ਜ਼ਿਲ•ਾ ਲੁਧਿਆਣਾ ਦੇ ਆਂਗਣਵਾੜੀ ਕੇਂਦਰਾਂ ਵਿੱਚ ਲੱਗਣਗੇ ਸੋਲਰ ਪੱਖੇ

ਲੁਧਿਆਣਾ (ਪ੍ਰੀਤੀ ਸ਼ਰਮਾ ) ਜ਼ਿਲ•ਾ ਲੁਧਿਆਣਾ ਵਿੱਚ ਚੱਲ ਰਹੇ ਆਂਗਣਵਾੜੀ ਕੇਂਦਰਾਂ ਵਿੱਚ ਹੁਣ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੱਖੇ (ਸੋਲਰ ਫੈਨ) ਲਗਾਏ ਜਾਣ ਦਾ ਪ੍ਰਸਤਾਵ ਹੈ। ਜਿਸ ਤਹਿਤ ਪਹਿਲਾਂ ਉਹ ਆਂਗਣਵਾੜੀ ਕੇਂਦਰਾਂ ਵਿੱਚ ਇਹ ਪੱਖੇ ਲਗਾਏ ਜਾਣਗੇ, ਜਿੱਥੇ ਹਾਲੇ ਪੱਖੇ ਦੀ ਸਹੂਲਤ ਦੀ ਅਣਹੋਂਦ ਹੈ। ਇਸ ਤੋਂ ਬਾਅਦ ਬਾਕੀ ਆਂਗਣਵਾੜੀਆਂ ਵਿੱਚ ਵੀ ਅਜਿਹੇ ਪੱਖੇ ਲਗਾਏ ਜਾਣ ਬਾਰੇ ਵਿਚਾਰ ਕੀਤਾ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਇਸ ਵੇਲੇ 2400 ਦੇ ਕਰੀਬ ਆਂਗਣਵਾੜੀ ਕੇਂਦਰ ਚੱਲ ਰਹੇ ਹਨ। ਇਨ•ਾਂ ਵਿੱਚੋਂ 314 ਉਹ ਕੇਂਦਰ ਹਨ, ਜਿੱਥੇ ਬਾਕੀ ਬੁਨਿਆਦੀ ਸਹੂਲਤਾਂ ਤਾਂ ਹਨ ਪਰ ਪੱਖ਼ਿਆਂ ਦੀ ਅਣਹੋਂਦ ਹੈ। ਇਸੇ ਅਣਹੋਂਦ ਨੂੰ ਪੂਰਾ ਕਰਨ ਲਈ ਜ਼ਿਲ•ਾ ਪ੍ਰਸਾਸ਼ਨ ਨੇ ਵੱਖ-ਵੱਖ ਵਪਾਰਕ ਕੰਪਨੀਆਂ ਦੇ ਸਹਿਯੋਗ ਨਾਲ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੱਖੇ (ਸੋਲਰ ਫੈਨ) ਲਗਾਉਣ ਦਾ ਪ੍ਰਸਤਾਵ ਲਿਆਂਦਾ ਹੈ। ਜ਼ਿਲ•ਾ ਪ੍ਰਸਾਸ਼ਨ ਦੇ ਇਸ ਪ੍ਰਸਤਾਵ ਨੂੰ ਪ੍ਰਵਾਨ ਕਰਦਿਆਂ ਜਗਰਾਂਉ ਸਥਿਤ ਏ. ਪੀ. ਰਿਫਾਈਂਨਰੀ ਨੇ ਬਲਾਕ ਜਗਰਾਉਂ (55 ਕੇਂਦਰ) ਅਤੇ ਸਿੱਧਵਾਂ ਬੇਟ (15 ਕੇਂਦਰ) ਵਿੱਚ ਪੱਖੇ ਲਗਾਉਣ ਦਾ ਜਿੰਮਾ ਆਪਣੇ ਸਿਰ ਲਿਆ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਅੱਜ ਸੂਰਜੀ ਊਰਜਾ ਦੇ ਦੌਰ ਦੇ ਚੱਲਦਿਆਂ ਇੱਕ ਸੋਲਰ ਪੱਖੇ ਦੀ ਕੁੱਲ ਲਾਗਤ ਭਾਵੇਂਕਿ ਆਮ ਪੱਖੇ ਦੇ ਮੁਕਾਬਲੇ ਥੋੜੀ ਜਿਆਦਾ ਆਵੇਗੀ ਪਰ ਬਿਜਲੀ ਖ਼ਪਤ ਦੇ ਕੁੱਲ ਖਰਚੇ ਦੇ ਹਿਸਾਬ ਨਾਲ ਇਹ ਪੱਖੇ ਬਹੁਤ ਹੀ ਕਫਾਇਤੀ ਪੈਣਗੇ। ਮੌਕੇ ’ਤੇ ਹਾਜ਼ਰ ਪੇਡਾ ਦੇ ਜ਼ਿਲ•ਾ ਮੈਨੇਜਰ ਸ੍ਰੀ ਅਨੁਪਮ ਨੰਦਾ ਮੁਤਾਬਿਕ ਇੱਕ ਪੱਖਾ 100 ਵਾਟ ਦਾ ਲੱਗੇਗਾ, ਜਿਸਦਾ ਪੈਨਲ ਅਗਲੇ 25 ਸਾਲ ਕੰਮ ਕਰਨ ਦੇ ਸਮਰੱਥ ਹੋਵੇਗਾ। ਇਸ ਤਰ•ਾਂ ਅਗਲੇ 25 ਸਾਲ ਤੱਕ ਬਿਜਲੀ ਦਾ ਖ਼ਰਚਾ ਬਿਲਕੁਲ ਹੀ ਖ਼ਤਮ ਹੋ ਜਾਵੇਗਾ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਪ੍ਰਸਤਾਵ ਤਹਿਤ ਕੀਤੇ ਜਾਣ ਵਾਲੇ ਕੰਮ ਲਈ ਪੇਡਾ (ਪੰਜਾਬ ਸਰਕਾਰ ਦਾ ਅਦਾਰਾ) ਵੱਲੋਂ ਬਣਦੀ ਸਬਸਿਡੀ ਵੀ ਦਿੱਤੀ ਜਾਵੇਗੀ। ਸ੍ਰੀ ਅਗਰਵਾਲ ਨੇ ਸ੍ਰੀ ਅਨੁਪਮ ਨੰਦਾ ਅਤੇ ਜ਼ਿਲ•ਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰੁਪਿੰਦਰ ਕੌਰ ਨੂੰ ਹਦਾਇਤ ਕੀਤੀ ਕਿ ਉਹ 31 ਦਸੰਬਰ, 2017 ਤੱਕ ਵੱਧ ਤੋਂ ਵੱਧ ਆਂਗਣਵਾੜੀ ਕੇਂਦਰਾਂ ਵਿੱਚ ਅਜਿਹੇ ਸੋਲਰ ਪੱਖੇ ਲਗਵਾਉਣ ਲਈ ਯਤਨ ਕਰਨ। ਉਨ•ਾਂ ਵਪਾਰਕ ਕੰਪਨੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਵਪਾਰਕ ਸਮਾਜਿਕ ਜਿੰਮੇਵਾਰੀ ਗਤੀਵਿਧੀ (ਸੀ. ਐ¤ਸ. ਆਰ. ਐਕਟੀਵਿਟੀ) ਅਧੀਨ ਜ਼ਿਲ•ੇ ਦੇ ਸਮਾਜਿਕ ਵਿਕਾਸ ਵਿੱਚ ਯੋਗਦਾਨ ਪਾਉਣ। ਉਨ•ਾਂ ਮੀਟਿੰਗ ਵਿੱਚ ਪਹੁੰਚੇ ਏ. ਪੀ. ਰਿਫਾਈਂਨਰੀ ਦੇ ਡਾਇਰੈਕਟਰ ਸ੍ਰੀ ਅਰੁਣ ਗੋਇਲ ਅਤੇ ਉਨ•ਾਂ ਦੇ ਸਾਥੀ ਦਾ ਧੰਨਵਾਦ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ ਅਤੇ ਹੋਰ ਵੀ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *