ਧਰਮ,ਸਿਖਿਆ,ਮਹਿੰਗੇ ਇਲਾਜਾਂ ਅਤੇ ਸਿਸਟਮ ਵਿਚ ਫੈਲੀ ਅਸਮਾਨਤਾ ਦੇ ਖਿਲਾਫ ਸੰਘਰਸ਼ ਜਾਰੀ ਰਹੇਗਾ :- ਡੰਗ

ਲੁਧਿਆਣਾ (ਪ੍ਰੀਤੀ ਸ਼ਰਮਾ):-ਸਨਾਤਨ ਧਰਮ ਦੇ ਪ੍ਰਚਾਰ ਅਤੇ ਸੰਗਠਨ ਨੂੰ ਜਮੀਨੀ ਪ¤ਧਰ ਤੇ ਮਜਬੂਤ ਕਰਨ ਲਈ ਸ਼੍ਰੀ ਹਿੰਦੂ ਨਿਆ ਪੀਠ ਦੇ ਮੁ¤ਖ ਬੁਲਾਰਾ ਪ੍ਰਵੀਨ ਡੰਗ ਵਲੋਂ ਕਿਚਲੂ ਨਗਰ ਵਿਖੇ ਬੈਠਕ ਦੌਰਾਨ ਇੰਦਰ ਮਹਿਰਾ ਨੂੰ ਸੰਗਠਨ ਦੇ ਮੁ¤ਖ ਸਲਾਹਕਾਰ ਦੀ ਜਿ¤ਮੇਦਾਰੀ ਦਿਤੀ ਗਈ ਅਤੇ ਸਮੂਹ ਮੈਂਬਰਾਂ ਦੀ ਹਾਜਰੀ ਵਿਚ ਉਹਨਾਂ ਨੂੰ ਨਿਯੁਕਤੀ ਪ¤ਤਰ ਦਿਤਾ ਗਿਆ। ਪ੍ਰੈਸ ਗਲਬਾਤ ਰਾਹੀਂ ਪ੍ਰਵੀਨ ਡੰਗ ਨੇ ਕਿਹਾ ਕਿ ਹਿੰਦੂ ਸਮਾਜ ਨੂੰ ਜਮੀਨੀ ਪ¤ਧਰ ਤੇ ਮਜਬੂਤ ਕਰਨ ਦੇ ਲਈ ਸੰਗਠਨ ਵਲੋਂ ਸਕੂਲੀ ਬ¤ਚਿਆਂ ਤੋਂ ਸਾਮੂਹਿਕ ਲੜੀਵਾਰ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਵਾ ਕੇ ਆਪਣੀ ਸੰਸਕ੍ਰਿਤੀ ਦੇ ਪ੍ਰਤੀ ਆਪਣੇ ਧਰਮ ਨਾਲ ਲਗਾਵ ਦਾ ਜੋ ਬੀਜ ਬੀਜਿਆ ਜਾ ਰਿਹਾ ਹੈ ਜਿਸ ਵਿਚ ਹੁਣ ਤ¤ਕ ਇਕ ਲ¤ਖ ਤੋਂ ਵੀ ਜਿਆਦਾ ਸਕੂਲੀ ਬਚੇ ਅਤੇ ਕਾਲੇਜ ਦੇ ਸਟੂਡੈਂਟ ਜੁੜ ਚੁਕੇ ਹਨ ਅਤੇ ਭਵਿ¤ਖ ਵਿਚ ਇਹ ਬੀਜ ਇਕ ਵਿਸ਼ਾਲ ਰੂਪ ਧਰੇਗਾ ਜਿਸ ਦੀਆਂ ਸ਼ਖਾਵਾਂ ਪੂਰੇ ਦੇਸ਼ ਵਿਚ ਫੈਲਣਗੀਆਂ ਆਉਣ ਵਾਲੀ ਪਪੀਡੀ ਨੂੰ ਆਪਣੀ ਸੰਸਕ੍ਰਿਤੀ ਦੀ ਛਾਂ ਦੇਵੇਗੀ। ਉਹਨਾਂ ਕਿਹਾ ਕਿ ਇਸ ਧਰਮ ਕਾਰਜ ਵਿਚ ਇੰਦਰ ਮਹਿਰਾ ਵਰਗੇ ਇਮਾਨਦਾਰ ਅਤੇ ਮੇਹਨਤੀ ਲੀਡਰ ਦੀ ਜਰੂਰਤ ਹੈ ਜੋ ਆਪਣੇ ਧਰਮ ਪ੍ਰਤੀ ਕਿਸੇ ਨਾਲ ਵੀ ਸਮਝੌਤਾ ਨੀ ਕਰਦੇ ਹਨ। ਡੰਗ ਨੇ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੋਲਦਿਆਂ ਕਿਹਾ ਕਿ ਜਨਤਾ ਆਪਣੀਆਂ ਮੁਢਲੀਆਂ ਜਰੂਰਤਾਂ ਪੂਰੀਆਂ ਕਰਨ ਦੇ ਲਈ ਆਪਣੀ ਇ¤ਛਾ ਅਨੁਸਾਰ ਪ੍ਰਤੀਨਿਧੀ ਚੁਣਦੀ ਹੈ ਪਰ ਬਹੁਤ ਹੀ ਅਫਸੋਸ ਵਾਲੀ ਗ¤ਲ ਹੈ ਕਿ ਓਹੀ ਜਨਤਾ ਦਾ ਮੋਢੀ ਆਪਣੇ ਸਵਾਰਥਾਂ ਵਾਸਤੇ ਕੁਝ ਪੂੰਜੀਪਤੀਆਂ ਦੀ ਕਠਪੁਤਲੀ ਬਣ ਕੇ ਰਹਿ ਜਾਂਦੇ ਹਨ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਵਿਚਕਾਰ ਹੀ ਲਟਕੀਆਂ ਰਹਿ ਜਾਂਦੀਆਂ ਹਨ ਇਸੇ ਤਰਾਂ ਡੇਂਗੂ ਨਾਮ ਦੀ ਬਿਮਾਰੀ ਜੋਕਿ ਵਿਦੇਸ਼ਾਂ ਵਿਚ ਪੂਰੀ ਤਰਾਂ ਤੋਂ ਖਤਮ ਹੋ ਚੁ¤ਕੀ ਹੈ ਦੇਸ਼ ਵਿਚ ਹਰ ਸਾਲ ਆਕੇ ਕਈ ਅਨਮੋਲ ਜਾਣਾ ਨੂੰ ਨਿਗਲ ਜਾਂਦੀ ਹੈ ਜਿਸਦਾ ਕਾਰਨ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਅਤੇ ਸਿਰਫ ਸਾਡੇ ਸੰਗਠਨ ਨੇ ਹੀ ਸਿਸਟਮ ਨੂੰ ਉਹਨਾਂ ਦੀ ਬਣਦੀ ਜਿ¤ਮੇਦਾਰੀ ਯਾਦ ਕਰਵਾਉਣ ਲਈ ਅਵਾਜ ਚੁ¤ਕੀ ਹੈ ਅਤੇ ਇਸੇ ਤਰਾਂ ਸਿਖਿਆ ਅਤੇ ਮਹਿੰਗੇ ਇਲਾਜ ਵਿਚ ਫੈਲੀ ਅਸਮਾਨਤਾ ਦੇ ਖਿਲਾਫ ਸੰਘਰਸ਼ ਕਰ ਰਹੇ ਹਨ ਅਤੇ ਪੂਰੇ ਸਿਸਟਮ ਵਿਚ ਸਮਾਨਤਾ ਲਿਆਉਣ ਤ¤ਕ ਸਾਡਾ ਸਿਸਟਮ ਦੇ ਖਿਲਾਫ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਤੇ ਨਵੇਂ ਬਣੇ ਮੁ¤ਖ ਸਲਾਹਕਾਰ ਮਹਿਰਾ ਨੇ ਸੰਗਠਨ ਨੂੰ ਵਿਸ਼ਵਾਸ ਦਿਵਾਈਆ ਕਿ ਉਹ ਆਪਣੇ ਸਾਥੀਆਂ ਸਮੇਤ ਸੰਗਠਨ ਦੇ ਵਿਸਤਾਰ ਅਤੇ ਪ੍ਰਚਾਰ ਦੇ ਲਈ ਜਮੀਨੀ ਪ¤ਧਰ ਤੇ ਕਾਰਜ ਕਰਨਗੇ ਅਤੇ ਸੰਗਠਨ ਨੂੰ ਮਜਬੂਤ ਕਰਨਗੇ।ਸੰਗਠਨ ਦੇ ਯੁਵਾ ਪ੍ਰਧਾਨ ਗੁਰਵਿੰਦਰ ਛਤਵਾਲ ਨੇ ਵੀ ਇੰਦਰ ਮਹਿਰਾ ਦਾ ਸੰਗਠਨ ਵਿਚ ਸਵਾਗਤ ਕੀਤਾ ਅਤੇ ਪ੍ਰਚਾਰ ਵਿਚ ਹਰ ਮੁਮਕਿਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਤਾ। ਇਸ ਮੌਕੇ ਤੇ ਆਨੰਦ ਚੋਪੜਾ,ਸੁਰੇਸ਼ ਅਰੋੜਾ,ਵਿਜੇ ਜੰਡ,ਵਿਪਨ ਜੈਨ,ਸੁਭਾਸ਼ ਗਰਗ,ਸੰਜੇ ਚੋਪੜਾ,ਵਿ¤ਕੀ ਪਾਸੀ,ਸਾਹਿਲ ਸਚਦੇਵਾ,ਹੈਪੀ,ਆਈ ਏਸ ਗਰੇਵਾਲ,ਅਨਿਲ ਸੈਣੀ,ਡੀ ਐਸ ਭੰਡਾਰੀ,ਐਸ ਬੀ ਬਿਰਕ,ਐਨ ਕੇ ਮਲਹੋਤਰਾ,ਸਾਹਿਲ ਕੋਚਰ ਤੋਂ ਇਲਾਵਾ ਸੰਗਠਨ ਦੇ ਵਿਧਾਨ ਪ੍ਰੀਸ਼ਦ ਮੈਂਬਰ ਭੁਪਿੰਦਰ ਬੰਗਾ,ਉਪ ਪ੍ਰਧਾਨ ਰਾਜੇਸ਼ ਸ਼ਰਮਾ,ਯੁਵਾ ਪ੍ਰਧਾਨ ਗੁਰਵਿੰਦਰ ਛਤਵਾਲ,ਯੁਵਾ ਜਿਲਾ ਪ੍ਰਧਾਨ ਯੋਗੇਸ਼ ਧੀਮਾਨ ਅਤੇ ਸੰਗਠਨ ਦੇ ਮੀਡੀਆ ਮੰਤਰੀ ਸੁਖਵਿੰਦਰ ਸਿੰਘ ਚੌਹਾਨ ਹਾਜਿਰ ਹੋਏ।

Geef een reactie

Het e-mailadres wordt niet gepubliceerd. Vereiste velden zijn gemarkeerd met *