ਕਾਂਗਰਸ ਨੇ ਚੋਣਾਂ ਸਮੇਂ ਲੋਕਾਂ ਨੇ ਠੱਗ ਟਰੈਵਲ ਏਜੰਟਾਂ ਦੇ ਤਰ੍ਹਾਂ ਝੂਠੇ ਵਾਅਦੇ ਕੀਤੇ ਲੋਕ ਹੁਣ ਕਰ ਰਹੇ ਹਨ ਠੱਗਿਆ ਮਹਿਸੂਸ-ਸੱਜਣ ਸਿੰਘ ਚੀਮਾ

-ਸੱਜਣ ਸਿੰਘ ਚੀਮਾ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਰਕਰਾਂ ਵਲੋ ਕੀਤਾ ਗਿਆ ਸਨਮਾਨਿਤ
ਕਪੂਰਥਲਾ, 10 ਅਗਸਤ, ਇੰਦਰਜੀਤ ਸਿੰਘ
ਆਮ ਆਦਮੀ ਪਾਰਟੀ ਵਲੋ ਸੱਜਣ ਸਿੰਘ ਚੀਮਾ ਨੂੰ ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਜ਼ਿਲ੍ਹਾ ਦੇ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ ਖੇਤਰ ਦੇ ਵਰਕਰਾਂ ਵਲੋ ਸ ਚੀਮਾ ਦਾ ਸੁਆਗਤ ਕਰਨ ਲਈ ਆਰਸੀਐਫ ਦਫਤਰ ਵਿਖੇ ਇਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਜਿਥੇ ਉਤਸ਼ਾਹਿਤ ਵਰਕਰਾਂ ਵਲੋ ਫੁੱਲਾਂ ਦੇ ਹਾਰ ਪਾ ਕੇ ਸੱਜਣ ਸਿੰਘ ਚੀਮਾ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਹਰ ਸੰਭਵ ਯਤਨ ਕਰਨਗੇ।
ਉਨ੍ਰਾਂ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚਲਣਗੇ ਅਤੇ ਪਾਰਟੀ ਦਾ ਆਧਾਰ ਹੋਰ ਵਧਾਉਣ ਲਈ ਲਗਾਤਾਰਾ ਕੰਮ ਕਰਨਗੇ। ਉਹਨਾਂ ਕਿਹਾ ਕਿ ਹਲਕੇ ਦੇ ਸਾਰੇ ਖੇਤਰਾਂ ਵਿ¤ਚ ਪਾਰਟੀ ਦੀਆਂ ਇਕਾਈਆਂ ਕਾਇਮ ਕੀਤੀਆਂ ਜਾਣਗੀਆਂ ਅਤੇ ਪਾਰਟੀ ਵਰਕਰਾਂ ਨੂੰ ਇਹਨਾਂ ਵਿਚ ਬਣਦੀ ਨੁਮਾਇੰਦਗੀ ਦਿਤੀ ਜਾਵੇਗੀ।
ਉਹਨਾਂ ਕਿਹਾ ਕਿ ਵਾਰਡ ਪ¤ਧਰ ਤੇ ਪਾਰਟੀ ਨੂੰ ਮਜਬੂਤ ਕਰਨ ਦੇ ਨਾਲ ਹੀ ਪਾਰਟੀ ਵ¤ਲੋਂ ਬੂਥ ਪ¤ਧਰ ਤੇ ਵੀ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿ¤ਚ ਹੈ ਅਤੇ ਪੰਜਾਬ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਿਚ ਪਾਰਟੀ ਦਾ ਆਧਾਰ ਦਿਨੋ-ਦਿਨ ਵਧਦਾ ਜਾ ਰਿਹਾ ਹੈ।
ਪੰਜਾਬ ਸਰਕਾਰ ਬਾਰੇ ਗ¤ਲ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਵੋਟਾਂ ਸਮੇ ਅਖੌਤੀ ਟਰੈਵਲ ਏਜੰਸਾਂ ਦੀ ਤਰ੍ਹਾਂ ਲੋਕਾਂ ਨੂੰ ਹਸੀਨ ਸੁਪਨੇ ਦਿਖਾ ਕੇ ਵੋਟਾਂ ਪ੍ਰਾਪਤ ਕੀਤੀਆਂ ਸਨ ਤੇ ਬਾਅਦ ਵਿਚ ਟਰੈਵਲ ਏਜੰਟਾਂ ਦੀ ਤਰ੍ਹਾਂ ਲੋਕਾਂ ਨਾਲ ਧੋਖਾ ਕੀਤਾ ਹੈ। ਇਸ ਲਈ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਹੀ ਬਦਲੀ ਸਿਰਫ ਪੱਗਾਂ ਦੇ ਰੰਗ ਹੀ ਬਦਲੇ ਹਨ। ਕਾਂਗਰਸ ਤੇ ਸ਼੍ਰੋਮਣੀ ਅਕਾਲ ਦਲ , ਭਾਜਪਾ ਇਕੋ ਸਿਕੇ ਦੇ ਦੋ ਪਾਸੇ ਹਨ। ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਇਦਿਆਂ ਤੋਂ ਭ¤ਜ ਗਈ ਹੈ ਅਤੇ ਲੋਕਾਂ ਦੀਆਂ ਆਸਾਂ ਤੇ ਖਰੀ ਨਾ ਉਤਰਨ ਕਾਰਨ ਆਮ ਲੋਕਾਂ ਦਾ ਭਰੋਸਾ ਗੁਆ ਚੁ¤ਕੀ ਹੈ ਅਤੇ ਇਸ ਸਰਕਾਰ ਦੀ ਨਾਕਾਮ ਕਾਰਗੁਜਾਰੀ ਤੋਂ ਲੋਕ ਬੁਰੀ ਤਰ੍ਹਾਂ ਨਿਰਾਸ਼ ਹਨ ਅਤੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚਲ ਰਹੀ ਹੈ ਅਤੇ ਸਾਰੇ ਵਰਗਾਂ ਦੇ ਲੋਕ ਹੀ ਪਾਰਟੀ ਨੂੰ ਪੂਰਾ ਹੁੰਗਾਰਾ ਭਰ ਰਹੇ ਹਨ। ਇਸ ਮੌਕੇ ’ਤੇ ਇਸਪੈਕਟਰ ਸੁਦੇਸ਼ ਕੁਮਾਰ ਸ਼ਰਮਾ ਤਲਵੰਡੀ ਚੌਧਰੀਆਂ, ਨਰਿੰਦਰ ਸਿੰਘ ਖਿੰਡਾ, ਗੁਰਸ਼ਰਨ ਸਿੰਘ ਕਪੂਰ, ਕੁਲਵਿੰਦਰ ਸਿੰਘ ਚਾਹਲ, ਹਰਕਮਲ ਸਿੰਘ ਤਲਵੰਡੀ ਚੌਧਰੀਆਂ, ਮਨਜੀਤ ਸਿੰਘ ਨਸੀਰੇਵਾਲ, ਓਮ ਪ੍ਰਕਾਸ਼ ਨੰਬਰਦਾਰ ਤਲਵੰਡੀ ਚੌਧਰੀਆਂ, ਪ੍ਰਦੀਪ ਸਿੰਘ ਤਲਵੰਡੀ ਚੌਧਰੀਆਂ, ਦਰਸ਼ਨ ਸਿੰਘ ਸੇਠ ਭੈਣੀਸ਼ੇਖਾ, ਸੰਤਾ ਸਿੰਘ, ਰਾਜੇਸ਼ ਨੇਗੀ, ਮਨਦੀਪ ਸਿੰਘ ਮੋਠਾਂਵਾਲ, ਲਵਪ੍ਰੀਤ ਸਿੰਘ ਡਡਵਿੰਡੀ, ਦਲਜੀਤ ਸਿੰਘ ਦੁਲੋਵਾਲ, ਅੰਗਰੇਜ ਸਿੰਘ ਮਹਿਮਦਵਾਲ, ਗੁਰਪ੍ਰੀਤ ਸਿੰਘ ਪੱਸਣ ਕਦੀਮ, ਜਗਦੀਪ ਸਿੰਘ, ਮੁਹੰਮਦ ਰਫੀ, ਸੁੱਚਾ ਸਿੰਘ ਪੰਚ ਛੰਡਾਸ਼ੇਰ ਸਿੰਘ, ਮਾਸਟਰ ਚਰਨ ਸਿੰਘ, ਗੁਰਮੀਤ ਸਿੰਘ ਪੰਨੂੰ, ਦਾਰਾ ਸਿੰਘ, ਗੁਰਪਾਲ ਸਿੰਘ ਇੰਡੀਅਨ, ਤਰਸੇਮ ਸਿੰਘ ਦੁਰਗਾਪੁਰ, ਕੁਲਦੀਪ ਸਿੰਘ ਕੜਾਲ ਖੁਰਦ, ਬਲਬੀਰ ਸਿੰਘ, ਨਿਸ਼ਾਨ ਸਿੰਘ, ਸਤਨਾਮ ਸਿੰਘ ਬੂਹ, ਵਿਕੀ ਜੈਨਪੁਰ, ਮਨਜੀਤ ਸਿੰਘ, ਸਾਧਾ ਸਿੰਘ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *