ਭਾਰਤ ਸਰਕਾਰ ਸ਼ਾਂਤੀ ਨੂੰ ਪਹਿਲ ਦੇਵੇ ਯੁੱਧ ਤਾਂ ਤਬਾਹੀ ਦਾ ਘਰ-ਜੱਥੇਦਾਰ ਰਜਿੰਦਰ ਸਿੰਘ ਫੌਜੀ

– ਕਿਹਾ ਭਾਰਤ ਦੀ ਗੁਆਂਡੀਆਂ ਨਾਲ ਲੜਾਈ ’ਚ ਹਮੇਸ਼ਾ ਨੁਕਸਾਨ ਸਿੱਖ ਕੌਮ ਦਾ ਹੀ ਹੋਇਆ
ਕਪੂਰਥਲਾ, 17 ਅਗਸਤ, ਇੰਦਰਜੀਤ ਸਿੰਘ
ਚੀਨ ਤੇ ਭਾਰਤ ਤੇ ਪਾਕਿਸਤਾਨ ਨਾਲ ਜੰਗ ਨਹੀ ਹੋਣੀ ਚਾਹੀਦੀ ਕਿਉਕਿ ਇਸ ਵਿਚ ਸਭ ਤੋਂ ਵੱਧ ਭਾਰਤ ਦਾ ਨੁਕਸਾਨ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਕਾਰਜਕਾਰੀ ਮੈਂਬਰ ਜੱਥੇਦਾਰ ਰਜਿੰਦਰ ਸਿੰਘ ਫੌਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਚੀਨ ਤੇ ਪਾਕਿਸਤਾਨ ਕੋਲ ਬੇਹੱਦ ਖਤਰਨਾਖ ਪਰਮਾਣੂ ਬੰਬ ਮੌਜੂਦ ਹਨ ਜਿਨ੍ਹਾਂ ਦਾ ਇਸਤੇਮਾਲ ਉਹ ਯੁੱਧ ਦੌਰਾਨ ਕਰ ਸਕਦੇ ਹਨ, ਅਜਿਹੇ ਵਿਚ ਇਹ ਇਨਸਾਨੀ ਨਸਰ ਮਾਰੂ ਬੰਬਾਂ ਦੇ ਕਾਰਨ ਨੁਕਸਾਨ ਸਿਰਫ ਇਨਸਨੀਅਤ ਦਾ ਹੀ ਹੋਵੇਗਾ ਚਾਹੇ ਉਹ ਭਾਰਤ ਦੀ ਹੋਵੇ ਪਾਕਿ ਜਾਂ ਚੀਨ ਦੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸਰਕਾਰ ਨੂੰ ਸ਼ਾਂਤੀ ਰਾਹੀ ਹੀ ਗੁਆਂਡੀਆਂ ਲਾਲ ਸੀਮਾ ਵਿਵਾਦ ਨੂੰ ਮਿਲ ਬੈਠ ਕੇ ਸੁਲਝਾਉਣੀ ਚਾਹੀਦੀ ਹੈ ਤੇ ਸੰਯੁਕਤ ਰਾਸ਼ਟਰ ਕੋਲ ਸੀਮਾ ਵਿਵਾਦ ਨੂੰ ਹੱਲ ਕਰਨ ਵਾਸਤੇ ਦਖਲ ਦਣ ਦੀ ਮੰਗ ਕਰਨੀ ਹੈ। ਭਾਰਤ ਨੂੰ ਯੂਐਨਓ ਵਿਚ ਜ਼ੋਰ ਨਾਲ ਅਪੀਲ ਕਰਨੀ ਚਾਹੀਦੀ ਹੈ ਕਿ ਹਰ ਇਕ ਦੇਸ਼ ਨੂੰ ਆਪਣੀ ਹੱਦ ਅੰਦਰ ਰਹਿਣਾ ਚਾਹੀਦਾ ਹੈ ਕਿਸੇ ਦੇਸ਼ ਦੀ ਧਰਤੀ ਤੇ ਕੋਈ ਵੀ ਦੇਸ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਇਨ੍ਹਾਂ ਮਸਲਿਆਂ ਕਾਰਨ ਹੀ ਵੱਡੇ ਵੱਡੇ ਦੂਖਾਂਤ ਵਾਪਰਦੇ ਹਨ, ਜਿਨ੍ਹਾਂ ਨਾਲ ਬਹੁਤ ਹੀ ਅਤਿਅੰਤ ਭੈੜੇ ਨਤੀਜ਼ੇ ਨਿਕਲਦੇ ਹਨ। ਜਿਸ ਦੀ ਮਿਸਾਲ ਦੁਨੀਆ ਭਰ ਵਿਚ ਜਪਾਨ ਦੀ ਧਰਤੀ ਹੀਰੋਸ਼ਿਮਾ ਤੇ ਨਾਗਾਸਾਕੀ ਵਿਚ ਹੋਏ ਪਰਮਾਣੂ ਹਮਲੇ ਦੇ ਦੁਖਾਂਤ ਨੂੰ ਅੱਜ ਵੀ ਜਪਾਨ ਦੇ ਇਹ ਸ਼ਹਿਰ ਭੁੱਲ ਨਹੀ ਸਕੇ ਹਨ। ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਮਸਲਿਆਂ ਨੂੰ ਰਲ ਮਿਲ ਕੇ ਸੁਲਝਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋ ਵੀ ਭਾਰਤ ਦਾ ਗੁਆਂਡੀਆਂ ਨਾਲ ਯੁੱਧ ਹੋਇਆ ਹੈ ਤਾਂ ਹਮੇਸ਼ਾਂ ਸਭ ਤੋਂ ਜ਼ਿਆਦਾ ਨੁਕਸਾਨ ਸਿੱਖ ਕੌਮ ਦੀ ਹੀ ਹੋਇਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *