ਡਿਪਟੀ ਕਮਿਸ਼ਨਰ ਵੱਲੋਂ ਕੰਟਰੋਲ ਰੂਮਾਂ ਦੀ ਸੂਚੀ ਅਤੇ ਨੰਬਰ ਜਾਰੀ

ਲੁਧਿਆਣਾ, (ਪ੍ਰੀਤੀ ਸ਼ਰਮਾ): ਆਗਾਮੀ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ•ਾ ਪ੍ਰਸਾਸ਼ਨ ਵੱਲੋਂ ਜਿੱਥੇ ਹੜ• ਰੋਕੂ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਉਥੇ ਜ਼ਿਲ•ਾ ਪੱਧਰ ਅਤੇ ਸਬ ਡਵੀਜਨ/ਤਹਿਸੀਲ ਪੱਧਰ ’ਤੇ ਹੜ• ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਇਨ•ਾਂ ਕੰਟਰੋਲ ਰੂਮਾਂ ਦੀ ਸੂਚੀ ਅਤੇ ਨੰਬਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਪੱਧਰੀ ਫਲੱਡ ਕੰਟਰੋਲ ਰੂਮ ਦਾ ਨੰਬਰ 0161-2433100 ਹੈ, ਇਸ ਤੋਂ ਇਲਾਵਾ ਸਬ ਡਵੀਜਨ ਸਮਰਾਲਾ ਦਾ ਨੰਬਰ 01628-262354, ਖੰਨਾ ਦਾ ਨੰਬਰ 01628-226091, ਪਾਇਲ ਦਾ ਨੰਬਰ 01628-276892, ਰਾਏਕੋਟ ਦਾ ਨੰਬਰ 01624-264350, ਜਗਰਾਉਂ ਦਾ ਨੰਬਰ 01624-223225 ਅਤੇ ਐਕਸੀਅਨ ਡਰੇਨੇਜ਼ ਵਿਭਾਗ ਦਾ ਨੰਬਰ 0161-2520232 ਹੈ। ਇਸ ਤੋਂ ਇਲਾਵਾ ਸਟੇਟ ਫਲੱਡ ਕੰਟਰੋਲ ਰੂਮ ਚੰਡੀਗੜ• ਦਾ ਨੰਬਰ 0172-2749901 ਹੈ। ਉਨ•ਾਂ ਕਿਹਾ ਕਿ ਇਹ ਸਾਰੇ ਹੜ• ਕੰਟਰੋਲ ਰੂਮ 24 ਘੰਟੇ (ਰਾਊਂਡ ਦਾ ਕਲਾਕ) ਕਾਰਜਸ਼ੀਲ ਹਨ। ਇਹ ਕੰਟਰੋਲ ਰੂਮ ਛੁੱਟੀਆਂ ਦੇ ਸਮੇਂ ਦੌਰਾਨ ਵੀ ਆਮ ਵਾਂਗ ਕੰਮ ਕਰਦੇ ਹਨ। ਉਨ•ਾਂ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਰੋਜ਼ਾਨਾ ਰਿਪੋਰਟਾਂ ਭਾਰਤ ਸਰਕਾਰ ਵੱਲੋਂ ਨਿਰਧਾਰਤ ਪ੍ਰਫਾਰਮੇ ਵਿੱਚ ਭਰ ਕੇ ਨਿਯਮਤ ਰੂਪ ਵਿੱਚ ਸਵੇਰੇ 10 ਵਜੇ ਤੱਕ ਜ਼ਿਲ•ਾ ਦਫ਼ਤਰ ਦੀ ਈਮੇਲ ਦਰੳਬਰੳਨਚਹ1150ੇੳਹੋ.ਚੋਮ ’ਤੇ ਭੇਜਣੀ ਯਕੀਨੀ ਬਣਾਉਣ। ਇਸ ਤੋਂ ਇਲਾਵਾ ਜੋ ਵੀ ਅਧਿਕਾਰੀ ਕਿਸੇ ਵੀ ਪੱਧਰ ’ਤੇ ਹੜ• ਰੋਕੂ ਕਾਰਜਾਂ ਵਿੱਚ ਲੱਗੇ ਹੁੰਦੇ ਹਨ, ਉਹ ਅਗਾਂਊਂ ਪ੍ਰਵਾਨਗੀ ਲਏ ਬਿਨਾਂ ਡਿਊਟੀ ਸਥਾਨ ਨਹੀਂ ਛੱਡਣਗੇ। ਸ੍ਰੀ ਅਗਰਵਾਲ ਨੇ ਸਾਰੇ ਉ¤ਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਵੀ ਹੜ• ਕੰਟਰੋਲ ਰੂਮਾਂ ਦੀ ਕਾਰਜਕੁਸ਼ਲਤਾ ’ਤੇ ਖੁਦ ਨਿਗਰਾਨੀ ਰੱਖਣੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਸੰਕਟਮਈ ਸਥਿਤੀ ਵਿੱਚ ਤੁਰੰਤ ਲੋਕਾਂ ਦਾ ਜਾਂ ਆਪਸੀ ਸੰਪਰਕ ਹੋ ਸਕੇ।

 

Geef een reactie

Het e-mailadres wordt niet gepubliceerd. Vereiste velden zijn gemarkeerd met *