ਸੰਤਿਰੂਧਨ ਤੀਆ ਦਾ ਮੇਲਾ ਇਕ ਨਵੀ ਛਾਪ ਛੱਡ ਗਿਆ


ਬੈਲਜੀਅਮ 27 ਜੂਨ(ਯ.ਸ) ਪੰਜਾਬੀ ਸਭਿਆਚਾਰ ਨੂੰ ਵਿਦੇਸਾ ਵਿਚ ਪ੍ਰਫੁਲਤ ਕਰਨ ਅਤੇ ਆਪਣੇ ਬੱਚਿਆ ਨੂੰ ਪੰਜਾਬੀ ਕੱਲਚਰ ਨਾਲ ਜੋੜਨ ਦੇ ਇਰਾਦੇ ਨਾਲ ਪਲਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਸ਼ਰਮੀਲਾ ਵਲੋ ਪੰਜਾਬੀਆ ਦੇ ਭਾਰੀ ਵਸੋ ਵਾਲੇ ਇਲਾਕੇ ਸੰਤਿਰੂਧਨ ਵਿਖੇ ਮਹਿਕ ਮੰਜਾਬ ਦੀ ਈਵੇਂਟਸ ਦੇ ਬੈਨਰ ਹੈਠ ਤੀਆ ਦਾ ਮੇਲਾ ਕਰਵਾਇਆ ਜਿਸ ਦੀ ਮੁਖ ਮਹਿਮਾਨ ਰਣਜੀਤ ਕੌਰ ਸਨ ਜਿਨਾਂ ਨੇ ਸ਼ਹਿਰ ਦੀ ਮਹਿਲਾ ਮੈਅਰ ਫੈਰਲੇ ਹੈਰਨਸ ਨਾਲ ਰੀਬਨ ਕੱਟਕੇ ਸ਼ਮਾ ਰੋਸ਼ਨ ਕੀਤੀ ਅਤੇ ਦਰਸ਼ਕਾ ਨਾਲ ਭਰੇ ਹਾਲ ਵਿਚ ਸਮੂਹ ਪ੍ਰੌਗਰਾਮ ਵਿਚ ਹਿਸਾ ਲੈਣ ਵਾਲੀਆ ਲੜਕੀਆ ਨੇ ਇਕ ਸ਼ਬਦ ਜੋ ਮਾਗੇ ਠਾਕੁਰ ਆਪਨੇ ਸੇ ਬੜੀ ਸ਼ਰਧਾ ਨਾਲ ਗਾਇਆ ਉਪਰੰਤ ਲੱਚਰਤਾ ਤੋ ਉਪਰ ਉਠ ਕੇ ਪੰਜਾਬੀ ਕਲੱਚਰ ਨਾਲ ਸਬੰਧਤ ਗੀਤ ਤੇ ਬੋਲੀਆ ਨਾਲ ਡਾਂਸ ਅਤੇ ਭੰਗੜਾ ਕੀਤਾ ਸੁਮਨ ਪੱਡਾ ਅਤੇ ਪ੍ਰੀਤੀ ਕੌਰ ਵਲੋ ਤਿਆਰ ਕੀਤੇ ਭੱਗੜੇ ਵਾਲੇ 12 ਸਾਲ ਤੋ ਘੱਟ ਉਮਰ ਦੇ ਬੱਚਿਆ ਨੇ ਦਰਸ਼ਕਾ ਦੀਆ ਕਾਫੀ ਤਾੜੀਆ ਬਟੋਰੀਆ ਅੱਧੇ ਸਮੇ ਤੋ ਬਾਦ ਜੋ ਪੁਰਾਣੇ ਸਮੇ ਦਾ ਪੰਜਾਬੀ ਵਿਆਹ ਦਿਖਾਇਆ ਗਿਆ ਉਸ ਨੇ ਜਿਵੇ ਸਮੇ ਨੂੰ ਬੰਨ ਦਿਤਾ ਹਰ ਇਕ ਵਿਚ ਪੰਜਾਬੀ ਅਦਾ ਦੀ ਝਲਕ ਦੇਖਣ ਨੂੰ ਮਿਲੀ ਖਾਸ ਕਰਕੇ ਵਿਦੇਸਾ ਵਿਚ ਜੱਮਪੱਲ ਬੱਚਿਆ ਵਿਚ ਇਹ ਨਵਾ ਵਿਆਹ ਸੀ ਜਿਨਾ ਨੇ ਬੜੇ ਸ਼ਾਤ ਤਰੀਕੇ ਨਾਲ ਦੇਖਿਆ ਇਸੇ ਦੁਰਾਨ ਪੰਜਾਬੀ ਮੁਟਿਆਰ ਦਾ ਸਨਮਾਨ ਸੁਮਨ ਛੋਕਰ ਨੇ ਪ੍ਰਾਪਤ ਕੀਤਾ ਅਤੇ ਆਏ ਹੋਏ ਮਹਿਮਾਨ ਰਣਜੀਤ ਕੌਰ ਅਤੇ ਸਹਿਯੋਗੀਆ ਦਾ ਵੀ ਸਨਮਾਨ ਕੀਤਾ ਗਿਆ ਇਸ ਪ੍ਰੋਗਰਾਮ ਵਿਚ ਹਿਸਾ ਲੈਣ ਵਾਲੀਆ ਲੜਕੀਆ ਜਿਨਾ ਵਿਚ ਖਾਸਕਰਕੇ ਪ੍ਰਭਜੋਤ ਕੌਰ,ਅੰਸ਼ਪ੍ਰੀਤ ਕੌਰ,ਸੁਮਨਪ੍ਰੀਤ ਕੌਰ,ਪ੍ਰੀਤੀ ਕੌਰ,ਰਾਜਦੀਪ ਕੌਰ,ਨੂਰ,ਨੀਮੀ,ਜੋਤੀ,ਅਮੰਤ,ਅਨਮੋਲ,ਪਿੰਦਰ ਕੌਰ,ਰਵਿੰਦਰ ਕੌਰ, ਅੰਨਪ੍ਰੀਤ, ਵਰਿੰਦਰ, ਹਰਮਨ,ਲਵਪ੍ਰੀਤ , ਹਰਵਿੰਦਰ ,ਕੁਲਵਿੰਦਰ ਜਸਮੀਤ, ਅਸ਼ਮੀਤ,ਹਰਕੋਮਲ ਪ੍ਰੀਤ, ਹਰਪ੍ਰੀਤਮਜੀਤ , ਸੁਪਨਜੀਤ, ਹਰਮੋਹਿੰਤ, ਅਭੇਜੀਤ, ਅਤੇ ਗੁਰਪ੍ਰੀਤ ਦਾ ਵੀ ਸਨਮਾਨ ਕੀਤਾ ਗਿਆ ਅੰਤ ਪ੍ਰਬੰਧਕਾ ਵਲੋ ਸਮੂਹ ਆਏ ਦਰਸ਼ਕਾ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਸਹਿਯੋਗ ਦੀ ਮੰਗ ਕਰਕੇ ਦੁਬਾਰਾ ਮਿਲਣ ਦਾ ਵਾਹਦਾ ਕੀਤਾ ।
ਤਸਵੀਰ ਸ਼ਹਿਰ ਦੀ ਮੈਅਰ ਸ਼ੁਭਇਛਾਵਾ ਦੇਂਦੀ ਹੋਈ ਹੇਠਾ ਉਸ ਦਾ ਧੰਨਵਾਦ ਕਰਦੀਆ ਹੋਈਆ ਪਰਬੰਧਕਾ।

Geef een reactie

Het e-mailadres wordt niet gepubliceerd. Vereiste velden zijn gemarkeerd met *