ਪੰਜਾਬ ਛੇਵੀਂ ਵਾਰ ਬਣਿਆ ਕੌਮੀ ਗੱਤਕਾ ਚੈਂਪੀਅਨਸ਼ਿਪ ਦਾ ਜੇਤੂ

ਦੇਸ਼ ਭਰ ਦੇ 13 ਸੂਬਿਆਂ ਦੀਆਂ ਟੀਮਾਂ ਨੇ ਲਿਆ ਭਾਗ
ਲੋਹੀਆਂ ਖਾਸ, 30 ਮਈ (ਸੁਰਜੀਤ ਸਿੰਘ ਸੀਚੇਵਾਲ) ਸੰਤ ਅਵਤਾਰ ਸਿੰਘ ਦੀ 29 ਬਰਸੀ ਨੂੰ ਸਮਾਰਪਿਤ ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਵੱਲੋਂ ਕਰਵਾਈ ਗਈ ਕੌਮੀ ਗੱਤਕਾ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ। ਇਸ ਚੈਂਪੀਅਨਸ਼ਿਪ ਦੌਰਾਨ ਪੰਜਬ ਦੀ ਟੀਮ ਨੇ 165 ਅੰਕ ਪ੍ਰਾਪਤ ਕਰਕੇ ਓਵਰਆਲ ਰਟਾਫੀ ਤੇ ਕਬਜਾ ਕੀਤਾ। ਦੂਜੇ ਸਥਾਨ ’ਤੇ ਰਹਿਣ ਵਾਲੀ ਦਿੱਲੀ ਦੀ ਟੀਮ ਨੇ 109 ਅੰਕ ਪ੍ਰਾਪਤ ਕੀਤੇ ਜਦਕਿ ਚੰਡੀਗੜ• ਦੀ ਟੀਮ ਨੇ 76 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪਦਮਸ੍ਰੀ ਸੰਤ ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਰਾਸ਼ਟਰੀ ਪੱਧਰ ਦੇ ਗੱਤਕਾ ਕੱਪ ਦੌਰਾਨ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਅਤੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਐੱਸ ਪੀ ਸਿੰਘ ਓਬਰਾਏ ਵਿਸ਼ੇਸ਼ ਤੌਰ ’ਤੇ ਤਸ਼ਰੀਫ ਲਿਆਏ। ਇਨ•ਾਂ ਗੱਤਕਾ ਮੁਕਾਬਲਿਆਂ ’ਚ 13 ਸੂਬਿਆਂ ਪੰਜਾਬ, ਚੰਡੀਗੜ•, ਦਿੱਲੀ, ਮਹਾਂਰਾਸ਼ਟਰ, ਗੁਜ਼ਰਾਤ, ਜੰਮੂ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਛੱਤੀਸਗੜ•, ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਬਿਹਾਰ ਦੀਆਂ ਮਰਦ ਅਤੇ ਔਰਤਾਂ ਦੀਆਂ ਟੀਮਾਂ ਨੇ ਕੱਪ ਜਿੱਤਣ ਲਈ ਆਪਣੀ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਅੰਤ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ, ਬਾਈ ਅਮਰ ਸਿੰਘ ਲੋਪੋਂ, ਹਰਿਆਣ-ਚੰਡੀਗੜ• ਦੇ ਵਿਜੀਲੈਂਸ ਵਿਭਾਗ ਦੇ ਪ੍ਰਜਾਇਡਿੰਗ ਅਫਸਰ ਮਨਜੀਤ ਸਿੰਘ, ਚੰਡੀਗੜ• ਵਾਟਰ ਸਪੋਰਟਸ ਦੇ ਜਨਰਲ ਸਕੱਤਰ ਦੀਪਕ ਸਿੰਘ, ਟਰੱਸਟ ਦੇ ਵਿੱਤ ਸਕੱਤਰ ਸੁਰਜੀਤ ਸਿੰਘ ਸ਼ੰਟੀ, ਪ੍ਰਿੰਸੀਪਲ ਨਿਰਮਲ ਕੌਰ ਅਤੇ ਸੀਨੀਅਰ ਕੋਚ ਅਮਨਦੀਪ ਸਿੰਘ ਖਹਿਰਾ ਵੱਲੋਂ ਸਾਂਝੇ ਤੌਰ ’ਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸਾਬਕਾ ਬੀ ਪੀ ਈ ਓ ਪਰਜਿੰਦਰ ਕੌਰ, ਸਬਾਕਾ ਮੈਨੇਜਰ ਜਸਪਾਲ ਸਿੰਘ ਥਿੰਦ, ਕੋਚ ਗੁਰਵਿੰਦ ਕੌਰ, ਤਜਿੰਦਰ ਸਿੰਘ, ਮਿਹਰ ਸਿੰਘ ਮੋਤੀ ਪੁਰ, ਅਜੀਤ ਸਿੰਘ, ਅਮਰੀਕ ਸਿੰਘ ਸੰਧੂ, ਜਸਵੀਰ ਸਿੰਘ, ਜੋਤਾ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: 1, 2
ਪੰਜਾਬ ਦੀ ਜੇਤੂ ਟੀਮ ਨੂੰ ਇਨਾਮ ਦਿੰਦੇ ਹੋੲ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *