ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਲਈ ਤਿਆਰੀਆਂ ਸ਼ੁਰੂ

-ਪਹਿਲੇ ਗੇੜ ’ਚ 70 ਸੀਟਾਂ ਵਾਲੇ ਜਹਾਜ਼ ਦੇਣਗੇ ਹਵਾਈ ਸੇਵਾਵਾਂ
ਲੁਧਿਆਣਾ (ਪ੍ਰੀਤੀ ਸ਼ਰਮਾ)ਜ਼ਿਲ•ਾ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਵੱਸਦੇ ਲੋਕਾਂ ਵਾਸਤੇ ਖੁਸ਼ਖ਼ਬਰੀ ਹੈ ਕਿ ਸ਼ਹਿਰ ਲੁਧਿਆਣਾ ਦੇ ਪੈਰ•ਾਂ ਵਿੱਚ ਵੱਸਦੇ ਕਸਬਾ ਸਾਹਨੇਵਾਲ ਦੇ ਹਵਾਈ ਅੱਡੇ ਤੋਂ ਘਰੇਲੂ ਹਵਾਈ ਉਡਾਣਾਂ ਜਲਦ ਹੀ ਸ਼ੁਰੂ ਹੋਣ ਜਾ ਰਹੀਆਂ ਹਨ। ਇਨ•ਾਂ ਉਡਾਣਾਂ ਨੂੰ ਸ਼ੁਰੂ ਕਰਨ ਲਈ ਲੋੜੀਂਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ, ਜਿਸ ਦਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਖੁਦ ਜਾਇਜ਼ਾ ਲਿਆ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ। ਉਡਾਣਾਂ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਉਡਾਣ ਯੋਜਨਾ’ ਤਹਿਤ ਸਾਹਨੇਵਾਲ ਤੋਂ ਘਰੇਲੂ ਹਵਾਈ ਉਡਾਣਾਂ ਜਲਦ ਹੀ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਲਈ ਲੋੜੀਂਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ•ਾਂ ਤਿਆਰੀਆਂ ਵਜੋਂ ਹੀ ਅੱਜ ਇਥੇ ਵੱਖ-ਵੱਖ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ, ਜਿਨ•ਾਂ ਵਿੱਚ ਹਵਾਈ ਅੱਡੇ ਦੀ ਤਕਨੀਕੀ ਅਤੇ ਵਿਵਹਾਰਿਕ ਤੌਰ ’ਤੇ ਤਿਆਰੀ ਦਾ ਜਾਇਜ਼ਾ ਲਿਆ ਗਿਆ। ਉਨ•ਾਂ ਕਿਹਾ ਕਿ ਬੁਨਿਆਦੀ ਢਾਂਚੇ ਵਜੋਂ ਹਵਾਈ ਅੱਡਾ ਘਰੇਲੂ ਹਵਾਈ ਉਡਾਣਾਂ ਲਈ ਤਿਆਰ ਹੈ, ਜਿਸ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਸੁਧਾਰ ਵੀ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਅੱਜ ਉਨ•ਾਂ ਨੇ ਦੇਖਿਆ ਕਿ ਹਵਾਈ ਪੱਟੀ (ਰੰਨਵੇਅ) ’ਤੇ ਨਵੇਂ ਸਿਰੇ ਤੋਂ ਲਾਈਨਾਂ ਮਾਰਕ ਕਰ ਦਿੱਤੀਆਂ ਗਈਆਂ ਹਨ ਅਤੇ ਹਵਾਈ ਅੱਡੇ ਦੀ ਸੁਰੱਖਿਆ ਨੂੰ ਵੀ ਹੋਰ ਪੁਖ਼ਤਾ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਸੰਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਹਵਾਈ ਅੱਡੇ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕਰ ਦਿੱਤੀ ਜਾਵੇ, ਰੇਲਵੇ ਲਾਈਨ ਵਾਲੇ ਲਾਂਘੇ ਦੀ ਲੈਵਲਿੰਗ (ਪੱਧਰ) ਕਰ ਦਿੱਤੀ ਜਾਵੇ, ਲੋੜ ਮੁਤਾਬਿਕ ਦਰੱਖ਼ਤਾਂ ਦੀ ਕਾਂਟ-ਛਾਂਟ, ਨਵੇਂ ਪੌਦਿਆਂ ਦੀ ਲਵਾਈ, ਸੜਕਾਂ ਦੀਆਂ ਬਰਮਾਂ ਦੀ ਮੁਰੰਮਤ, ਸਾਰੇ ਹਵਾਈ ਅੱਡੇ ਦੀ ਅੰਦਰੋਂ ਬਾਹਰੋਂ ਸਫਾਈ, ਬੇਲੋੜੇ ਵਾਹਨਾਂ ਦੀ ਸੜਕਾਂ ’ਤੇ ਬੇਤਰਤੀਬੀ ਠਹਿਰ ਰੋਕੀ ਜਾਵੇ। ਇਸ ਮੌਕੇ ਉਨ•ਾਂ ਸਾਰੀਆਂ ਸੜਕਾਂ, ਪੁੱਲ•ਾਂ ਅਤੇ ਨਾਲ ਲੱਗਦੇ ਖੇਤੀਬਾੜੀ ਏਰੀਏ ਦਾ ਵੀ ਜਾਇਜ਼ਾ ਲਿਆ। ਹਵਾਈ ਜਹਾਜ਼ ਦੇ ਚੜ•ਨ ਅਤੇ ਉ¤ਤਰਨ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਲਈ ਗਈ। ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਏ. ਐ¤ਨ. ਸ਼ਰਮਾ ਨੇ ਦੱਸਿਆ ਕਿ ਸਾਹਨੇਵਾਲ ਹਵਾਈ ਅੱਡੇ ’ਤੇ ਇਸ ਵੇਲੇ 70 ਸੀਟਾਂ ਵਾਲੇ ਜਹਾਜ਼ ਦੇ ਚੜ•ਨ ਅਤੇ ਉ¤ਤਰਨ ਦੀ ਸਮਰੱਥਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਰਿਸ਼ੀਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *