ਸ਼ਹਿਰ ਲੁਧਿਆਣਾ ਵਿੱਚ ਚਾਰ ‘ਲਈਅਰ ਵੈਲੀਜ਼’ ਵਿਕਸਤ ਕੀਤੀਆਂ ਜਾਣਗੀਆਂ-ਵਿਧਾਇਕ ਭਾਰਤ ਭੂਸ਼ਣ ਆਸ਼ੂ

ਲੁਧਿਆਣਾ, 28 ਜੁਲਾਈ -ਪੰਜਾਬ ਸਰਕਾਰ ਨੇ ਜਿੱਥੇ ‘ਗਰੀਨ ਪੰਜਾਬ ਮਿਸ਼ਨ’ ਸ਼ੁਰੂ ਕਰਕੇ ਸੂਬੇ ਨੂੰ ਹਰਾ ਭਰਾ ਬਣਾਉਣ ਦੀ ਮੁਹਿੰਮ ਵਿੱਢੀ ਹੋਈ ਹੈ, ਉਥੇ ਹੀ ਸ਼ਹਿਰ ਲੁਧਿਆਣਾ ਵਿੱਚ ਗਰੀਨ ਬੈ¤ਲਟ ਦਾ ਵਿਸਥਾਰ ਕਰਨ ਲਈ ਚਾਰ ‘ਲਈਅਰ ਵੈਲੀਜ਼’ ਵਿਕਸਤ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਲਈ ਤਿੰਨ ਰੇਲਵੇ ਓਵਰਬ੍ਰਿਜ ਵੀ ਬਣਾਏ ਜਾਣਗੇ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਲੁਧਿਆਣਾ (ਪੱਛਮੀ) ਦੇ ਵਿਧਾਇਕ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਥਾਨਕ ਗਿੱਲ ਸੜਕ ਸਥਿਤ ਸਰਕਾਰੀ ਉਦਯੋਗਿਕ ਸੰਸਥਾ (ਲੜਕੇ) ਵਿਖੇ ਵਣ ਮਹਾਂਉਤਸਵ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਾ ਭਰਾ ਅਤੇ ਸ਼ੁੱਧ ਵਾਤਾਵਰਣ ਵਾਲਾ ਬਣਾਉਣ ਲਈ ‘ਗਰੀਨ ਪੰਜਾਬ ਮਿਸ਼ਨ’ ਸ਼ੁਰੂ ਕੀਤਾ ਹੋਇਆ ਹੈ, ਜਿਸ ਤਹਿਤ ਸੂਬੇ ਵਿੱਚ ਇਸ ਮੌਨਸੂਨ ਸੀਜ਼ਨ ਦੌਰਾਨ 2 ਕਰੋੜ ਪੌਦੇ ਲਗਾਏ ਜਾ ਰਹੇ ਹਨ, ਜਿਸ ਵਿੱਚੋ 3.75 ਲੱਖ ਪੌਦੇ ਇਕੱਲੇ ਜ਼ਿਲ•ਾ ਲੁਧਿਆਣਾ ਵਿੱਚ ਲਗਾਏ ਜਾਣਗੇ। ਉਨ•ਾਂ ਕਿਹਾ ਕਿ ਸ਼ਹਿਰ ਲੁਧਿਆਣਾ ਪੰਜਾਬ ਦਾ ਸਨਅਤੀ ਸ਼ਹਿਰ ਹੋਣ ਕਾਰਨ ਇਥੋਂ ਦਾ ਵਾਤਾਵਰਨ ਆਮ ਸ਼ਹਿਰਾਂ ਨਾਲੋਂ ਖ਼ਰਾਬ ਹੈ, ਜਿਸਨੂੰ ਦਰੁਸਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਨ•ਾਂ ਯਤਨਾਂ ਤਹਿਤ ਹੀ ਸ਼ਹਿਰ ਵਿੱਚ ਚਾਰ ‘ਲਈਅਰ ਵੈਲੀਜ਼’ ਵਿਕਸਤ ਕਰਨ ਦਾ ਪ੍ਰਸਤਾਵ ਹੈ। ਉਨ•ਾਂ ਕਿਹਾ ਕਿ ਇਹ ਲਈਅਰ ਵੈਲੀਜ਼ ਸ਼ਹਿਰ ਦੇ ਉਨ•ਾਂ ਖੇਤਰਾਂ ਵਿੱਚ ਵਿਕਸਤ ਕੀਤੀਆਂ ਜਾਣਗੀਆਂ, ਜਿੱਥੇ ਕਿ ਲੋਕਾਂ ਕੋਲ ਸੈਰਗਾਹਾਂ ਦੀ ਅਣਹੋਂਦ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸ਼ਹਿਰ ਦੇ ਵਿਚਕਾਰ ਦੀ ਲੰਘਣ ਵਾਲੇ ਬੁੱਢੇ ਨਾਲੇ ਨੂੰ ਗਰੀਨ ਬੈਲਟ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਇਸ ਯੋਜਨਾ ਤਹਿਤ ਬੁੱਢੇ ਨਾਲੇ ਦੇ ਨਾਲ-ਨਾਲ ਪੌਦੇ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਲਦ ਹੀ ਇਸ ਦੇ ਆਲੇ ਦੁਆਲੇ ਨੂੰ ਸੁੰਦਰ ਦਿੱਖ ਦੇਣ ਦਾ ਵੀ ਕੰਮ ਸ਼ੁਰੂ ਕੀਤਾ ਜਾਵੇਗਾ। ਸ੍ਰੀ ਆਸ਼ੂ ਨੇ ਕਿਹਾ ਕਿ ਸ਼ਹਿਰ ਲੁਧਿਆਣਾ ਦੀ ਦਿਨੋਂ ਦਿਨ ਵਧ ਰਹੀ ਆਵਾਜਾਈ (ਟਰੈਫਿਕ) ਸਮੱਸਿਆ ਨੂੰ ਦੇਖਦਿਆਂ ਸ਼ਹਿਰ ਵਿੱਚ ਤਿੰਨ ਰੇਲਵੇ ਓਵਰਬ੍ਰਿਜ ਉਸਾਰਨ ਦਾ ਪ੍ਰਸਤਾਵ ਹੈ। ਇਨ•ਾਂ ਰੇਲਵੇ ਓਵਰਬ੍ਰਿਜਾਂ ਵਿੱਚ ਪੱਖੋਵਾਲ ਸੜਕ ਸਥਿਤ ਕਾਨਵੈਂਟ ਸਕੂਲ ਕੋਲ, ਇਸ਼ਮੀਤ ਚੌਂਕ ਦੇ ਨਾਲ ਅਤੇ ਦੁੱਗਰੀ ਸੜਕ ਤੋਂ ਪੁਰਾਣੀ ਦਾਣਾ ਮੰਡੀ ਸੜਕ ਵਾਲਾ ਰੇਲਵੇ ਓਵਰਬ੍ਰਿਜ ਸ਼ਾਮਿਲ ਹਨ। ਉਨ•ਾਂ ਕਿਹਾ ਕਿ ਇਨ•ਾਂ ਤਿੰਨੋਂ ਬ੍ਰਿਜਾਂ (ਪੁੱਲ•ਾਂ) ਦੇ ਬਣਨ ਨਾਲ ਸ਼ਹਿਰ ਦੀ ਆਵਾਜਾਈ ਵੱਡੇ ਪੱਧਰ ’ਤੇ ਦਰੁਸਤ ਹੋ ਜਾਵੇਗੀ। ਇਸ ਤੋਂ ਬਾਅਦ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ•ਾਂ ਵਣ ਮਹਾਂਉਤਸਵ ਮਨਾਉਣ ਲਈ ਪ੍ਰਿੰਸੀਪਲ ਸ੍ਰ. ਜਸਵੰਤ ਸਿੰਘ ਭੱਠਲ ਅਤੇ ਉਨ•ਾਂ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ•ਾਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਸੰਸਥਾ ਵਿੱਚ ਪੌਦੇ ਲਗਾ ਕੇ ਵਣ ਮਹਾਂਉਤਸਵ ਦੀ ਵੀ ਸ਼ੁਰੂਆਤ ਕੀਤੀ। ਇਸ ਉਤਸਵ ਦੌਰਾਨ ਸੰਸਥਾ ਵਿੱਚ 200 ਤੋਂ ਵਧੇਰੇ ਪੌਦੇ ਲਗਾਏ ਜਾਣਗੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸ੍ਰ. ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਸੂਬੇ ਵਿੱਚ ਜੰਗਲਾਤ ਅਧੀਨ ਖੇਤਰ ਵਧਾਉਣ ਲਈ ਲਗਾਤਾਰ ਯਤਨ ਜਾਰੀ ਹਨ। ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੜਕਾਂ ਦੇ ਆਸੇ ਪਾਸੇ ਖਾਲੀ ਪਈ ਜਗ•ਾ ਨੂੰ ਐਕਵਾਇਰ ਕਰਕੇ ਉਥੇ ਪੌਦੇ ਲਗਾ ਕੇ ਸੰਬੰਧਤ ਪੰਚਾਇਤਾਂ ਅਤੇ ਸਕੂਲਾਂ ਨੂੰ ਸਪੁਰਦ ਕੀਤੇ ਜਾਣ ਤਾਂ ਜੋ ਉਨ•ਾਂ ਦੀ ਬਕਾਇਦਾ ਸੰਭਾਲ ਕੀਤੀ ਜਾ ਸਕੇ। ਉਨ•ਾਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਕੰਮਾਂ ਦਾ ਵੀ ਵੇਰਵਾ ਪੇਸ਼ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਈਸ਼ਵਰਜੋਤ ਸਿੰਘ ਚੀਮਾ, ਸ੍ਰ. ਜੋਗਿੰਦਰ ਸਿੰਘ ਜੰਗੀ, ਸ੍ਰ. ਯਾਦਵਿੰਦਰ ਸਿੰਘ ਰਾਜੂ, ਸ੍ਰ.ਰਾਜਿੰਦਰ ਬਾਜਵਾ, ਸ੍ਰ. ਭੁਪਿੰਦਰ ਸਿੰਘ ਹਨੀ, ਸ੍ਰ. ਦਵਿੰਦਰ ਸਿੰਘ ਰਾਸ਼ਟਰੀ ਪ੍ਰਧਾਨ ਨੈਸ਼ਨਲ ਫੈ¤ਡਰੇਸ਼ਨ ਆਫ਼ ਗੌਰਮਿੰਟ ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਅਤੇ ਹੋਰ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *