ਮਜ਼ਦੂਰ ਜਮਾਤ ਦਾ ਅਣਥੱਕ ਹੀਰਾ ਕਾ. ਡੀ.ਐਲ. ਸਚਦੇਵਾ

ਬੇਵਕਤ ਮੌਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ : ਗੋਰੀਆ ਅਤੇ ਭੱਟੀਆਂ

ਲੁਧਿਆਣਾ- (ਪ੍ਰੀਤੀ ਸ਼ਰਮਾ): ਪੰਜਾਬ ਖ਼ੇਤ ਮਜ਼ਦੁਰ ਸਭਾ ਦੇ ਜਨਰਲ ਸਕੱਤਰ ਕਾ. ਗੁਲਜ਼ਾਰ ਗੋਰੀਆ ਅਤੇ ਐਫ. ਸੀ.ਆਈ. ਵਰਕਰਜ ਪੱਲੇਦਾਰ ਯੂਨੀਅਨ ਦੇ ਜਨਰਲ ਸਕੱਤਰ ਕਾ. ਅਮਰ ਸਿੰਘ ਭੱਟੀਆਂ ਨੇ ਅੱਜ ਇੱਥੇ ਜਾਰੀ ਸਾਂਝੇ ਬਿਆਨ ਰਾਹੀਂ ਮਜ਼ਦੂਰ ਜਮਾਤ ਦੇ ਅਣਥੱਕ ਹੀਰੇ ਕਾ. ਡੀ.ਐਲ. ਸਚਦੇਵਾ ਦੀ ਬੇਵਕਤ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸੱਚਮੁੱਚ ਹੀ ਇਹਨਾਂ ਦੇ ਵਿਛੋੜੇ ਨਾਲ ਮਜ਼ਦੂਰ ਜਮਾਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਇਕ ਬਹੁਤ ਹੀ ਸੰਜੀਦਾ, ਲਗਨ ਨਾਲ ਕੰਮ ਕਰਨ ਵਾਲਾ, ਮਜ਼ਦੂਰ ਜਮਾਤ ਦੇ ਮੱਸਲਿਆਂ ਤੇ ਪਕੜ ਰੱਖਣ ਵਾਲਾ, ਘੰਟਿਆਂ-ਬਧੀ ਆਪਣੇ ਕੰਮ ਨੂੰ ਜਨੂਨ ਦੀ ਤਰ•ਾਂ ਕੰਮ ਕਰਨ ਵਾਲਾ ਇਨਸਾਨ ਸਾਡੇ ਤੋਂ ਵਿਛੜਿਆ ਹੈ । ਮਜ਼ਦੂਰ ਜਮਾਤ ਦੀ ਸਿਰਮੌਰ ਜੱਥੇਬੰਦੀ ਏਟਕ ਦੇ ਕੇਂਦਰੀ ਆਗੂ ਦੇ ਤੌਰ ਤੇ ਲੰਮਾ ਸਮਾਂ ਅਗਵਾਈ ਦੇਣੀ ਕੋਈ ਮਾਮੂਲੀ ਗੱਲ ਨਹੀਂ । ਕਾ. ਸਚਦੇਵਾ ਬਹੁਤ ਨਿੱਘੇ ਸੁਭਾਅ ਦਾ ਮਾਲਕ ਅਤੇ ਮਿਲਨਸਾਰ ਇਨਸਾਨ ਸਨ। ਇਹਨਾਂ ਦੁਆਰਾ ਕੀਤੇ ਕੰਮ ਲੰਮੇ ਸਮੇਂ ਤੱਕ ਯਾਦ ਕੀਤੇ ਜਾਣਗੇ। ਇਹ ਗੈਰ ਜੱਥੇਬੰਦਕ ਕਾਮਿਆਂ ਦੀ ਪੀੜ•ਾ ਨੂੰ ਸਮਝਦੇ ਸਨ । ਐਫ.ਸੀ.ਆਈ. ਵਰਕਰਜ਼ ਪੱਲੇਦਾਰ ਯੂਨੀਅਨ ਨੂੰ ਕਾ. ਸਚਦੇਵਾ ਦੀ ਬਹੁਤ ਵੱਡੀ ਦੇਣ ਹੈ । ਇਹਨਾਂ ਦੀ ਮਿਹਨਤ ਸਦਕਾ ਹੀ ਜੱਥੇਬੰਦੀ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ । ਕਾ. ਅਮਰ ਸਿੰਘ ਭੱਟੀਆਂ ਨੇ ਅੱਗੇ ਕਿਹਾ ਕਿ ਕਾ. ਸਚਦੇਵਾ ਦੀ ਨਿੱਘੀ ਅਤੇ ਪਿਆਰੀ ਯਾਦ ਵਿੱਚ ਅਫਸੋਸ ਦਾ ਪ੍ਰਗਟਾਵਾ ਕਰਨ ਲਈ 7 ਦਿਨਾਂ ਤੱਕ ਯੂਨੀਅਨਾਂ ਦੇ ਦਫਤਰਾਂ ਦੇ ਝੰਡੇ ਨੀਵੇਂ ਰੱਖੇ ਜਾਣਗੇ। ਪੰਜਾਬ ਖ਼ੇਤ ਮਜ਼ਦੂਰ ਸਭਾ ਦੇ ਪ੍ਰਧਾਨ ਕਾ. ਸੰਤੋਖ ਸਿੰਘ ਸੰਘੇੜਾ ਅਤੇ ਸਮੁੱਚੀ ਵਰਕਿੰਗ ਕਮੇਟੀ ਨੇ ਇਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਐਫ.ਸੀ.ਆਈ. ਵਰਕਰਜ਼ ਪੱਲੇਦਾਰ ਯੂਨੀਅਨ ਅਤੇ ਪੰਜਾਬ ਪੱਲੇਦਾਰ ਯੂਨੀਅਨ ਦੀਆਂ ਸੂਬਾ ਕਮੇਟੀਆਂ ਦੇ ਆਗੂਆਂ ਕਾ. ਕਾਕਾ ਸਿੰਘ ਪ੍ਰਧਾਨ, ਕਾ. ਬਖ਼ਤਾਵਰ ਸਿੰਘ, ਕਾ. ਗੁਰਮੀਤ ਸਿੰਘ ਖੰਨਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਕਾ. ਸਚਦੇਵਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *