ਭਾਰਤ ਵਿੱਚੋਂ ਪੰਜਾਬ ਵਿੱਚ ਹਨ ਸਭ ਤੋੰ ਵੱਧ ਹੈਪਾਟਾਈਟਸ ਦੇ ਮਰੀਜ

ਲੁਧਿਆਣਾ (ਪ੍ਰੀਤੀ ਸ਼ਰਮਾ): ਸਤਿਗੁਰ ਪ੍ਰਤਾਪ ਸਿੰਘ (ਐਸਪੀਐਸ) ਹਸਪਤਾਲ ਵਿੱਚ ਮਨਾਏ ਗਏ ਵਿਸ਼ਵ ਹੈਪਾਟਾਈਟਸ ਡੇ ਦੇ ਮੌਕੇ ਹੋਈ ਪ੍ਰੈਸ ਕਾਨਫ੍ਰੈਂਸ ਦੌਰਾਨ ਗੈਸਟ੍ਰੋਇੰਟਰੋਲੋਜੀ ਵਿਭਾਗ ਦੇ ਕੋਆਰਡੀਨੇਟਰ ਤੇ ਸੀਨੀਅਰ ਕੰਸਲਟੈਂਟ ਡਾ. ਨਿਰਮਲਜੀਤ ਸਿੰਘ ਮੱਲ•ੀ ਨੇ ਕਿਹਾ ਕਿ ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਹੈਪਾਟਾਈਟਸ ਦੇ ਮਰੀਜ ਜਿਆਦਾ ਹਨ। ਪੰਜਾਬ ਨੂੰ ਹੈਪਾਟਾਈਟਸ ਤੋ ਮੁਕਤ ਕਰਨ ਲਈ ਜਾਗਰੁਕਤਾ ਤੇ ਸਮੇਂ ਤੇ ਇਲਾਜ ਕਰਾਉਣਾ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਹੈਪਾਟਾਈਟਸ ਸੀ ਦੀ ਰਾਜਧਾਨੀ ਵੀ ਕਿਹਾ ਜਾਵੇਂ ਤਾ ਗਲਤ ਨਹੀਂ ਹੋਵੇਗਾ। ਕਿਓੰਕਿ ਇੱਥੇ ਹਰ ਰੋਜ ਇਸਦੇ ਮਰੀਜ ਮਿਲ ਰਹੇ ਹਨ। ਪੰਜਾਬ ਵਿੱਚ ਦੂਜੇ ਰਾਜਾਂ ਦੇ ਮੁਕਾਬਲੇ ਹੈਪਾਟਾਈਟਸ ਸੀ ਦੇ ਮਰੀਜ 5 ਤੋਂ 10 ਗੁਣਾ ਵੱਧ ਹਨ। ਪਹਿਲਾਂ ਇਸਦਾ ਇਲਾਜ ਇੰਜੇਕਸ਼ਨ ਨਾਲ ਕੀਤਾ ਜਾਂਦਾ ਸੀ, ਪਰੰਤੁ ਇਸਦੇ ਸਾਈਡ ਇਫੈਕਟ ਬਹੁਤ ਸਨ। ਇਹ ਕਾਫੀ ਮਹਿੰਗਾ ਵੀ ਪੈਂਦਾ ਸੀ। ਹੁਣ ਮੁੰਹ ਨਾਲ ਲਈ ਜਾਣ ਵਾਲੀ ਦਵਾਈ ਨਾਲ ਇਸਦਾ ਵਧੀਆ ਇਲਾਜ ਸੰਭਵ ਹੈ। ਇਸ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਇਸ ਨਾਲ ਇਲਾਜ ਵੀ ਸਸਤਾ ਪੈਂਦਾ ਹੈ। ਘੱਟ ਸਮੇਂ ਤੱਕ ਚੱਲਣ ਵਾਲੇ ਇਸ ਇਲਾਜ ਦੀ ਸਫਲਤਾ ਦਰ 90 ਪ੍ਰਤੀਸ਼ਤ ਤੋਂ ਜਿਆਦਾ ਹੈ। ਸਰਜੀਕਲ ਗੈਸਟ੍ਰੋਇੰਟਰੋਲੋਜੀ ਅਤੇ ਲਿਵਰ ਟਰਾਂਸਪਲਾਂਟ ਵਿਭਾਗ ਦੇ ਕੋਆਰਡੀਨੇਟਰ ਸੀਨੀਅਰ ਕੰਸਲਟੈਂਟ ਡਾ. ਅਰਿੰਦਮ ਘੋਸ਼ ਨੇ ਦੱਸਿਆ ਕਿ ਅਮਰੀਕਾ ਵਿੱਚ ਹੈਪਾਟਾਈਟਸ ਸੀ ਲਿਵਰ ਫੇਲ ਹੋਣ ਤੇ ਲਿਵਰ ਟਰਾਂਸਪਲਾਂਟ ਦਾ ਮੁੱਖ ਕਾਰਣ ਹੈ। ਇਸਦੀ ਗੰਭੀਰ ਸਥਿਤੀ ਲਿਵਰ ਵਿੱਚ ਸੋਜ ਪੈਦਾ ਕਰਦੀ ਹੈ। ਫਾਇਬ੍ਰੋਸਿਸ ਵੱਲ ਇਸਦੇ ਵੱਧਣ ਨਾਲ ਲਿਵਰ ਫੇਲ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਲਿਵਰ ਡੈਮੇਜ ਹੋਣ ਦੀ ਇਸ ਸਥਿਤੀ ਨੂੰ ਸਿਰੋਸਿਸ ਕਿਹਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਲਿਵਰ ਟਰਾਂਸਪਲਾਂਟ ਦੀ ਲੋੜ ਪੈਂਦੀ ਹੈ। ਐਸਪੀਐਸ ਹਸਪਤਾਲ ਦੀ ਟੀਮ ਆਧੁਨਿਕ ਤਕਨੀਕ ਨਾਲ ਸਫਲਤਾਪੂਰਵਕ ਲਿਵਰ ਟਰਾਂਸਪਲਾਂਟ ਕਰ ਰਹੀ ਹੈ। ਇਸਦਾ ਲਾਭ ਪੰਜਾਬ ਦੇ ਨਾਲ-ਨਾਲ ਗੁਆਂਢੀ ਰਾਜਾਂ ਦੇ ਮਰੀਜਾਂ ਨੂੰ ਵੀ ਮਿਲੇਗਾ। ਹਸਪਤਾਲ ਦੇ ਐਮਡੀ ਜੁਗਦੀਪ ਸਿੰਘ ਨੇ ਕਿਹਾ ਕਿ ਐਸਪੀਐਸ ਹਸਪਤਾਲ ਵਿੱਚ ਲਿਵਰ, ਗਾਲਬਲਾਡਰ, ਪੇਟ, ਪੈਂਕਰੀਆਸ ਤੇ ਛੋਟੀ ਅੰਤੜੀ ਸਮੇਤ ਪੇਟ ਨਾਲ ਜੁੜੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ ਆਧੁਨਿਕ ਅਤੇ ਵਿਸ਼ਵ ਪੱਧਰੀ ਤਕਨੀਕ ਨਾਲ ਕੀਤਾ ਜਾਂਦਾ ਹੈ। ਵਿਭਾਗ ਦੀ ਅਨੁਭਵੀ ਟੀਮ ਗੈਸਟ੍ਰੋਇੰਟਰੋਲੋਜੀ, ਲਿਵਰ ਤੇ ਪੈਂਕਰੀਆਸ ਨਾਲ ਜੁੜੀ ਬੀਮਾਰੀਆਂ ਦਾ ਇਲਾਜ ਅੰਤਰਰਾਸ਼ਟਰੀ ਪੱਧਰ ਦੇ ਮਾਨਕਾਂ ਅਨੁਸਾਰ ਕਰਦੀ ਹੈ। ਇੱਥੇ ਮਰੀਜਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਦੇਖਭਾਲ ਦੀ ਸੁਵਿਧਾ ਦਿੱਤੀ ਜਾਂਦੀ ਹੈ। ਪ੍ਰੈਸ ਕਾਨਫੈਂਸ ਦੌਰਾਨ ਲੋਕਾਂ ਨੂੰ ਇਕ ਮਹੀਨੇ ਲਈ ਲਿਵਰ ਹੈਲਥ ਚੈਕਅਪ ਪੈਕਜ ਦੀ ਸੁਵਿਧਾ ਦੇਣ ਦਾ ਐਲਾਨ ਵੀ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *