ਪਿੰਡ ਭੇਟਾਂ ਦਾ ਚਾਰ ਰੋਜ਼ਾ ਕਬੱਡੀ ਖੇਡ ਮੇਲਾ ਅੱਜ ਤੋਂ

-ਚਾਰ ਰੋਜ਼ਾ ਖੇਡ ਮੇਲੇ ਦੌਰਾਨ ਕਰਵਾਏ ਜਾਣਗੇ ਪੰਜਾਬ ਦੀਆਂ ਨਾਮਵਰ ਟੀਮਾਂ ਵਿਚਕਾਰ ਮੁਕਾਬਲੇ
ਕਪੂਰਥਲਾ, 17 ਅਗਸਤ, ਇੰਦਰਜੀਤ ਸਿੰਘ
ਬਾਬਾ ਪੁਰਾਣੀ ਬੇਰੀ ਸਪੋਰਟਸ ਕਲੱਬ ਰਜ਼ਿ ਪਿੰਡ ਭੇਟਾਂ ਵਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਲਾਨਾ ਚਾਰ ਰੋਜ਼ਾ ਖੇਡ ਮੇਲਾ 18,19,20,21 ਅਗਸਤ ਨੂੰ ਪ੍ਰਧਾਨ ਪ੍ਰਦੂਮਣ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਵਿਚ ਕਬੱਡੀ ਓਪਨ ਪਿੰਡ ਪੱਧਰ ਦੋ ਖਿਡਾਰੀ ਬਾਹਰੋ, ਕਬੱਡੀ 68 ਕਿਲੋ ਭਾਰ ਵਰਗ, ਕਬੱਡੀ 75 ਕਿਲੋ ਭਾਰ ਵਰਗ ਤੇ ਕਬੱਡੀ 48 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਓਪਨ ਦਾ ਪਹਿਲਾ ਇਨਾਮ 41000 ਰੁਪਏ, ਦੂਜਾ ਇਨਾਮ 31000 ਰੁਪਏ, 75 ਕਿਲੋ ਭਾਰ ਵਰਗ ’ਚ ਪਹਿਲਾ ਇਨਾਮ 16000 ਰੁਪਏ ਦੂਜਾ ਇਨਾਮ 13000 ਰੁਪਏ ਦਿੱਤਾ ਜਾਵੇਗਾ। ਖੇਡ ਮੇਲੇ ਦਾ ਉਦਘਾਟਨ ਤੇ ਇਨਾਮਾਂ ਦੀ ਵੰਡ ਸੰਤ ਬਾਬਾ ਦਾਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਕਰਨਗੇ। ਜਦਕਿ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕਰਨਗੇ। ਖੇਡ ਮੇਲੇ ਦੀ ਪ੍ਰਧਾਨਗੀ ਪ੍ਰਧਾਨ ਪ੍ਰਦੂਮਣ ਸਿੰਘ ਤੇ ਸਰਪੰਚ ਦਲਬੀਰ ਸਿੰਘ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਸਬੰਧੀ ਵੱਖ ਵੱਖ ਕਲੱਬ ਮੈਂਬਰਾਂ ਤੇ ਨੌਜਵਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਖੇਡ ਮੇਲੇ ਦੇ ਬੈਸਟ ਰੈਡਰ ਤੇ ਜਾਫੀ ਨੂੰ ਐਲਸੀਡੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ’ਤੇ
ਪ੍ਰਧਾਨ ਪ੍ਰਦੂਮਣ ਸਿੰਘ, ਸਰਪੰਚ ਦਲਵੀਰ ਸਿੰਘ, ਪੰਚ ਮਲਕੀਤ ਸਿੰਘ, ਪੰਚ ਅਵਤਾਰ ਸਿੰਘ, ਗੁਰਦੇਵ ਸਿੰਘ, ਤਰਲੋਚਨਸਿੰਘ, ਸੁਖਵਿੰਦਰ ਸਿੰਘ, ਭਿੰਦਾ ਸਿੱਧੂ, ਚਾਚਾ ਗਿੰਦਾ, ਗਗਨਦੀਪ ਸਿੰਘ ਗਗਨ, ਰਣਜੋਤ ਸਿੰਘ ਯੋਧਾ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਪੀਤਾ, ਜਗਤਾਰ ਸਿੰਘ ਜੱਗਾ, ਸਿਪੀ ਸਿੱਧੂ, ਰਵੀਪਾਲ ਸਿੰਘ, ਸੁਰਜੀਤ ਸਿੰਘ, ਇਬਰਾਹਿਮ, ਰਮਨਦੀਪ ਸਿੰਘ ਰੱਮਾ, ਰਣਜੀਤ ਸਿੰਘ ਧੀਰਾ, ਉਕਾਰ ਸਿੰਘ ਕਾਰੀ, ਪੀਤਾ ਸਿੱਧੂ, ਓਮ ਪ੍ਰਕਾਸ਼, ਗੁਰਮੀਤ ਸਿੰਘ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *