ਆਲ ਇੰਡੀਆ ਕਿਸਾਨ ਫੈਡੇਰੇਸ਼ਨ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ


ਰਾਜਪੁਰਾ 27 ਜੁਨ (ਧਰਮਵੀਰ ਨਾਗਪਾਲ ) ਅੱਜ ਸਥਾਨਕ ਮਿਨੀ ਸੱਕਤਰੇਤ ਵਿੱਚ ਆਲ ਇੰਡੀਆ ਕਿਸਾਨ ਫੈਡੇਰਸ਼ਨ ਨੇ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ । ਇਹ ਰੋਸ਼ ਪ੍ਰਦਰਸ਼ਨ ਆਲ ਇੰਡੀਆ ਕਿਸਾਨ ਫੈਡੇਰਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਦੀ ਅਗਵਾਈ ਹੇਠ ਹੋਇਆ । ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸਮੁੱਚੇ ਦੇਸ਼ ਦੇ ਕਿਸਾਨ ਆਪਣੇ ਸਿਰ ਚੜ੍ਹੇ ਭਾਰੀ ਕਰਜੇ ਲਈ ਮੁਕੰਮਲ ਮੁਆਫੀ ਤੇ ਕਿਸਾਨੀ ਉਪਜਾਂ ਦੀ ਲਾਹੇਵੰਦ ਕੀਮਤ ਪ੍ਰਾਪਤ ਕਰਨ ਲਈ ਡਾ. ਐਮ. ਐਸ. ਸਵਾਮੀਨਾਥਨ ਕਮੀਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸਘੰਰਸ਼ ਦੇ ਰਾਹ ਪਏ ਹੋਏ ਹਨ । ਕਿਸਾਨੀ ਅੰਦੋਲਨ ਨੇ ਤਾਮਿਲਨਾਡੁ ਤੋਂ ਸ਼ੁਰੂ ਹੋ ਕੇ ਸਾਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ । ਬੀਤੇ ਦਿਨੀ ਮੱਧ ਪ੍ਰਦੇਸ਼ ਕਿਸਾਨੀ ਸਘੰਰਸ਼ ਦਾ ਕੇਂਦਰ ਬਣਿਆ ਹੋਇਆ ਹੈ, ਜਿੱਥੇ ਸੱਤ ਕਿਸਾਨਾਂ ਨੂੰ ਪੁਲਿਸ ਫਾਇਰਿੰਗ ਵਿੱਚ ਆਪਣੀ ਜਾਨ ਦੇਣੀ ਪਈ ਕਰਜਾ ਮੁਆਫੀ ਦੇ ਨਾਂ ਕਿਸਾਨਾਂ ਖੁਦਕੁਸ਼ੀਆਂ ਵਿੱਚ ਤੇਜੀ ਆਈ ਹੈ । ਪੰਜਾਬ ਵਿੱਚ ਤਿੰਨ ਮਹੀਨਿਆਂ ਦੇ ਕਾਂਗਰਸ ਰਾਜ ਦੌਰਾਨ 86 ਕਿਸਾਨਾਂ ਨੇ ਮੌਤ ਨੂੰ ਆਪਣੇ ਗਲ ਲਾਇਆ ਹੈ । ਇਸ ਸਬੰਧ ਵਿੱਚ ਕੁੱਲ ਹਿੰਦ ਕਿਸਾਨ ਫੈਡੇਰੈਸ਼ਨ ਦੇ ਸੱਦੇ ਉੱਤੇ ਦੇਸ਼ ਭਰ ਵਿੰਚ ਜਿਲ੍ਹਾਂ ਤੇ ਤਹਿਸੀਲ ਕੇਂਦਰਾਂ ਤੇ ਧਰਨੇ ਮਾਰ ਕੇ ਸਰਕਾਰ ਨੂੰ ਪੱਤਰ ਅਤੇ ਮੈਮੋਰੰਡਮ ਦਿੱਤੇ ਜਾ ਰਹੇ ਹਨ । ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਕਿਸਾਨਾਂ ਦੇ ਰਾਖੀ ਕਰਦਿਆਂ ਮੈਮੋਰੰਡਮ ਐਸ. ਡੀ. ਐਮ. ਸਾਹਿਬ ਰਾਜਪੁਰਾ ਨੂੰ ਸੌਪਿਆਂ । ਐਸ. ਡੀ. ਐਮ ਰਾਜਪੁਰਾ ਨੇ ਇਹ ਮੈਮੋਰੰਡਮ ਮੁੱਖ ਮੰਤਰੀ ਪੰਜਾਬ ਨੂੰ ਦੇਣ ਦਾ ਵਿਸ਼ਵਾਸ਼ ਦਿੱਤਾ । ਪ੍ਰਧਾਨ ਪ੍ਰੇਮ ਸਿੰਘ ਭੰਗੂ ਜੀ ਮੰਗਾਂ ਤੋ ਜਾਣੂ ਕਰਵਾਇਆ ਸਾਰੇ ਕਿਸਾਨਾਂ ਤੇ ਖੇਤ ਮਜਦੂਰਾਂ ਦਾ ਸਮੁੱਚਾ ਕਰਜਾ ਮਾਫ ਕੀਤਾ ਜਾਵੇ । ਡਾ. ਐਸ. ਐਮ. ਸੁਆਮੀਨਾਂਥਨ ਕਮੀਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਵੇ । 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਤੇ ਖੇਤ ਮਜਦੁਰਾਂ ਨੂੰ ਸਮਾਜਿਕ ਸੁਰੱਖਿਆਂ ਵੱਜੋਂ ਯੋਗ ਪੈਨਸ਼ਨ ਦਿੱਤੀ ਜਾਵੇ । ਸਾਰੀਆਂ ਕਿਸਾਨੀ ਉਪਜਾਂ ਦੀ ਲਾਹੇਵੰਦ ਘੱਟੋ-ਘੱਟ ਸਹਾਇਕ ਕੀਮਤ ਤੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ । ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਬਿਨਾਂ ਵਿਆਜ ਕਰਜਾ ਦਿੱਤਾ ਜਾਵੇ । ਸੀਲ ਕੈਮੀਕਲ ਰਾਜਪੁਰਾ ਲਈ ਸਰਕਾਰ ਵੱਲੋਂ ਗ੍ਰਹਿਣ ਕੀਤੀ ਜਮੀਨ ਵਿੱਚੋਂ ਅਣਵਰਤੀ 533 ਏਕੜ ਜਮੀਨ ਅਸਲ ਮਾਲਕਾਂ ਨੂੰ ਵਾਪਸ ਕੀਤੀ ਜਾਵੇ । ਨਰਵਾਣਾ ਬ੍ਰਾਂਚ ਨਹਿਰ ਦੇ ਉੱਤਰ ਵਾਲੇ ਪਾਸੇ ਸਾਰੀ ਜਮੀਨ ਨੂੰ ਲਿਫਟ ਰਾਹੀਂ ਨਹਿਰੀ ਪਾਣੀ ਦਿੱਤਾ ਜਾਵੇ । ਕਿਸਾਨਾਂ ਦੇ ਲੰਮੇ ਸਮੇਂ ਤੋਂ ਬਕਾਇਆ ਟਿਉਬਵੈਂਲ ਕੁਨੈਕਸ਼ਨ ਤੁਰੰਤ ਜਾਰੀ ਕੀਤੇ ਜਾਣ, ਛੋਟੈ ਕਿਸਾਨਾਂ ਨੂੰ ਇਹ ਕੁਨੈਕਸ਼ਨ ਮੁਫਤ ਦਿੱਤੇ ਜਾਣ । ਅਵਾਰਾ ਪਸ਼ੂਆਂ ਦਾ ਸਰਕਾਰ ਵੱਲੋਂ ਸਥਾਈ ਹੱਲ ਕੀਤਾ ਜਾਵੇ । ਇਨਾਂ ਸਾਰੀਆਂ ਮੰਗਾਂ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਦੇ ਅੱਗੇ ਗੁਹਾਰ ਲਗਾਈ ਹੈ ।ਅੱਜ ਧਰਨੇ ਦੋਰਾਨ ਜੱਥੇਬੰਦੀ ਆਗੂ ਪ੍ਰਧਾਨ ਪ੍ਰੇਮ ਸਿੰਘ ਭੰਗੂ, ਪਵਨ ਕੁਮਾਰ ਜਿਲ੍ਹਾਂ ਸੱਕਤਰ, ਕਰਨਵੀਰ ਸਿੰਘ ਐਡਵੋਕੇਟ, ਸੀਨਿਅਰ ਐਡਵੋਕੇਟ ਪ੍ਰੇਮ ਸਿੰਘ ਨੰਨਵਾਂ, ਗੁਰਦੀਪ ਸਿੰਘ, ਰਣਜੀਤ ਸਿੰਘ, ਪੱਪੂ ਰਾਮ, ਬਲਜੀਤ ਸਿੰਘ, ਕਰਮ ਸਿੰਘ, ਗੁਰਮੁਖ ਸਿੰਘ, ਸੱਤਪਾਲ ਆਦਿ ਮੈਂਬਰ ਸ਼ਾਮਿਲ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *