ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜ ਨੂੰ ਨਸ਼ਾਮੁਕਤ ਬਣਾਉਣ ਦੇ ਮੰਤਵ ਨਾਲ ਮੰਗਲਵਾਰ 27 ਜੂਨ ਨੂੰ ਥੀਮ- ਪਹਿਲਾਂ ਸੁਣੋ ਤਹਿਤ ਵਿਸ਼ਵ ਨਸ਼ਾ-ਮੁਕਤੀ ਦਿਵਸ ਮਨਾਇਆ

ਫਗਵਾੜਾ-ਜਲੰਧਰ 27 ਜੂਨ (ਅਸ਼ੋਕ ਸ਼ਰਮਾ) ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜ ਨੂੰ ਨਸ਼ਾਮੁਕਤ ਬਣਾਉਣ ਦੇ ਮੰਤਵ ਨਾਲ ਮੰਗਲਵਾਰ 27 ਜੂਨ ਨੂੰ ਥੀਮ- ਪਹਿਲਾਂ ਸੁਣੋ ਤਹਿਤ ਵਿਸ਼ਵ ਨਸ਼ਾ-ਮੁਕਤੀ ਦਿਵਸ ਮਨਾਇਆ ਗਿਆ।ਇਸਦੇ ਤਹਿਤ ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਨੁਸਾਰ ਅਤੇ ਡਾ.ਮਨਿੰਦਰ ਕੌਰ ਮਿਨਹਾਸ ਜੀ ਦੀ ਯੋਗ ਅਗੁਵਾਈ ਹੇਠ ਸੀ.ਐਚ.ਸੀ ਕਾਲਾ ਬਕਰਾ ਵਿਖੇ ਜ਼ਿਲਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਸਿਹਤ ਵਿਭਾਗ ਦੇ ਡਾਕਟਰ, ਪੈਰਾ ਮੈਡੀਕਲ ਸਟਾਫ,ਆਸ਼ਾ ਵਰਕਰਾਂ,ਫਾਰਮਾਸਿਸਟ ਅਤੇ ਇਲਾਕੇ ਦੇ ਲੋਕ,ਕੈਮਿਸਟ ਅਤੇ ਸਰਪੰਚ ਹਾਜ਼ਿਰ ਹੋਏ।ਸੈਮੀਨਾਰ ਵਿੱਚ ਸਿਵਲ ਸਰਜਨ ਡਾ.ਮਨਿੰਦਰ ਕੌਰ ਮਿਨਹਾਸ ਬਤੌਰ ਮੁੱਖ ਮਹਿਮਾਨ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਪ੍ਰੀਤ ਕੌਰ ਮਾਨ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ।ਇਸ ਮੌਕੇ ਸਿਵਲ ਸਰਜਨ ਡਾ.ਮਨਿੰਦਰ ਕੌਰ ਮਿਨਹਾਸ ਜੀ ਨੇ ਕਿਹਾ ਕਿ ਹਰ ਕੋਈ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਦਾ ਹੈ। ਨਸ਼ਾ ਘਰਾਂ ਦੇ ਘਰ ਤਬਾਹ ਕਰ ਦਿੰਦਾ ਹੈ।ਸਰਕਾਰ ਦੀਆਂ ਕੋਸ਼ਿਆਂ ਦੇ ਨਾਲ ਨਾਲ ਹਰ ਘਰ ਵਿੱਚ ਮਾਂ-ਪਿਓੁ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਸ਼ੁਰੂ ਤੋਂ ਹੀ ਧਿਆਨ ਰਖਿਆ ਜਾਵੇ।ਉਨ੍ਹਾ ਨਾਲ ਦੋਸਤਾਨਾ ਵਿਹਾਰ ਰੱਖ ਕੇ ਹਰ ਰੋਜ਼ ਕੁਝ ਸਮ੍ਹਾਂ ਆਪਣੇ ਬੱਚਿਆ ਨਾਲ ਬਿਤਾਇਆ ਜਾਵੇ ਤਾਂ ਜੋ ਉਹ ਕਿਸੇ ਵੀ ਗਲਤ ਰਸਤੇ ਜਾਂ ਨਸ਼ੇ ਦੇ ਦਲਦਲ ਵਿੱਚ ਨਾ ਫੱਸ ਸਕਣ।ਨਸ਼ੇ ਦੇ ਜਾਲ ‘ਚ ਫਸਿਆ ਵਿਅਕਤੀ ਖੁਦ ਤਾਂ ਪਰੇਸ਼ਾਨ ਹੁੰਦਾ ਹੀ ਹੈ ,ਇਸ ਦਾ ਜ਼ਿਆਦਾ ਅਸਰ ਉਸ ਦੇ ਘਰਦਿਆਂ ਤੇ ਪੈਂਦਾ ਹੈ। ਅਜਿਹੇ ਲੋਕ ਜੋ ਨਸ਼ੇ ਦੇ ਆਦੀ ਹਨ, ਉਹਨਾਂ ਨੂੰ ਬਾਰ-ਬਾਰ ਸਮਝਾਉਣ ਦੀ ਅਤੇ ਉਨ੍ਹਾ ਦੇ ਸਮੇਂ ਸਿਰ ਇਲਾਜ ਦੀ ਲੋੜ ਹੈ ਤਾਂ ਹੀ ਕੁਝ ਦਿਨਾਂ ਵਿੱਚ ਉਹ ਨਸ਼ਾ ਛੱਡ ਸਕਣਗੇ। ਜਿਹੜੇ ਲੋਕ ਨਸ਼ਾ ਛੱਡਣ ਨੂੰ ਤਿਆਰ ਹਨ, ਲੇਕਿਨ ਉਹਨਾਂ ਦਾ ਸ਼ਰੀਰ ਸਾਥ ਨਹੀਂ ਦਿੰਦਾ ਉਹਨਾਂ ਲਈ ਵਿਭਾਗ ਵੱਲੋਂ ਹਰ ਜ਼ਿਲ੍ਹੇ ਵਿੱਚ ਨਸ਼ਾ ਛੁਡਾਓ ਕੇਂਦਰ ਬਣਾਏ ਗਏ ਹਨ। ਇਹਨਾਂ ਕੇਂਦਰਾਂ ਵਿੱਚ ਕਾਉਂਸਲਿੰਗ ਕਰਨ ਤੋਂ ਬਾਅਦ ਯੋਗ ਡਾਕਟਰਾਂ ਵਲੋਂ ਇਲਾਜ ਕੀਤਾ ਜਾਂਦਾ ਹੈ।ਉਨ੍ਹਾਂ ਸਿਹਤ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ, ਤਾਂ ਜੋ ਸਮਾਜ ਤੋਂ ਇਹ ਬੁਰਾਈ ਦੂਰ ਹੋ ਸਕੇ। ਉਹਨਾਂ ਇਸ ਗੱਲ ਤੇ ਵ੍ਹੀ ਜੋਰ ਦਿੱਤਾ ਕਿ ਨਸ਼ਾ ਕਰਨ ਵਾਲਿਆਂ ਨੂੰ ਹੀਨ ਭਾਵਨਾ ਨਾਲ ਨਹੀਂ ਸਗੋਂ ਉਨ੍ਹਾਂ ਨੂੰ ਨਸ਼ੇ ਦੀ ਬਿਾਮਰੀ ਦੇ ਮਰੀਜ਼ ਸਮਝ ਕੇ ਹਮਦਰਦੀ ਵਾਲੇ ਨਜ਼ਰਿਏ ਨਾਲ ਦੇਖਣ ਦੀ ਲੋੜ ਹੈ।ਇਸ ਤੋਂ ਇਲਾਵਾ ਤੰਬਾਕੂਨੋਸ਼ੀ ਅਜੋਕੇ ਸਮਾਜ ਦੇ ਲਈ ਬੇਹਦ ਖਤਰਨਾਕ ਬਣ ਚੁੱਕੀ ਹੈ ਅਤੇ ਸਾਡੇ ਦੇਸ਼ ਵਿੱਚ ਹੋਣ ਵਾਲੀਆਂ ਮੌਤਾਂ ਦਾ ਇੱਕ ਅਹਿਮ ਕਾਰਣ ਬਣ ਰਹੀ ਹੈ। ਤੰਬਾਕੂ ਦੇ ਇਸਤੇਮਾਲ ਨੂੰ ਰੋਕਣ ਅਤੇ ਇਸ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੇ ਲਈ ਸਾਰਿਆਂ ਵੱਲੋਂ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਤੰਦਰੁਸਤ ਰੱਖਿਆ ਜਾ ਸਕੇ।ਤੰਬਾਕੂ,ਸ਼ਰਾਬ,ਸਿਗਰੇਟ,ਬੀੜੀ ਦੇ ਸੇਵਨ ਨਾਲ ਸਾਡੇ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਮੂੰਹ,ਫੇਫੜੇ,ਸਾਹਨਾਲੀ,ਖਾਣੇ ਵਾਲੀ ਨਾਲੀ,ਪੇਸ਼ਾਬ ਦੀ ਗ੍ਰੰਥੀ ਆਦਿ ਦੇ ਕੈਂਸਰ ਤੋਂ ਇਲਾਵਾ ਦਿਲ ਅਤੇ ਫੇਫੜੇ ਦੀਆਂ ਹੋਰ ਬਿਮਾਰੀਆਂ ਲਗ ਜਾਂਦੀਆਂ ਹਨ।ਤੰਬਾਕੂ ਦਾ ਸੇਵਨ ਕਰਨ ਵਾਲਾ ਵਿਅਕਤੀ ਖੁਦ ਤਾਂ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਹੁੰਦਾ ਹੀ ਹੈ,ਉਸ ਦੇ ਨਾਲ ਹੀ ਉਸਦੇ ਆਸ-ਪਾਸ ਦੇ ਲੋਕ ਵੀ ਇਸ ਨਾਲ ਪ੍ਰਵਾਭਿਤ ਹੋ ਜਾਂਦੇ ਹਨ।ਤੰਬਾਕੂਨੋਸ਼ੀ ਕਰਨ ਵਾਲੇ ਇੱਕ ਵਿਅਕਤੀ ਦੀ ਉਮਰ ਤੰਬਾਕੂਨੋਸ਼ੀ ਨਾ ਕਰਨ ਵਾਲੇ ਨਾਲੋਂ ਔਸਤਨ 10 ਸਾਲ ਘੱਟ ਜਾਂਦੀ ਹੈ।ਤੰਬਾਕੂਨੋਸ਼ੀ ਕਰਨ ਵਾਲੇ ਤਕਰੀਬਨ ਅੱਧੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ, ਬਸ਼ਰਤੇ ਕਿ ਸਮਾਂ ਰਹਿੰਦੇ ਤੰਬਾਕੂਨੋਸ਼ੀ ਛੱਡ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸਮ੍ਹੇ ਸਮ੍ਹੇ ਤੇ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸਮ੍ਹੇ-ਸਮ੍ਹੇ ਤੇ ਜਾਗਰੂਕਤਾ ਰੈਲੀਆਂ ਅਤੇ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕਰਦਾ ਰਹਿੰਦਾ ਹੈ।ਸੈਮੀਨਾਰ ਦੇ ਦੌਰਾਨ ਕਾਲਾ ਬਕਰਾ ਦੇ ਪਿੰਡ ਤਲਵੰਡੀ ਆਬਦਾਰ ਦੇ ਸਰਪੰਚ ਗੁਰਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਤੰਬਾਕੂ ਫ੍ਰੀ ਪਿੰਡ ਘੋਸ਼ਿਤ ਕਰਨ ਤੇ ਸਨਮਾਨਿਤ ਵੀ ਕੀਤਾ ਗਿਆ।ਸੈਮੀਨਾਰ ਦੇ ਅੰਤ ਵਿੱਚ ਕਾਲਾ ਬਕਰਾ ਦੇ ਸੀਨੀਅਰ ਮੈਡੀਕਲ ਅਫਸਰ ਡਾ.ਸੁਰਿੰਦਰ ਜਗਤ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀਮਤੀ ਪਰਮਿੰਦਰ ਕੌਰ ਅਤੇ ਸ਼੍ਰੀਮਤੀ ਵਿਜੇ ਕੁਮਾਰੀ,ਸ.ਨਿਤੀਰਾਜ ਸਿੰਘ ਅਤੇ ਹੋਰ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵੀ ਮੌਜੂਦ ਸੀ।

Geef een reactie

Het e-mailadres wordt niet gepubliceerd. Vereiste velden zijn gemarkeerd met *