ਮਗਨਰੇਗਾ ਅਧੀਨ ਵਧੀਆ ਕੰਮ ਕਰਨ ਵਾਲੇ ਗ੍ਰਾਮ ਸੇਵਕਾਂ ਨੂੰ ਮਿਲਣਗੇ ਪ੍ਰਸੰਸ਼ਾ ਪੱਤਰ

ਟੀਚਾ ਨਾ ਪ੍ਰਾਪਤ ਕਰਨ ਵਾਲਿਆਂ ਨੂੰ ਤਾੜਨਾ ਪੱਤਰ ਜਾਰੀ ਹੋਣਗੇ-ਜ਼ਿਲ•ਾ ਪ੍ਰਸਾਸ਼ਨ
ਲੁਧਿਆਣਾ- (ਪ੍ਰੀਤੀ ਸ਼ਰਮਾ): -ਜ਼ਿਲ•ਾ ਪ੍ਰਸਾਸ਼ਨ ਨੇ ਕੇਂਦਰ ਸਰਕਾਰ ਦੀ ਮਗਨਰੇਗਾ ਯੋਜਨਾ ਅਧੀਨ ਵਧੀਆ ਕੰਮ ਕਰਨ ਵਾਲੇ ਗਰਾਮ ਸੇਵਕਾਂ ਨੂੰ ਪ੍ਰਸੰਸ਼ਾ ਪੱਤਰਾਂ ਨਾਲ ਨਿਵਾਜਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਜਿਹੜੇ ਗਰਾਮ ਸੇਵਕਾਂ ਨੇ ਆਪਣੇ ਟੀਚੇ ਪੂਰੇ ਨਹੀਂ ਕੀਤੇ ਹਨ, ਉਨ•ਾਂ ਨੂੰ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਲਈ ਤਾੜਨਾ ਪੱਤਰ ਜਾਰੀ ਕੀਤੇ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਕੇਂਦਰ ਸਰਕਾਰ ਦੀ ਇਸ ਮਹੱਤਵਪੂਰਨ ਯੋਜਨਾ ਦਾ ਭਰਪੂਰ ਲਾਭ ਲੈ ਰਿਹਾ ਹੈ, ਜਿਸ ਵਿੱਚ ਹੇਠਲੇ ਪੱਧਰ ’ਤੇ ਗਰਾਮ ਸੇਵਕਾਂ ਦਾ ਬਹੁਤ ਸਹਿਯੋਗ ਰਹਿੰਦਾ ਹੈ। ਪਿਛਲੇ ਸਮੇਂ ਦੌਰਾਨ ਦਿਹਾਤੀ ਲੋਕਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਾਉਣ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਈ ਗਰਾਮ ਸੇਵਕਾਂ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ, ਜਿਨ•ਾਂ ਨੂੰ ਜ਼ਿਲ•ਾ ਪ੍ਰਸਾਸ਼ਨ ਨੇ ਪ੍ਰਸੰਸ਼ਾ ਪੱਤਰ ਦੇ ਕੇ ਨਿਵਾਜਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਜਿਹੜੇ ਗਰਾਮ ਸੇਵਕਾਂ ਨੇ ਆਪਣੇ ਟੀਚੇ ਪ੍ਰਾਪਤ ਕਰਨ ਵਿੱਚ ਰੁਚੀ ਨਹੀਂ ਦਿਖਾਈ ਉਨ•ਾਂ ਨੂੰ ਬਕਾਇਦਾ ਤਾੜਨਾ ਪੱਤਰ ਜਾਰੀ ਕੀਤੇ ਜਾਣਗੇ। ਉਨ•ਾਂ ਵੇਰਵਾ ਦਿੰਦਿਆਂ ਦੱਸਿਆ ਕਿ ਜਿਹੜੇ 12 ਗਰਾਮ ਸੇਵਕਾਂ ਨੂੰ ਪ੍ਰਸੰਸ਼ਾ ਪੱਤਰ ਦਿੱਤੇ ਜਾਣੇ ਹਨ, ਉਨ•ਾਂ ਵਿੱਚ ਬਲਾਕ ਡੇਹਲੋਂ ਤੋਂ ਗੁਰਵੀਰ ਸਿੰਘ, ਸੰਦੀਪ ਕੌਰ ਅਤੇ ਅਮਨਪ੍ਰੀਤ ਕੌਰ, ਬਲਾਕ ਜਗਰਾਂਉ ਤੋਂ ਪੁਨੀਤ ਗਰਗ, ਬਲਾਕ ਮਾਛੀਵਾੜਾ ਤੋਂ ਇੰਦਰਜੀਤ ਕੌਰ, ਰਣਦੀਪ ਪਾਲ ਸਿੰਘ ਅਤੇ ਵਿਨੀਤ, ਬਲਾਕ ਮਲੌਦ ਤੋਂ ਅਮਨਦੀਪ ਸਿੰਘ ਅਤੇ ਸਰਬਜੀਤ ਕੌਰ, ਬਲਾਕ ਪੱਖੋਵਾਲ ਤੋਂ ਸੁਖਜਿੰਦਰ ਸਿੰਘ, ਬਲਾਕ ਸਮਰਾਲਾ ਤੋਂ ਰਣਜੀਤ ਕੌਰ ਅਤੇ ਗੁਰਵਿੰਦਰ ਸਿੰਘ ਸ਼ਾਮਿਲ ਹਨ। ਇਸ ਤੋਂ 14 ਉਨ•ਾਂ ਗਰਾਮ ਸੇਵਕਾਂ ਨੂੰ ਤਾੜਨਾ ਪੱਤਰ ਜਾਰੀ ਕੀਤੇ ਜਾ ਰਹੇ ਹਨ, ਜਿਨ•ਾਂ ਨੇ ਨਿਰਧਾਰਤ ਟੀਚੇ ਪ੍ਰਾਪਤ ਨਹੀਂ ਕੀਤੇ ਹਨ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਇਸ ਯੋਜਨਾ ਤਹਿਤ ਹਰੇਕ ਲੋੜਵੰਦ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਲਈ ਦ੍ਰਿੜ ਯਤਨਸ਼ੀਲ ਹੈ। ਇਨ•ਾਂ ਪ੍ਰਸੰਸ਼ਾ ਪੱਤਰਾਂ ਨਾਲ ਜਿੱਥੇ ਗਰਾਮ ਸੇਵਕਾਂ ਨੂੰ ਉਤਸ਼ਾਹ ਮਿਲੇਗਾ, ਉਥੇ ਹੀ ਤਾੜਨਾ ਪੱਤਰ ਪ੍ਰਾਪਤ ਕਰਨ ਵਾਲਿਆਂ ਨੂੰ ਆਪਣੀ ਕਾਰਗੁਜ਼ਾਰੀ ਸੁਧਾਰਨ ਦਾ ਮੌਕਾ ਮਿਲੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *