ਰਣਜੀਤ ਪਵਾਰ ਅੰਬੇਡਕਰ ਫੋਰਸ ਦੇ ਚੇਅਰਮੈਨ ਬਣੇ

ਫਗਵਾੜਾ 5 ਅਗਸਤ (ਅਸ਼ੋਕ ਸ਼ਰਮਾ ) ਅੱਜ ਅੰਬੇਡਕਰ ਫੋਰਸ ਪੰਜਾਬ ਦੀ ਇੱਕ ਮੀਟਿੰਗ ਫੋਰਸ ਦੇ ਸਰਪ੍ਰਸਤ ਡਾ. ਸਤੀਸ਼ ਗੌਤਮ ਅਤੇ ਸੂਬਾ ਪ੍ਰਧਾਨ ਜਗਨ ਨਾਥ ਜੱਗੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਫੋਰਸ ਵਲੋਂ ਖਾਸ ਤੌਰ ’ਤੇ ਸਰਬ ਸੰਮਤੀ ਨਾਲ ਰਣਜੀਤ ਪਵਾਰ ਨੂੰ ਅੰਬੇਡਕਰ ਫੋਰਸ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪਵਾਰ ਨੇ ਕਿਹਾ ਕਿ ਉਂਜ ਇੱਕ ਮੈਂਬਰ ਬਣ ਕੇ ਇਹ ਸੇਵਾ ਕਰਨੀ ਚਾਹੁੰਦੇ ਸੀ, ਪਰ ਆਪਣੇ ਸਾਥੀਆਂ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਇਹ ਸੇਵਾ ਸਵੀਕਾਰ ਕਰਦੇ ਹਨ। ਉਨ•ਾਂ ਕਿਹਾ ਕਿ ਅੰਬੇਡਕਰ ਫ੍ਰੋਰਸ (ਰਜਿ.) ਪੰਜਾਬ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਸੋਚ ਨੂੰ ਘਰ ਘਰ ਪਹਿਚਾਉਣ ਲਈ ਅਣਥੱਕ ਮਿਹਨਤ ਕਰੇਗੀ। ਇਸ ਮੌਕੇ ਜਨਰਲ ਸਕੱਤਰ ਛਿੰਦਾ ਜੈਸਵਾਲ, ਜਸਵੀਰ ਸਿੰਘ ਪ੍ਰਧਾਨ ਗੜ•ਸ਼ੰਕਰ, ਤੋਜਿੰਦਰ ਕੁਮਾਰ ਪ੍ਰਧਾਨ ਸ਼ਹਿਰੀ ਜਲੰਧਰ, ਮਨੀ ਭੱਟੀ ਪ੍ਰਧਾਨ ਤਹਿਸੀਲ ਫਿਲੌਰ, ਅਸ਼ੋਕ ਕੁਮਾਰ ਲੁਧਿਆਣਾ, ਅਨਵਰ ਫਿਲੌਰ, ਅਮਰਜੀਤ ਨਵਾਂਸ਼ਹਿਰ,ਮੱਖਣ ਰਸੂਲਪੁਰ, ਅਸ਼ੋਕ ਫ਼ਿਲੋਰੀ, ਗਗਨਦੀਪ,ਜਸਵੀਰ ਚੰਦ,ਵਿਜੇ ਕੁਮਾਰ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *