਡ ਰਹੀ ਜਿਨਾ ਨੂੰ ਸੁਰਿੰਦਰ ਸਿੰਘ ਰਾਣਾ ਅਤੇ ਕਲੱਬ ਮੈਂਬਰਾ ਨੇ ਮਿਲ ਕੇ ਟਰਾਫੀ ਨਾਲ ਸਨਮਾਨਿਤ ਕੀਤਾ ਇਸੇ ਦੁਰਾਨ ਰੱਸਾਕਸ਼ੀ ਤੋ ਇਲਾਵਾ ਬਰਤਾਨੀਆ ਤੋ ਦਰਸ਼ਕਾ ਦੇ ਮਨੋਰੰਜਨ ਲਈ ਆਈ ਸਾਜੀਆ ਜੱਜ ਨੇ ਬੱਲੀ ਕਲਸੀ ਦੇ ਸੰਗੀਤ ਤੇ ਆਪਣੇ ਗੀਤਾ ਦੀ ਝੜੀ ਨਾਲ ਦਰਸ਼ਕ ਨੱਚਣ ਲਈ ਮਜਬੂਰ ਕਰ ਦਿਤੇ ਸੋਹਣੀ ਧੁਪ ਅਤੇ ਪੂਰਾ ਦਿਨ ਚੱਲੇ ਇਸ ਮੇਲੇ ਵਿਚ ਅਸੋਕ ਪ੍ਰਿਸ ਨੇ ਵੀ ਨਵੇ ਪੁਰਾਣੇ ਗੀਤਾ ਨਾਲ ਹਾਜਰੀ ਲਾਈ,ਵੱਖ ਵੱਖ ਗੁਰੂਘਰਾ ਵਲੋ ਲੰਗਰ ਦੀ ਸੇਵਾ ਫ੍ਰੀ ਲਾਈ ਹੋਈ ਸੀ ਜਿਨਾ ਨੂੰ ਮੇਲੇ ਦੇ ਅੰਤ ਵਿਚ ਕਲੱਬ ਵਲੋ ਜਿਥੇ ਗੁਰੂਘਰਾ ਦੀਆ ਕਮੇਟੀਆ ਨੂੰ ਮਾਣ ਸਨਮਾਨ ਦਿਤਾ ਉਥੇ ਨਾਲ ਹੀ ਪਤਵੰਤੇ ਸੱਜਣਾ ਦਾ ਵੀ ਸਨਮਾਨ ਕੀਤਾ ਅਤੇ ਸੁਰਿੰਦਰ ਸਿੰਘ ਰਾਣਾ ਨੇ ਆਏ ਸਮੂਹ ਦਰਸ਼ਕਾ ਦਾ ਧੰਨਵਾਦ ਕੀਤਾ।

 

Geef een reactie

Het e-mailadres wordt niet gepubliceerd. Vereiste velden zijn gemarkeerd met *