ਮਾਨਸੂਨ ਤੋਂ ਪਹਿਲਾਂ ਅਜ ਹੋਈ ਬਰਸਾਤ ਨਾਲ ਪਿੰਡ ਢ¤ਕ ਪੰਡੋਰੀ ਦੇ ਵਿਕਾਸ ਕਾਰਜਾਂ ਦੀ ਖੁ¤ਲੀ ਪੋਲ

ਫਗਵਾੜਾ 28 ਜੂਨ (ਅਸ਼ੋਕ ਸ਼ਰਮਾ) ਮਾਨਸੂਨ ਦੀ ਆਮਦ ਤੋਂ ਪਹਿਲਾਂ ਅ¤ਜ ਸਵੇਰੇ ਫਗਵਾੜਾ ਦੇ ਨੇੜਲੇ ਇਲਾਕਿਆਂ ਵਿਚ ਹੋਈ ਕਰੀਬ ਇਕ ਘੰਟੇ ਦੀ ਬਰਸਾਤ ਨਾਲ ਪਿੰਡ ਢ¤ਕ ਪੰਡੋਰੀ ਵਿਖੇ ਗੰਦੇ ਪਾਣੀ ਦੇ ਹੜ ਦਾ ਮਾਹੌਲ ਬਣ ਗਿਆ। ਟੁ¤ਟੀਆਂ ਸੜਕਾਂ ਅਤੇ ਖਸਤਾ ਹਾਲ ਨਾਲੀਆਂ ਨੇ ਲੋਕਾਂ ਦੀ ਮੁਸ਼ਕਲ ਨੂੰ ਹੋਰ ਵਧਾ ਦਿ¤ਤਾ। ਪਿੰਡ ਦੇ ਵਸਨੀਕ ਅਤੇ ਬਲਾਕ ਸੰਮਤੀ ਮੈਂਬਰ ਵਿਜੇ ਪੰਡੋਰੀ, ਪੰਚਾਇਤ ਮੈਂਬਰ ਅਜੇ ਕੁਮਾਰ, ਰਾਮੂਰਤੀ ਤੋਂ ਇਲਾਵਾ ਭੁਪਿੰਦਰ ਕੁਮਾਰ, ਹਰਮੇਸ਼ ਲਾਲ, ਰੂਪ ਲਾਲ, ਟੀਟਾ, ਰਾਜੂ, ਅਸ਼ਵਨੀ ਕੁਮਾਰ, ਗੋਗੀ, ਪਵਨ ਕੁਮਾਰ, ਲਾਡੀ, ਨਰੇਸ਼ ਕੁਮਾਰ, ਸੋਹਨ ਲਾਲ ਅਤੇ ਚਮਨ ਲਾਲ ਨੇ ਕਿਹਾ ਕਿ ਪਿੰਡ ਦੀਆਂ ਸੜਕਾਂ ਕਾਫੀ ਸਮੇਂ ਤੋਂ ਟੁ¤ਟੀਆਂ ਹੋਈਆਂ ਹਨ ਜਿਹਨਾਂ ਵਿਚ ਡੂੰਘੇ ਟੋਏ ਹਨ। ਜਿਸ ਕਰਕੇ ਬਰਸਾਤ ਦੇ ਦਿਨਾਂ ਵਿਚ ਦੁਰਘਟਨਾ ਦੀ ਸੰਭਾਵਨਾ ਰਹਿੰਦੀ ਹੈ। ਰਾਤ ਸਮੇਂ ਤਾਂ ਖਤਰਾ ਹੋਰ ਵੀ ਵ¤ਧ ਜਾਂਦਾ ਹੈ। ਇਸ ਤੋਂ ਇਲਾਵਾ ਨਾਲੀਆਂ ਦੀ ਹਾਲਤ ਬਹੁਤ ਖਸਤਾ ਹੈ। ਬਰਸਾਤੀ ਪਾਣੀ ਦਾ ਨਿਕਾਸ ਪੂਰੀ ਤਰ•ਾਂ ਨਹੀਂ ਹੁੰਦਾ ਅਤੇ ਪਾਣੀ ਗਲੀਆਂ ਵਿਚ ਖੜਾ ਹੋ ਕੇ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਜਾਂਦਾ ਹੈ ਅਤੇ ਘਰਾਂ ਦੇ ਵਿਹੜੇ ਆਦਿ ਵਿਚ ਸੀਵਰੇਜ ਦੀ ਗੰਦਗੀ ਫੈਲ ਜਾਂਦੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। ਪੰਚਾਇਤ ਵੀ ਸਮ¤ਸਿਆ ਦਾ ਹਲ ਨਹੀਂ ਕਰ ਰਹੀ। ਬਲਾਕ ਸਮੰਤੀ ਮੈਂਬਰ ਵਿਜੇ ਪੰਡੋਰੀ ਨੇ ਦ¤ਸਿਆ ਕਿ ਗੰਦੇ ਨਾਲੇ ਤਕ ਪਾਈਪ ਲਾਈ ਵਿਚ ਵਿਛਾਉਣ ਲਈ ਇਕ ਫੁਟ ਦੇ ਪਾਈਪ ਲਿਆਂਦੇ ਗਏ ਹਨ ਜਦਕਿ ਦੋ ਫੁਟ ਦੇ ਪਾਈਪਾਂ ਦੀ ਜਰੂਰਤ ਹੈ ਤਾਂ ਹੀ ਬਰਸਾਤੀ ਪਾਣੀ ਦੀ ਸਮ¤ਸਿਆ ਹਲ ਹੋ ਸਕੇਗੀ। ਉਹਨਾਂ ਪੰਚਾਇਤ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਸਮ¤ਸਿਆ ਦਾ ਹਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਇਸ ਬਾਰੇ ਨੀਰਜ ਕੁਮਾਰ ਬੀ.ਡੀ.ਪੀ.ਓ. ਨਾਲ ਗ¤ਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਚਾਰਜ ਸੰਭਾਲੇ ਥੋੜਾ ਸਮਾਂ ਹੋਇਆ ਹੈ ਇਸ ਲਈ ਸਮ¤ਸਿਆ ਬਾਰੇ ਨਹੀਂ ਪਤਾ ਪਰ ਹੁਣ ਜਲਦੀ ਹੀ ਇਸ ਸਮ¤ਸਿਆ ਨੂੰ ਦੂਰ ਕਰਨ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *