ਪਿੰਡ ਸਹੌਲੀ ਵਿੱਚ ਖ਼ਰਾਬ ਪਾਣੀ ਨਾਲ ਪੈਦਾ ਹੋਈ ਸਥਿਤੀ ਹੁਣ ਪੂਰੀ ਤਰ•ਾਂ ਕਾਬੂ ਹੇਠ

-ਜਲ ਸਪਲਾਈ ਅਤੇ ਸਿਹਤ ਵਿਭਾਗ ਦੇ ਆਪਸੀ ਤਾਲਮੇਲ ਕਾਰਨ ਮਿਲੀ ਸਫ਼ਲਤਾ
-ਪਿੰਡ ਵਾਸੀਆਂ ਨੂੰ ਮਿਲ ਰਹੀ ਹੈ ਸਾਫ਼ ਪਾਣੀ ਦੀ ਸਪਲਾਈ-ਵਿਭਾਗ ਮੁੱਖੀ
-ਲੋਕਾਂ ਨੂੰ ਪਾਣੀ ਦੀ ਸਿੱਧੀ ਸਪਲਾਈ ਨਾਲ ਟੁੱਲੂ ਪੰਪ ਨਾ ਜੋੜਨ ਦੀ ਅਪੀਲ
ਲੁਧਿਆਣਾ (ਪ੍ਰੀਤੀ ਸ਼ਰਮਾ):-ਬੀਤੇ ਦਿਨੀਂ ਪਿੰਡ ਸਹੌਲੀ ਵਿਖੇ ਖ਼ਰਾਬ ਪਾਣੀ ਕਾਰਨ ਪੈਦਾ ਹੋਏ ਸੰਕਟ ’ਤੇ ਹੁਣ ਪੂਰੀ ਤਰ•ਾਂ ਕਾਬੂ ਪਾ ਲਿਆ ਗਿਆ ਹੈ ਅਤੇ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪਾਣੀ ਪੀਣ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਦੇ ਮੁੱਖੀ ਵੱਲੋਂ ਪ੍ਰਾਪਤ ਪੱਖ ਵਿੱਚ ਕਿਹਾ ਗਿਆ ਹੈ ਕਿ ਜਿਸ ਦਿਨ ਪਿੰਡ ਸਹੌਲੀ ਵਿੱਚ ਖ਼ਰਾਬ ਪਾਣੀ ਨਾਲ ਡਾਇਰੀਆ ਫੈਲਣ ਬਾਰੇ ਪਤਾ ਲੱਗਿਆ ਸੀ ਤਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਥਿਤੀ ’ਤੇ ਕਾਬੂ ਪਾਉਣ ਲਈ ਤੁਰੰਤ ਲੋੜੀਂਦੇ ਯਤਨ ਕੀਤੇ। ਜ਼ਿਲ•ਾ ਪ੍ਰਸਾਸ਼ਨ ਦੀ ਅਗਵਾਈ ਅਤੇ ਦੋਵਾਂ ਵਿਭਾਗਾਂ ਦੇ ਚੰਗੇ ਤਾਲਮੇਲ ਦੇ ਨਤੀਜੇ ਵਜੋਂ ਜਲਦ ਹੀ ਸਥਿਤੀ ’ਤੇ ਕਾਬੂ ਪਾ ਲਿਆ ਗਿਆ ਸੀ। ਵਿਭਾਗ ਮੁੱਖੀ ਨੇ ਸਪੱਸ਼ਟ ਕੀਤਾ ਕਿ ਪੀਣ ਵਾਲੇ ਪਾਣੀ ਦੇ ਖ਼ਰਾਬ ਹੋਣ ਦਾ ਕਾਰਨ ਲੋਕਾਂ ਵੱਲੋਂ ਗਲਤ ਤਰੀਕੇ ਨਾਲ ਲਗਾਏ ਗਏ ਪਾਣੀ ਦੇ ਕੁਨੈਕਸ਼ਨਾਂ ਦੁਆਲੇ ਮੀਂਹ ਦੇ ਗੰਦੇ ਪਾਣੀ ਦਾ ਇਕੱਤਰ ਹੋਣਾ ਸੀ। ਕੁਝ ਖ਼ਪਤਕਾਰਾਂ ਵੱਲੋਂ ਗਲਤ ਤਰੀਕੇ ਨਾਲ ਲਗਾਏ ਗਏ ਟੁੱਲੂ ਪੰਪਾਂ (ਬੂਸਟਰ ਪੰਪਜ਼) ਦੇ ਚੱਲਣ ਨਾਲ ਇਹ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਕਸ ਹੋ ਗਿਆ, ਜਿਸ ਕਾਰਨ ਇਹ ਭਿਆਨਕ ਸਥਿਤੀ ਪੈਦਾ ਹੋ ਗਈ ਸੀ। ਇਸ ਸੰਬੰਧੀ ਸੂਚਨਾ ਮਿਲਣ ’ਤੇ ਵਿਭਾਗ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ, ਜਿਸ ਤਹਿਤ ਲੋਕਾਂ ਨੂੰ ਪਾਣੀ ਦੀ ਸਪਲਾਈ ਰੋਕ ਕੇ ਟੈਂਕਰਾਂ ਰਾਹੀਂ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ। ਇਸ ਤਰ•ਾਂ ਸਮੇਂ ਵਿੱਚ ਕੀਤੀ ਕਾਰਵਾਈ ਨਾਲ ਡਾਇਰੀਏ ਦੇ ਪ੍ਰਕੋਪ ’ਤੇ ਸ਼ੁਰੂਆਤੀ ਗੇੜ ਵਿੱਚ ਹੀ ਕਾਬੂ ਪਾ ਲਿਆ ਗਿਆ। ਉਨ•ਾਂ ਦੱਸਿਆ ਕਿ ਹੁਣ ਵਿਭਾਗ ਵੱਲੋਂ ਗਲਤ ਤਰੀਕੇ ਨਾਲ ਲੋਕਾਂ ਵੱਲੋਂ ਆਪੇ ਚਲਾਏ ਗਏ ਪਾਣੀ ਦੇ ਕੁਨੈਕਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪਿੰਡ ਦੇ ਹਰ ਘਰ ਦਾ ਸਰਵੇ ਕੀਤਾ ਜਾ ਚੁੱਕਾ ਹੈ। ਜੋ ਕੁਨੈਕਸ਼ਨ ਨੀਵੀਂ ਜਗ•ਾਂ ’ਤੇ ਗਲਤ ਤਰੀਕੇ ਨਾਲ ਕੀਤੇ ਗਏ ਸਨ, ਉਹ ਲੋੜੀਂਦੀ ਉਚਾਈ ’ਤੇ ਦੁਬਾਰਾ ਕਰ ਦਿੱਤੇ ਗਏ ਹਨ। ਪਿੰਡ ਵਿੱਚੋਂ ਟੁੱਲੂ ਪੰਪ (ਬੂਸਟਰ ਪੰਪਜ਼) ਉਤਾਰ ਦਿੱਤੇ ਗਏ ਹਨ। ਗਰਾਮ ਪੰਚਾਇਤ ਦੀ ਸਹਾਇਤਾ ਨਾਲ ਬੰਦ ਪਈ ਡਰੇਨ ਦੀ ਸਫਾਈ ਕਰਕੇ ਚਲਾ ਦਿੱਤਾ ਗਿਆ ਹੈ ਅਤੇ ਕੂੜੇ ਕਰਕਟ ਦੀ ਸਫਾਈ ਕਰਵਾ ਦਿੱਤੀ ਗਈ ਹੈ। ਵਿਭਾਗ ਵੱਲੋਂ ਡਰੇਨਾਂ ਅਤੇ ਚਿੱਕੜ ਵਾਲੀਆਂ ਥਾਵਾਂ ’ਤੇ ਬਲੀਚਿੰਗ ਪਾਊਡਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਸਾਰੀਆਂ ਪਾਈਪਾਂ ਦੀ ਜਾਂਚ ਕੀਤੀ ਗਈ ਹੈ ਕਿ ਕਿਤੇ ਇਨ•ਾਂ ਵਿੱਚ ਲੀਕੇਜ਼ ਤਾਂ ਨਹੀਂ ਹੈ। ਪਾਣੀ ਦੀ ਸਪਲਾਈ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਮੇਂ-ਸਮੇਂ ’ਤੇ ਨਮੂਨੇ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ। ਫ਼ਿਲਹਾਲ ਪਿੰਡ ਵਿੱਚ ਡਾਇਰੀਆ ਦਾ ਮੁੜ ਹੋਰ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ•ਾਂ ਕਿਹਾ ਕਿ ਉਪਰੋਕਤ ਤੋਂ ਇਲਾਵਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪਾਣੀ ਦੀ ਵਰਤੋਂ ਕਰਨ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਦੋਵਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪਿੰਡ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ ਅਤੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਅੰਤ, ਉਨ•ਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਣੀ ਦੀ ਸਿੱਧੀ ਸਪਲਾਈ ਨਾਲ ਟੁੱਲੂ ਪੰਪ (ਬੂਸਟਰ ਪੰਪ) ਨਾ ਜੋੜਨ। ਨਿੱਜੀ ਤੌਰ ’ਤੇ ਕੁਨੈਕਸ਼ਨ ਚਲਾਉਣ ਲਈ ਚੰਗੇ ਪਲੰਬਰ ਦੀਆਂ ਹੀ ਸੇਵਾਵਾਂ ਲਈਆਂ ਜਾਣ ਅਤੇ ਚੰਗੇ ਮਟੀਰੀਅਲ ਦੀ ਹੀ ਵਰਤੋਂ ਕੀਤੀ ਜਾਵੇ। ਇਸ ਤੋਂ ਇਲਾਵਾ ਵਿਭਾਗ ਵੱਲੋਂ ਆਮ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪਾਣੀ ਮੁਹੱਈਆ ਕਰਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਹਿਯੋਗ ਕੀਤਾ ਜਾਵੇ।

Geef een reactie

Het e-mailadres wordt niet gepubliceerd. Vereiste velden zijn gemarkeerd met *