ਬਰੁਸਲ ਵਿਚ ਦੂਸਰਾ ਤੀਆਂ ਦਾ ਤਿਉਹਾਰ 9 ਸਤੰਬਰ ਨੂੰ ਹੋ ਰਿਹਾ ਹੈ


ਬੈਲਜੀਅਮ 29 ਜੁਲਾਈ (ਹਰਚਰਨ ਸਿੰਘ ਢਿੱਲੋਂ) ਪੰਜਾਬ ਦੀ ਧਰਤੀ ਤੇ ਸਾਵਣ ਦਾ ਬਰਸਾਤੀ ਮਹੀਨਾ ਜੋ ਬਨਸਪਤੀ ਨੂੰ ਹਰਾ ਭਰਾ ਕਰਦਾ ਹੋਇਆ ਜਿਥੈ ਪਸ਼ੂ ਪੰਛੀਆਂ ਨੂੰ ਪੈਂਲਾਂ ਪਾਉਣ ਲਗਾ ਦਿੰਦਾਂ- ਉਥੈ ਨਾਲ ਹੀ ਪੰਜਾਬੀਆਂ ਨੂੰ ਵੀ ਆਪ ਮੁਹਾਰੇ ਨੱਚਣ ਝੂੰਮਣ ਗਾਉਣ ਪੀਘਾਂ ਝੂਟਣ ਲਈ ਲਗਾ ਦਿੰਦਾ ਹੈ ਅਜਿਹੀ ਖੁਸ਼ੀ ਨੂੰ ਸਾਝੀ ਕਰਦੀਆਂ ਹੋਈਆਂ ਪੰਜਾਬਣ ਤ੍ਰੀਮਤਾਂ ਤੀਆਂ ਦੇ ਤਿਉਹਾਰ ਨੂੰ ਪਹਿਲ ਦਿੰਦੀਆਂ ਹੋਈਆਂ ਬੜੀ ਖੁਸ਼ੀ ਨਾਲ ਮਨਾਉਦੀਆਂ ਹਨ, ਤੀਆਂ ਦੇ ਮੰਨ ਪਸੰਦ ਦਾ ਤਿਉਹਾਰ ਪੰਜਾਬ ਦੀ ਧਰਤੀ ਤੋ ਚਲਕੇ ਦੇਸ਼ ਵਿਦੇਸ਼ ਦੇ ਹਰ ਦੇਸ਼ ਜਿਥੈ ਪੰਜਾਬੀ ਵਸਦੇ ਹਨ ਉਥੌ ਤੱਕ ਪਹੂੰਚਾ ਕੇ ਵਿਦੇਸ਼ੀਆਂ (ਗੈਰ ਪੰਜਾਬੀਆਂ) ਨੂੰ ਵੀ ਭੰਗੜੈ ਗਿੱਧੇ ਨਾਲ ਜੋੜ ਲਿਆ ਹੈ ,ਬੈਲਜੀਅਮ ਦੀ ਰਾਜਧਾਨੀ ਬਰੁਸਲ ਸ਼ਹਿਰ ਵਿਚ ਪਿਛਲੇ ਸਾਲ ਪੰਜਾਬਣਾ ਨੇ ਆਪਣੇ ਪੰਜਾਬੀ ਵਿਰਸੇ ਨੂੰ ਮੁੱਖ ਰੱਖਕੇ “ਤੀਆਂ ਦਾ ਤਿਉਹਾਰ” ਬੜੀ ਧੂੰਮ ਧਾਮ ਨਾਲ ਮਨਾਇਆ ਜਿਸ ਦੀ ਕਾਮਯਾਬੀ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਬੀਬੀਆਂ ਧੀਆਂ ਭੈਣਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਸਾਲ 9 ਸਤੰਬਰ 2017 ਨੂੰ ਤੀਆਂ ਦਾ ਦੂਸਰਾ ਮੇਲਾ ਬਰੁਸਲ (ਜੀਲਿਕ) ਵਿਚ ਮਨਾਇਆ ਜਾ ਹਿਰਾ ਹੈ , ਇਸ ਫਰੀ ਇੰਟਰੀ ਵਾਲੇ ਤੀਆਂ ਮੇਲੇ ਵਿਚ ਚਾਹ ਪਾਣੀ ਦੀ ਫਰੀ ਸੇਵਾ ਹੋਵੇਗੀ ਅਤੇ ਕਈ ਤਰਾਂ ਦੇ ਖਾਣੇ ਦੇ ਟਾਲ ਲਗਾਏ ਜਾਣਗੇ, ਇਸ ਤੀਆਂ ਮੇਲੇ ਵਿਚ ਸਿਰਫ ਬੀਬੀਆਂ ਧੀਆਂ ਭੈਣਾਂ ਦੀ ਹਾਜਰੀ ਹੋਵੇਗੀ 12 ਸਾਲ ਤੋ ਛੋਟੀ ਉਮਰ ਦੇ ਲੜਕੇ ਮਾਪਿਆਂ ਨਾਲ ਜਾ ਸਕਦੇ ਹਨ, ਇਸ ਪ੍ਰਵਾਰਿਕ ਮੇਲੇ ਦੇ ਡਿਸਪਲਿੰਨ ਨੂੰ ਮੁੱਖ ਰੱਖਦੇ ਹੋਏ ਹਰ ਸੇਵਾ ਕਰਨ ਵਾਲੇ ਮਿਹਨਤੀ ਸਾਥੀਆਂ ਦੇ ਸਹਿਯੋਗ ਦੀ ਜਰੂਰਤ ਹੈ ਇਸ ਤੀਆਂ ਮੇਲੇ ਵਿਚ ਪਿਛਲੇ ਸਾਲ ਨਾਲੋ ਬਹੁਤ ਕੁਝ ਨਵਾ ਹੋਵੇਗਾ, ਪ੍ਰੋਗਰਾਮ ਦੀ ਰੌਣਕ ਦਾ ਖਾਸ ਹਿਸਾ ਬੀਬੀ ” ਰੂੰਪ ਦਵਿੰਦਰ ਕੌਰ ” ਜੀ ਆਪ ਸਭ ਨਾਲ ਯੂਕੇ ਤੋ ਖਾਸ ਤੌਰ ਤੇ ਹਾਜਰੀ ਭਰਨਗੇ, ਪ੍ਰਬੰਧਿਕ ਬੀਬੀਆਂ ਵਲੋ ਆਪ ਸਭ ਨੂੰ ਪ੍ਰਵਾਰ ਸਮੇਤ ਇਸ ਤੀਆਂ ਦੇ ਮੇਲੇ ਨੂੰ ਸਫਲ ਕਰਨ ਲਈ ਖਾਸ ਸੱਦਾ ਦਿੱਤਾ ਗਿਆ ਹੈ ,

Adress, Den Horinck Noorderlaan 20, 1731 Zellik (Brussels) Belgium

09 September 2017 Saturday , Time  12.00h  to 18.00h

Geef een reactie

Het e-mailadres wordt niet gepubliceerd. Vereiste velden zijn gemarkeerd met *