ਐਲ ਸੀ ਈ ਟੀ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ 9 ਜੁਲਾਈ ਨੂੰ ਲਗਾਇਆ ਜਾਵੇਗਾ ੳਪਨ ਮੈਗਾ ਜੌਬ ਫੈਸਟ

ਵਿਸ਼ਵ ਦੀਆਂ 15 ਮੋਹਰੀ ਕੰਪਨੀਆਂ ਕਰਨਗੀਆਂ ਸ਼ਿਰਕਤ
ਲੁਧਿਆਣਾ, (ਪ੍ਰੀਤੀ ਸ਼ਰਮਾ): ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ, ਕਟਾਂਣੀ ਕਲਾ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ 9 ਜੁਲਾਈ ਨੂੰ ਕੈਂਪਸ ਵਿਚ ਮੈਗਾ ਜੌਬ ਫੈਸਟ ਲਗਾਇਆ ਜਾ ਰਿਹਾ ਹੈ। ਇਸ ਨੌਕਰੀ ਮੇਲੇ ਵਿਚ ਐ¤ਚ ਸੀ ਐਲ, ਟੈਕ ਮਹਿੰਦਰਾ, ਨਾਨਗਲੋਈ ਵਾਟਰ ਸਰਵਿਸ, ਬਿਊਰੋ ਵੈਰੀਟਾਸ, ਜਸਟ ਡਾਇਲ, ਭਾਰਤੀ ਐਸਕਾ, ਟੀ ਸੀ ਵਾਈ, ਨਿਊ ਸਵੈਨ ਗਰੁੱਪ ਸਮੇਤ ਵਿਸ਼ਵ ਦੀ 15 ਮੋਹਰੀ ਕੰਪਨੀਆਂ ਸ਼ਿਰਕਤ ਕਰ ਰਹੀਆਂ ਹਨ। ਇਹ ਕੰਪਨੀਆਂ ਵੱਖ ਵੱਖ ਅਹੁਦਿਆਂ ਲਈ ਬੀ ਟੈ¤ਕ, ਬੀ ਬੀ ਏ, ਬੀ ਸੀ ਏ, ਬੀ ਕਾਮ, ਬੀ ਐ¤ਸ ਸੀ, ਬੀ ਏ, ਐਮ ਬੀ ਏ,ਐਮ ਸੀ ਏ, ਐਮ ਕਾਂਮ ਅਤੇ ਐਮ ਏ ਪਾਸ ਉਮੀਦਵਾਰਾਂ ਵਿਚੋਂ 110 ਦੇ ਕਰੀਬ ਨੌਕਰੀਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਕਰਨਗੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਅੱਜ ਨੌਜਵਾਨ ਵਰਗ ਆਪਣੀ ਪੜਾਈ ਪੂਰੀ ਕਰਕੇ ਨੌਕਰੀਆਂ ਦੀ ਭਾਲ ਵਿਚ ਖੱਜਲ ਹੁੰਦਾ ਹੈ। ਐਲ ਸੀ ਈ ਟੀ ਗਰੁੱਪ ਵੱਲੋਂ ਅਜਿਹੇ ਮੌਕੇ ਇਕ ਵੱਡੇ ਨੌਕਰੀ ਮੇਲੇ ਦਾ ਆਯੋਜਨ ਕਰਕੇ ਸੈਂਕੜੇ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ•ਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਨੌਕਰੀ ਮੇਲੇ ਵਿਚ ਹਿੱਸਾ ਲੈਦੇ ਹੋਏ ਇਸ ਸੁਨਹਿਰੇ ਮੌਕੇ ਨੂੰ ਆਪਣੇ ਹੱਕ ਵਿਚ ਲੈਣ ਲਈ ਪ੍ਰੇਰਨਾ ਦਿਤੀ। ਚੇਅਰਮੈਨ ਗੁਪਤਾ ਅਨੁਸਾਰ ਇਸ ਮੇਲੇ ਲਈ ਪੰਜਾਬ ਸਮੇਤ ਦੂਜੇ ਸੂਬਿਆਂ ਦੇ ਨੌਜਵਾਨ ਵੱਡੇ ਪੱਧਰ ਤੇ ਹਿੱਸਾ ਲੈਦੇ ਹੋਏ ਸੈਂਕੜੇ ਨੌਕਰੀਆਂ ਮੁਕਾਬਲਾ ਕਰਨਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *