ਸਰਕਾਰੀ ਪ੍ਰਾਇਮਰੀ ਸਕੂਲ ਨਸੀਰਪੁਰ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ


ਜਲੰਧਰ, 11 ਅਗਸਤ (ਸੁਰਜੀਤ ਸਿੰਘ, ਪ੍ਰੋਮਿਲ ਕੁਮਾਰ) ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਪੰਜਾਬ ਦੇ ਮੇਲਿਆਂ ਨਾਲ ਜੁੜੀ ਹੁੰਦੀ ਹੈ। ਪੰਜਾਬ ਵਿੱਚ ਸਾਉਣ ਮਹੀਨੇ ਹੋਣ ਵਾਲੇ ਮੇਲਿਆਂ ਦੀ ਬਹੁਤ ਮਹੱਤਤਾ ਹੈ। ਸਾਉਣ ਮਹੀਨੇ ਵਿੱਚ ਹੋਣ ਵਾਲੇ ਮੇਲਿਆਂ ਵਿੱਚੋਂ ਮੇਲਾ ਤੀਆਂ ਜਿਸ ਵਿੱਚ ਕੁੜੀਆਂ ਪਿੰਡ ਤੋਂ ਬਹਾਰ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ, ਪਿੰਘਾ ਝੂਟਦੀਆਂ ਅਤੇ ਗੀਤ ਗਾਉਂਦੀਆਂ ਹੋਈਆ ਇੱਕ ਦੂਜੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੀਆਂ ਹਨ। ਇਸ ਮਹੱਤਤਾ ਨੂੰ ਬਣਾਈ ਰੱਖਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਨਸੀਰਪੁਰ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਤੀਆਂ ਦੇ ਇਸ ਤਿਉਹਾਰ ਵਿੱਚ ਸਕੂਲ ਦੇ ਸਟਾਫ, ਵਿਦਿਆਰਥੀ ਤੋਂ ਇਲਾਵਾ ਪਿੰਡ ਦੇ ਮੁਹੱਤਵਰ ਸੱਜਣ ਅਤੇ ਔਰਤਾਂ ਵੀ ਸ਼ਾਮਿਲ ਹੋਈਆਂ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਰਾਜਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਪਰੰਤ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਪੀਘਾਂ ਝੂਟੀਆਂ ਗਈ, ਤੀਆਂ ਤਿਉਹਾਰ ਨਾਲ ਸਬੰਧਿਤ ਗੀਤ ਗਾਏ ਗਏ। ਤਿਉਹਾਰ ਦੇ ਅੰਤ ਵਿੱਚ ਸਕੂਲ ਦੇ ਸਟਾਫ ਵੱਲੋਂ ਆਏ ਮਹਿਮਾਨਾਂ ਅਤੇ ਸਹਿਯੋਗੀ ਪਤਵੰਤਿਆਂ ਦਾ ਤਹਿਦੀਲ ਤੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਮੈਡਮ ਕੁਲਵਿੰਦਰ ਕੌਰ, ਮੈਡਮ ਸੁਖਵਿੰਦਰ ਕੌਰ, ਪਰਮਜੀਤ ਕੌਰ, ਜੋਗਿੰਦਰ ਕੌਰ ਸਕੂਲ ਦੇ ਸਟਾਫ ਤੋਂ ਇਲਾਵਾ ਸੰਤ ਬਾਬਾ ਬੂੜ ਸਿੰਘ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਖਜ਼ਾਨਚੀ ਕਰਨੈਲ ਸਿੰਘ, ਪਾਠੀ ਕੁਲਦੀਪ ਸਿੰਘ ਜਰਨੈਲ ਸਿੰਘ, ਬਾਬਾ ਰਾਜੂ ਸਰਕਾਰ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *