ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਲੋ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

-ਕਿਹਾ ਕਾਂਗਰਸ ਸਰਕਾਰ ਵੀ ਬਾਦਲਾਂ ਦੇ ਰਾਹ ਦੇ ਚੱਲ ਰਹੀ
-ਚੋਣਾਂ ਸਮੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕਰ ਸਕੇ ਕੈਪਟਨ
ਕਪੂਰਥਲਾ, 17 ਅਗਸਤ, ਇੰਦਰਜੀਤ ਸਿੰਘ
ਹਰ ਸਾਲ ਦੀ ਤਰ੍ਹਾਂ ਬਰਸਾਤੀ ਮੌਸਮ ਦੌਰਾਨ ਬਿਆਸ ਦਰਿਆ ਦੇ ਪਾਣੀ ਦੀ ਮਾਰ ਨਾਲ ਜੂਝ ਰਹੇ ਜ਼ਿਲ੍ਹੇ ਦੇ ਮੰਡ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਆਖਰ ਆਮ ਆਦਮੀ ਪਾਰਟੀ ਵੀ ਗਰਾਊਡ ਜ਼ੀਰੋ ਤਕ ਪਹੁੰਚੀ ਹੈ। ਆਮ ਆਦਮੀ ਪਾਰਟੀ ਦੇ ਹਲਕਾ ਭੁਲੱਥ ਤੋਂ ਵਿਧਾਇਕ ’ਚ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਵਲੋ ਬਿਆਸ ਦਰਿਆ ਦੇ ਪਾਣੀ ਦੇ ਮਾਰ ਹੇਠ ਆਏ ਹਲਕਾ ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ ਹਲਕੇ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹਰ ਸਾਲ ਕੁਦਰਤੀ ਆਫਤਾਂ ਫੰਡ ਕੇਂਦਰ ਸਰਕਾਰ ਵਲੋ ਸੂਬਾ ਸਰਕਾਰਾਂ ਨੂੰ ਦਿੱਤਾ ਜਾਂਦਾ ਹੈ। ਪਰ ਪਿਛਲੀਆਂ ਸਰਕਾਰਾਂ ਵਲੋ ਉਕਤ ਫੰਡ ਨੂੰ ਹੋਰਨਾਂ ਕੰਮ ਤੇ ਖਰਚ ਕੀਤਾ ਜਾਂਦਾ ਰਿਹਾ ਹੈ।
ਖਹਿਰਾ ਨੇ ਕਿਹਾ ਕਿ ੳਨ੍ਹਾਂ ਪਿੰਡਾਂ ਦੇ ਲੋਕਾਂ ਫਸਲ ਖਰਾਬੇ ਦੀ ਇਹ ਰਾਸ਼ੀ ਮੁਹੱਇਆ ਕਰਵਾਉਣ। ਉਹ ਜਲਦੀ ਹੀ ਮੁੱਖ ਮੰਤਰੀ ਪੰਜਾਬ ਨਿੱਜੀ ਤੌਰ ਲਿਖਣਗੇ ਅਤੇ ਉਨ੍ਹਾਂ ਨੇ ਮੌਕੇ ਤੇ ਕਿਸਾਨਾਂ ਹੜ੍ਹ ਨਾਲ ਖਰਾਬ ਫਸਲ ਦੀ ਗਿਰਦਾਵਰੀ ਕਰਵਾਉਣ ਲਈ ਫੋਨ ਤੇ ਕਿਹਾ। ਦੂਸਰੇ ਪਾਸੇ ਖਹਿਰਾ ਨੇ ਕੈਪਟਨ ਸਰਕਾਰ ਭੜਾਸ ਕੱਢਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾ ਆਪਣੇ ਚੋਣ ਮੈਨੀਫੇਸਟੋ ਵਿਚ ਵਾਅਦੇ ਕੀਤੇ ਸੀ ਕਿ ਹਰ ਘਰ ਵਿਚ ਨੌਕਰੀ, ਗਰੀਬਾਂ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ, ਆਟਾ ਦਾਲ ਸਕੀਮ ਰਾਹੀ ਚਾਹ ਪੱਤੀ, ਸਮਾਰਟ ਫੋਨ, ਬੇਰੋਜ਼ਗਾਰ ਨੌਜਵਾਨਾਂ ਲੜਕੇ ਲੜਕੀਆਂ ਨੂੰ 2500 ਰੁਪਏ ਰੋਜ਼ਗਾਰ ਭੱਤਾ ਦਿੱਤਾ ਜਾਵੇਗਾ। ਜਿਨ੍ਹਾਂ ਵਿਚੋ ਅੱਜ ਤਕ ਇਕ ਵੀ ਸਕੀਮ ਲਾਗੂ ਨਹੀਂ ਹੋਈ ਹੈ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਆਪ ਹਮੇਸ਼ਾਂ ਲੋਕਾਂ ਦੇ ਨਾਲ ਖੜੀ ਹੈ ਤੇ ਖੜ੍ਹੀ ਰਹੇਗੀ ਤੇ ਮੰਡ ਇਲਾਕੇ ਦੀ ਹਰ ਸਮੱਸਿਆ ਨੂੰ ਉਹ ਸਰਕਾਰ ਤੇ ਦਬਾਅ ਪਾ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ’ਤੇ ਸਰਪੰਚ ਬੱਗਾ ਸਿੰਘ ਬਾਘੂਆਣਾ, ਦਲਜੀਤ ਸਿੰਘ ਸਰਪੰਚ ਦੁਲੋਵਾਲ, ਹਰਦੀਪ ਸਿੰਘ, ਧਰਮ ਸਿੰਘ, ਗੁਰਦਾਸ ਸਿੰਘ, ਰਤਨ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *