* ਵਧਦੀ ਹੋਈ ਬੇਰੋਜਗਾਰੀ ਵੀ ਨੋਜਵਾਨਾ ਨੂੰ ਨਸ਼ੇ ਕਰਨ ਲਈ ਮਜਬੂਰ ਕਰਦੀ ਹੈ : ਡਾ. ਦਵਿੰਦਰ ਸਿੰਘ

* ਨਸ਼ਾ ਛੱਡਣਾ ਕੋਈ ਔਖਾ ਕੰਮ ਨਹੀਂ ਪਰ ਇਸ ਕੰਮ ਲਈ ਲੋੜ ਹੈ ਮਜਬੂਤ ਇਰਾਦੇ ਦੀ ਅਤੇ ਮਨ ਨੂੰ ਤਕੜਾ ਕਰਨ ਦੀ: ਡਾ. ਸਤਬੀਰ ਸਿੰਘ
* ਹੁਣ ਸਿਰਫ਼ ਨਸ਼ਾ ਵਿਰੋਧੀ ਦਿਵਸ ਮਨਾਕੇ ਨਹੀਂ ਸਰਨਾ ਇਸ ਦੇ ਲਈ ਕੰਮ ਪਉਗਾ ਕਰਨਾ : ਡਾ. ਰਮਨ

ਫਗਵਾੜਾ 27 ਜੂਨ (ਅਸ਼ੋਕ ਸ਼ਰਮਾ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਨਸ਼ਾ ਮੁੱਕਤੀ ਕੇਂਦਰ ਸਿਵਲ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਡਾ. ਦਵਿੰਦਰ ਸਿੰਘ ਐਸ.ਐਮ.ਓ. ਸਿਵਲ ਹਸਪਤਾਲ ਦੀ ਪ੍ਰਧਾਨਗੀ ਡਾ. ਸਤਬੀਰ ਸਿੰਘ (ਮਾਨਸਿਕ ਰੋਗਾਂ) ਦੀ ਅਗਵਾਈ ਅਤੇ ਪਰੋਜੈਕਟ ਡਾਈਰੈਕਟਰ ਬੂਟਾ ਰਾਮ ਪਲਾਹੀ ਦੀ ਸੁਚਜੀ ਦੇਖ ਰੇਖ ਹੇਠ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸਥਾਨਕ ਸਿਵਲ ਹਸਪਤਾਲ ਵਿਖੇ ਇੱਕ ਸੈਮੀਨਾਰ ਕਰਵਾਕੇ ਮਨਾਇਆ ਗਿਆ। ਸੈਮੀਨਾਰ ਨੂੰ ਸੰਬੋਧਿਤ ਕਰਦਿਆ ਡਾ. ਸਤਬੀਰ ਸਿੰਘ ਨੇ ਆਖਿਆ ਕਿ ਅੱਜ ਵਿਸ਼ਵ ਭਰ ਵਿੱਚ ਨਸ਼ਾ ਵਿਰੋਧੀ ਦਿਵਸ ਰਸਮੀ ਤੌਰ ਤੇ ਮਨਾਇਆ ਜਾ ਰਿਹਾ ਹੈ। ਨਸ਼ਾ ਸਿਹਤ ਅਤੇ ਸਮਾਜ ਦੋਵਾਂ ਲਈ ਹਾਨੀਕਾਰਕ ਹੈ। ਇਸ ਲਈ ਦੁਨੀਆ ਭਰ ਦੇ ਸਾਰੇ ਸਿਆਨੇ ਲੋਕ ਚਾਹੁੰਦੇ ਹਨ ਕਿ ਸਮਾਜ ‘ਚ ਨਸ਼ੇ ਦੀ ਵਰਤੋਂ ਨਾ ਹੋਵੇ ਅਤੇ ਇਸ ਕਾਰਨ ਹੀ 26 ਜੂਨ ਨੂੰ ਵਿਸ਼ਵ ਭਰ ਵਿੱਚ ਨਸ਼ਾ ਵਿਰੋਧੀ ਦਿਵਸ ਇਹ ਸੁਨਿਹਾ ਦੇਣ ਲਈ ਮਨਾਇਆ ਜਾਂਦਾ ਹੈ। ਪਰੰਤੂ ਨਸ਼ੀਲੇ ਪਦਾਰਥਾ ਦਾ ਇਸਤੇਮਾਲ ਅੱਜ ਦੁਨੀਆ ਭਰ ਵਿੱਚ ਇਨਸਾਨੀ ਸਿਹਤ ਅਤੇ ਸਮਾਜ ਲਈ ਇਕ ਗੰਭੀਰ ਚਣੋਤੀ ਦਾ ਰੂਪ ਧਾਰਨ ਕਰ ਚੁੱਕਾ ਹੈ। ਨਸ਼ਾ ਛੱਡਣਾ ਕੋਈ ਅੋਖਾ ਕੰਮ ਨਹੀਂ, ਬਾਕੀ ਬਿਮਾਰੀਆਂ ਦੀ ਤਰ੍ਹਾਂ ਨਸ਼ੇ ਦਾ ਵੀ ਬਾਵੇ ਉਹ ਕਿਸੇ ਵੀ ਪ੍ਰਕਾਰ ਦਾ ਹੋਵੇ ਪੱਕਾ ਅਤੇ ਤਸਲੀਬਕਸ਼ ਇਲਾਜ ਹੋ ਸਕਦਾ ਹੈ। ਪਰ ਇਸ ਕੰਮ ਲਈ ਲੋੜ ਹੈ ਮਜ਼ਬੂਤ ਇਰਾਦੇ ਦੀ ਅਤੇ ਮਨ ਨੂੰ ਤਕੜਾ ਕਰਨ ਦੀ।
ਡਾ. ਦਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਬੋਲਦੇ ਆਖਿਆ ਕਿ ਨਸ਼ਿਆ ਦੀ ਵਰਤੋਂ ਬਾਰੇ ਇਹ ਗਲਤ ਧਾਰਨਾਵਾਂ ਹਨ ਕਿ ਉਨ੍ਹਾਂ ਨਾਲ ਥਕਾਵਟ ਦੂਰ ਹੁੰਦੀ ਹੈ ਚੁੱਸਤੀ-ਫੁਰਤੀ ਆਉਂਦੀ ਹੈ ਸੱਚਾਈ ਇਹ ਹੈ ਕਿ ਵੱਖ ਵੱਖ ਨਸ਼ੀਆ ਦੀ ਵਰਤੋਂ ਦਿਮਾਗ ਦੀ ਨਾੜੀਆ ਨੂੰ ਸੁਨ ਕਰ ਦਿੰਦੀ ਹੈ ਜਿਸ ਕਾਰਨ ਥਕਾਵਟ ਦਾ ਪਤਾ ਨਹੀਂ ਚਲਦਾ। ਵੱਧਦੀ ਹੋਈ ਬੇਰੋਜਗਾਰੀ ਵੀ ਨੋਜਵਾਨਾਂ ਨੂੰ ਨਸ਼ੀਆ ਦੀ ਵਰਤੋਂ ਕਰਨ ਲਈ ਮਜਬੂਰ ਕਰਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆ ਦੀ ਲਾਹਨਤ ਨੂੰ ਜੜੋ ਪੁਟਣ ਲਈ ਸਮਾਜ ਸੇਵੀ ਸੰਸਥਾਵਾ, ਪੰਚਾਇਤਾ , ਅਧਿਆਪਕ ਗੱਲ ਕਿ ਸਮਾਜ ਦੇ ਹਰ ਵਰਗ ਨੂੰ ਆਪਣਾ ਸਹਿਯੋਗ ਪਾਉਣਾ ਚਹਿਦਾ ਹੈ ਇਸ ਤਰ੍ਹਾਂ ਅਸੀਂ ਆਪਣੇ ਦੇਸ਼ ਦਾ ਭਵਿੱਖ ਬਚਾ ਸਕਦੇ ਹਨ। ਸੈਮੀਨਾਰ ਨੂੰ ਸੰਬੋਧਤ ਕਰਦਿਆ ਡਾ. ਰਮਨ ਨੇ ਆਖਿਆ ਕਿ ਲੋੜ ਹੈ ਕਿ ਅੱਜ ਸਮੂਚੇ ਪੰਜਾਬੀ ਜਾਗਰੂਕ ਹੋਣ ਅਤੇ ਨਸ਼ਾ ਵਿਰੋਧੀ ਲਹਿਰ ਵਿੱਚ ਸ਼ਾਮਿਲ ਹੋਣ। ਉਂਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਡੱਟ ਕਿ ਹੀ ਲਹਿਰ ਦਾ ਹਿੱਸਾ ਬਣਨਾ ਪਵੇਗਾ ਨਹੀਂ ਤੇ ਅੱਜ ਜਾਂ ਕੱਲ ਨਸ਼ੇ ਦੇ ਅਜਗਰ ਨੇ ਤੁਹਾਡੀਆਂ ਰਗਾ ਨੂੰ ਵੀ ਆਪਣੇ ਨਾਗ ਵੱਲ ਵਿਚ ਲਪੇਟ ਲੈਣਾ ਹੈ। ਇਸ ਅੱਗ ਦਾ ਸੇਕ ਹਰ ਘਰ ਵਿੱਚ ਪੁਜਣਾ ਹੈ। ਫੈਂਸਲਾ ਤੁਹਾਡੇ ਹੱਥ ਹੈ ਕਿ ਅਸੀਂ ਪੰਜਾਬ ਦੇ ਵਾਰਸ ਜਿਉਂਦੇ ਰੱਖਣੇ ਹਨ ਜਾ ਉਨ੍ਹਾਂ ਨੂੰ ਨਸ਼ਿਆ ਦੇ ਦਰਿਆ ਵਿੱਚ ਰੁੜ ਜਾਣ ਦੇਣਾ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਨਸ਼ਾ ਵਿਰੋਧੀ ਦਿਵਸ ਮਨਾਕੇ ਨਹੀਂ ਸਰਨਾ, ਇਸ ਦੇ ਲਈ ਕੰਮ ਪਉਗਾ ਕਰਨਾ। ਸੈਮੀਨਾਰ ਨੂੰ ਹੋਰਣਾਂ ਤੋਂ ਇਲਾਵਾ ਡਾ. ਕੁਲਦੀਪ ਸਿੰਘ, ਡਾ. ਅਸ਼ੋਕ ਭਾਟਿਆ, ਡਾ. ਧਰਮਵੀਰ ਚੋਹਾਨ ਨੇ ਵੀ ਸੰਬੋਧਤ ਕੀਤਾ। ਇਸ ਮੌਕੇ ਡਾ. ਵਿਜੇ ਕੁਮਾਰ, ਡਾ. ਬਲਵੀਰ, ਡਾ. ਪਵਨ ਕੁਮਾਰ, ਡਾ ਅਸ਼ੋਕ ਸਾਗਰ, ਡਾ. ਸੋਹਣ ਲਾਲ, ਡਾ. ਸਤੀਸ਼ ਦੁੱਗਲ, ਡਾ. ਸਨਤ ਵਿਸ਼ਵਾਸ, ਡਾ. ਰੂਪ ਲਾਲ, ਡਾ. ਹੈਪੀ. ਡਾ. ਰਾਜ ਕੁਮਾਰ, ਡਾ. ਜੋਗਿੰਦਰ ਸਿੰਘ ਸਾਹਣੀ, ਡਾ. ਹਰਮਿੰਦਰ ਕੁਮਾਰ, ਡਾ. ਐਸ.ਪੀ. ਮਾਨ ਤੋਂ ਇਲਾਵਾ ਰਾਮਗੜ੍ਹੀਆ ਨਰਸਿੰਗ ਦੇ ਸਟੂਡੈਂਟ ਵੀ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *