ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ,ਫਗਵਾੜਾ ਨੇ ਜਿੱਤਿਆ ਅੰਤਰ-ਰਾਸ਼ਟਰੀ ‘‘ਗਲੋਬਲ ਐਂਟਰਪ੍ਰਾਇਜ਼ ਚੈਲੇਂਜ਼ 2016-17

ਫਗਵਾੜਾ 5 ਅਗਸਤ (ਅਸ਼ੋਕ ਸ਼ਰਮਾ) ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ ਨੇ ਅੰਤਰ-ਰਾਸ਼ਟਰੀ ‘‘ਗਲੋਬਲ ਐਂਟਰਪ੍ਰਾਇਜ਼ ਚੈਲੇਂਜ਼ 2016-17 ਵਿੱਚ ਜਿੱਤ ਹਾਸਲ ਕੀਤੀ। ਇਹ ਅੰਤਰ-ਰਾਸ਼ਟਰੀ ਮੁਕਾਬਲਾ ਮਾਈਕ੍ਰੋਸੋਫ਼ਟ ਵਲੋਂ ਬਰੋਡਕਲਾਈਸਟ ਪ੍ਰਾਇਮਰੀ ਸਕੂਲ ਯੂ.ਕੇ. ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀਆਂ ਵਪਾਰਕ ਕੁਸ਼ਲਤਾਵਾਂ ਨੂੰ ਵਿਕਸਤ ਕਰਨ ਲਈ ਕਰਵਾਇਆ ਗਿਆ, ਜਿਸ ਵਿੱਚ 15 ਦੇਸ਼ਾਂ ਦੇ 3000 ਵਿਦਿਆਰਥੀਆਂ ਨੇ ਮਾਈਕ੍ਰੋਸੋਫਟ ਆਫ਼ਿਸ 365 ਸਾਫ਼ਟਵੇਅਰ ਦਾ ਪ੍ਰਯੋਗ ਕਰਦੇ ਹੋਏ ਆਪਣੀਆਂ ਰਚਨਾਤਮਕ ਕੁਸ਼ਲਤਾਵਾਂ ਨੂੰ ਪੇਸ਼ ਕੀਤਾ। ਵਿਸ਼ਵ – ਸਤਰ ’ਤੇ ਕੇ.ਐਸ.ਪੀ. ਦੀ ਅੱਠ ਮੈਂਬਰੀ ਜੀ.ਈ.ਸੀ. ਟੀਮ ਨੇ 600 ਟੀਮਾਂ ਵਿੱਚ ਪਹਿਲਾਂ 10 ਟੀਮਾਂ ਵਿੱਚ ਆਪਣਾ ਸਥਾਨ ਬਣਾਇਆ ਅਤੇ ਫਿਰ ਪਹਿਲੀਆਂ ਤਿੰਨ ਟੀਮਾਂ ਵਿੱਚ ਆ ਕੇ ਵਾਹ – ਵਾਹ ਖੱਟੀ। 28 ਜੂਨ 2017 ਨੂੰ ਮੁਕਾਬਲੇ ਦੇ ਫਾਈਨਲ ਦੌਰ ਵਿੱਚ ਵਿਦਿਆਰਥੀਆਂ ਨੇ ਜੱਜਾਂ ਦੀ ਟੀਮ ਵਿੱਚ ਮਰਲਿਨ ਜੌਹਨ, ਪੱਤਰਕਾਰ ਲੰਡਨ, ਮਾਈਕ੍ਰੋਸੋਫਟ ਦੇ ਪ੍ਰਮੁੱਖ਼ ਮੈਂਬਰ ਮਾਰਕ ਸਪਾਰਵੌਲ ਅਤੇ ਗਰੀਨ ਵਰਲਡ ਦੇ ਸੀ.ਈ.ਓ. ਰਣਜੀਤ ਸਿੰਘ ਸ਼ਾਮਿਲ ਸਨ। 31 ਜੂਨ ਨੂੰ ਹੋਏ ਸਕਾਈਪ ਸ਼ੈਸ਼ਨ ਵਿੱਚ ਬਰੋਡਕਲਾਈਸਟ ਪ੍ਰਾਇਮਰੀ ਸਕੂਲ ਦੇ ਹੈੱਡ ਟੀਚਰ ਜੌਨਾਥਨ ਬਿਸ਼ਪ ਨੇ ਕਮਲਾ ਨਹਿਰੂ ਪਬਲਿਕ ਸਕੂਲ ਨੂੰ ਅੰਤਰਾਰਸ਼ਟਰੀ ਵਿਜੇਤਾ ਘੋਸ਼ਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪੀ.ਕੇ. ਢਿੱਲੋਂ ਨੇ ਆਧਿਆਪਕਾਂ ਅਤੇ ਵਿਦਿਆਰਥੀਆਂ ਦੇ ਅਣਥੱਕ ਯਤਨਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਉਨ•ਾਂ ਨੂੰ ਇਸ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਅਬਜ਼ਾ ਡੋਰਬਾਲਾ, ਸਤੁਤੀ ਮਜ਼ੂਮਦਾਰ, ਪਲਵੀ ਸ਼ਰਮਾ, ਆਰਿਅਨ ਸ਼ਰਮਾ, ਜਸਲੀਨ ਕੌਰ, ਯੋਜਿਤ, ਆਕਾਸ਼ ਮਣੀਕੰਡਾ,ਆਸ਼ਨਾ ਸ਼ਰਮਾ, ਵਿਭੂਤੀ ਭਾਰਦਵਾਜ ਆਦਿ ਤੋਂ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *