ਧਾਲੀਵਾਲ ਦੋਨਾ ਵਾਟਰ ਵਰਕਸ ਤੇ ਸ਼ਾਨਦਾਰ ਤੇ ਫਲਦਾਰ ਪੌਦੇ ਲਗਾਏ

ਕਪੂਰਥਲਾ, 10 ਅਗਸਤ, ਇੰਦਰਜੀਤ ਸਿੰਘ
ਵਾਟਰ ਸਪਲਾਈ ਤੇ ਸੈਨੀਟੇਸ਼ਨ ਮੰਡਲ ਕਪੂਰਥਲਾ ਵਲੋ ਪੰਜਾਬ ਨੂੂੰ ਹਰਿਆ ਭਰਿਆ ਬਣਾਉਣ ਦੇ ਸਬੰਧ ਵਿਚ ਉਪ ਮੰਡਲ ਇੰਜੀਨੀਅਰ ਨਵਜੋਤ ਵਿਰਦੀ ਦੀ ਅਗਵਾਈ ਵਿਚ ਉਪ ਮੰਡਲ ਦੇ ਵੱਖ ਵੱਖ ਵਾਟਰ ਵਰਕਸ ਧਾਲੀਵਾਲ ਦੋਨਾ, ਲਖਣ ਖੁਰਦ, ਔਜਲਾ, ਕਾਂਜਲੀ, ਵਡਾਲਾ ਖੁਰਦ ਆਦਿ ਸਕੀਮਾਂ ਤੇ 300 ਤ ਵੱਧ ਪੌਦਾ ਲਗਾਏ ਗਏ। ਐਸਡੀਓ ਨਵਜੋਤ ਵਿਰਦੀ ਨੇ ਪੌਦਿਆਂ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਪੌਦੇ ਸਾਡੀ ਜ਼ਿੰਦਗੀ ਦੀਆਂ ਸਹੂਲਤਾਂ ਨੂੰ ਪੂਰਾ ਕਰਦੇ ਹਨ, ਇਸ ਲਈ ਵੱਧ ਤੋਂ ਵੱਧ ਪੌਦੇ ਲਗਾਉਂਣੇ ਚਾਹੀਦੇ ਹਨ। ਇਸ ਮੌਕੇ ’ਤੇ ਮਨਮੋਹਣ ਸਿੰਘ ਕਰੀਰ, ਐਚਆਰਡੀ ਬਲਬੀਰ ਸਿੰਘ, ਬੀਆਰਸੀ ਰਣਦੀਪ ਕੌਰ, ਜਸਬੀਰ ਕੁਮਾਰ, ਜਸਵੰਤ ਸਿੰਘ, ਅਸ਼ਵਨੀ ਕੁਮਾਰ, ਸਤਪਾਲ, ਚਰਨਜੀਤ ਸਿੰਘ, ਡਾ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਢੋਡ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *