ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੀ ਜਨਰਲ ਬਾਡੀ ਦੀ ਮੀਟਿੰਗਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੀ ਜਨਰਲ ਬਾਡੀ ਦੀ ਮੀਟਿੰਗ

ਲੁਧਿਆਣਾ (ਪ੍ਰੀਤੀ ਸ਼ਰਮਾ ) ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੀ ਜਨਰਲ ਬਾਡੀ ਦੀ ਮੀਟਿੰਗ ਕੱਲ ਪੀ.ਏ.ਯੂ. ਦੇ ਸਟੂਡੈਂਟਸ ਹੋਮ ਦੇ ਆਡੀਟੋਰੀਅਮ ਵਿਖੇ ਜਿਲਾ ਰਾਮ ਬਾਂਸਲ ਦੀ ਪ੍ਰਧਾਗਨੀ ਹੇਠ ਹੋਈ, ਜਿਸ ਵਿਚ ਤਕਰੀਬਨ 180 ਰਿਟਾਇਰੀਆਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਤੇ ਸਟੇਜ ਸੰਭਾਲਦਿਆਂ ਜਨਰਲ ਸਕੱਤਰ ਸਤੀਸ਼ ਸੂਦ ਨੇ ਸੰਸਥਾ ਦੁਆਰਾ ਕੀਤੇ ਗਏ ਅਤੇ ਅੱਗੇ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਮੈਂਬਰਾਂ ਨੂੰ ਵਿਸਥਾਰ ਵਿੱਚ ਦੱਸੀ। ਸੂਦ ਨੇ ਦੱਸਿਆ ਕਿ ਸਿਰਫ ਐਲ.ਟੀ.ਏ. (ਲੀਵ ਟ੍ਰੈਵਲ ਅਲਾਊਂਸ) ਦੇ ਭੁਗਤਾਨ ਨੂੰ ਛੱਡ ਕੇ ਹੋਰ ਸਾਰੇ ਰਹਿੰਦੇ ਬਕਾਇਆਂ ਦਾ ਭੁਗਤਾਨ ਹੋ ਚੁੱਕਾ ਹੈ। ਪ੍ਰਧਾਨ ਜਿਲਾ ਰਾਮ ਬਾਂਸਲ ਹੋਰਾਂ ਨੇ ਦੱਸਿਆ ਕਿ ਪੀ.ਏ.ਯੂ. ਦੇ ਹਸਪਤਾਲ ਵਿਚ, ਹੋਏ ਫੈਸਲੇ ਮੁਤਾਬਿਕ, ਟੈਸਟਿੰਗ ਮਸ਼ੀਨਾਂ ਦੀ ਮੁਰੰਮਤ ਪੂਰੀ ਹੋ ਚੁੱਕੀ ਹੈ ਅਤੇ ਲੋੜੀਂਦੀਆਂ ਨਵੀਆਂ ਮਸ਼ੀਨਾਂ ਖਰੀਦਣ ਲਈ ਕਦਮ ਚੁੱਕੇ ਜਾ ਰਹੇ ਹਨ। ਉਨ•ਾਂ ਅੱਗੇ ਦੱਸਿਆ ਕਿ ਆਯੁਰਵੈਦਿਕ ਡਿਸਪੈਂਸਰੀ ਪੀ.ਏ.ਯੂ. ਵਿੱਚ ਖੋਲ•ਣ ਲਈ ਜਥੇਬੰਦੀ ਵਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਇਹ ਡਿਸਪੈਂਸਰੀ ਜਲਦ ਹੀ ਆਪਣਾ ਕੰਮ ਸ਼ੁਰੂ ਕਰ ਦੇਵੇਗੀ। ਪੀ.ਏ.ਯੂ. ਦੇ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਨੂੰ ਅਪਗ੍ਰੇਡ ਕਰਨ ਲਈ ਬਾਂਸਲ ਸਾਹਬ ਹੋਰਾਂ ਦੀ ਗੱਲਬਾਤ ਬੈਂਕ ਦੇ ਏ.ਜੀ.ਐਮ. ਸ੍ਰੀ ਪਾਂਧੀ ਸਾਹਬ ਹੋਰਾਂ ਨਾਲ ਹੋਈ, ਜਿਨ•ਾਂ ਦੱਸਿਆ ਕਿ ਇਸ ਕੰਮ ਵਾਸਤੇ ਲੋੜੀਂਦੇ ਟੈਂਡਰ ਕਾਲ ਕਰ ਦਿੱਤੇ ਗਏ ਹਨ। ਅਖੀਰ ਵਿਚ ਬਾਂਸਲ ਹੋਰਾਂ ਨੇ ਦੱਸਿਆ ਕਿ ਰਹਿੰਦੇ ਐਲ.ਟੀ.ਏ. (ਜੁਲਾਈ 2016, ਜਨਵਰੀ 2017 ਅਤੇ ਜੁਲਾਈ 2017) ਦੇ ਭੁਗਤਾਨ ਲਈ ਸਾਰੀ ਐਗਜੈਕਟਿਵ ਕਮੇਟੀ ਸੰਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਭੁਗਤਾਨ ਕਰਨ ਲਈ ਜੋਰ ਪਾਉਣਗੇ। ਅੱਜ ਦੀ ਮੀਟਿੰਗ ਵਿੱਚ ਸੰਸਥਾ ਦੇ 17 ਬਣੇ ਨਵੇਂ ਮੈਂਬਰ, ਜਿਨ•ਾਂ ਵਿਚ ਸੁਖਪਾਲ ਸਿੰਘ, ਪਰਮਿੰਦਰਪਾਲ ਸਿੰਘ, ਰਾਜ ਕੁਮਾਰ, ਅਮਰੀਕ ਸਿੰਘ ਗਰੇਵਾਲ, ਲਾਲ ਸਿੰਘ, ਜੀਵਨ ਲਾਲ, ਜਗਮੋਹਨ ਸਿੰਘ, ਸੁਰਿੰਦਰ ਸਿੰਘ, ਮਿਹਰ ਸਿੰਘ, ਸ੍ਰੀਮਤੀ ਸੁਰਜੀਤ ਕੌਰ, ਸੁਭਾਸ਼ ਚੰਦਰ, ਹਰਨੇਕ ਸਿੰਘ, ਅਮਰੀਕ ਸਿੰਘ, ਬਲਵੰਤ ਸਿੰਘ, ਹਰਦੀਪ ਸਿੰਘ, ਸੁਰਜੀਤ ਸਿੰਘ, ਰਜਨੀਸ਼ ਕੁਮਾਰ ਇਨ•ਾਂ ਸਾਰਿਆਂ ਦੇ ਗਲੇ ਵਿਚ ਹਾਰ ਪਾ ਕੇ ਸਨਮਾਨ ਕੀਤਾ ਗਿਆ। ਅੱਜ ਦੀ ਮੀਟਿੰਗ ਵਿਚ ਸੰਸਥਾ ਦੇ ਕੁਝ ਮੈਂਬਰ ਜਲੰਧਰ ਤੇ ਜਗਰਾਉਂ ਤੋਂ ਭੁਪਿੰਦਰ ਸਿੰਘ, ਪ੍ਰੇਮ ਨਾਥ ਤੇ ਮਨਮੋਹਨ ਸਿੰਘ ਉਚੇਚੇ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ ਮੀਟਿੰਗ ਵਿਚ ਅਜੀਤ ਸਿੰਘ ਚੀਮਾ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ, ਲਾਭ ਸਿੰਘ ਚਹਿਲ, ਨਰਿੰਦਰਪਾਲ ਸਿੰਘ ’ਨਿੰਦੀ’, ਬੀਰਬਲ, ਜੱਗਾ ਸਿੰਘ ਦੁਆਬੀਆ, ਨਿੱਤਿਆ ਨੰਦ, ਇਕਬਾਲ ਸਿੰਘ, ਆਰ.ਐਸ. ਰੰਗੀਲਾ, ਅਨੂਪ ਸਿੰਘ, ਮੁਨੀ ਲਾਲ, ਇਕਬਾਲ ਸਿੰਘ ਲਾਲੀ, ਕਮਲੇਸ਼, ਪਰਮਜੀਤ ਨਰੂਲਾ, ਭਗਵੰਤ ਸਿੰਘ, ਹਕੀਕਤ ਸਿੰਘ ਮਾਂਗਟ, ਐਮ.ਆਰ. ਪਾਸੀ, ਜੇ.ਐਲ. ਨਾਰੰਗ, ਜੇ.ਸੀ. ਬੁੱਧੀਰਾਜਾ, ਸੰਤੋਖ ਸਿੰਘ, ਰਣਧੀਰ ਸਿੰਘ, ਲਾਂਬਾ ਸਾਹਿਬ, ਜੀ.ਐਸ. ਨਰੂਲਾ, ਸੁਖਪਾਲ, ਜੇ.ਸੀ. ਮਦਾਨ, ਬਲਵੰਤ ਸਿੰਘ ਰਾਣਾ, ਐਸ.ਪੀ. ਸੂਦ, ਸੁਖਦੇਵ ਸਿੰਘ, ਅਮਰ ਸਿੰਘ, ਦਲਜੀਤ ਸਿੰਘ ਤੇ ਗਰੋਵਰ ਸਾਹਿਬ ਆਦਿ ਹਾਜ਼ਰ ਹੋਏ।

Geef een reactie

Het e-mailadres wordt niet gepubliceerd. Vereiste velden zijn gemarkeerd met *