ਸੁਰਿੰਦਰ ਸਿੰਘ ਚੌਹਾਨ ਨੇ ਸਾਰਾਗੜ•ੀ ਫਾਊਡੇਸ਼ਨ ਦੇ ਅਹੁੱਦੇਦਾਰਾਂ ਨੂੰ ਕੀਤਾ ਸਨਮਾਨਿਤ

ਲੁਧਿਆਣਾ- (ਪ੍ਰੀਤੀ ਸ਼ਰਮਾ): ਵਿਸ਼ਵ ਪ੍ਰਸਿੱਧ ਸਾਰਾਗੜ•ੀ ਦੀ ਇਤਿਹਾਸਕ ਲੜਾਈ ਦੀ 120 ਵੀਂ ਵਰੇਗੰਢ ਸਾਰਾਗੜ•ੀ ਫਾਊਡੇਸ਼ਨ ਦੇ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਮਨਾਈ ਜਾਵੇਗੀ ਅਤੇ ਅੰਮ੍ਰਿਤਸਰ, ਫਿਰੋਜ਼ਪੁਰ ਤੇ ਲੁਧਿਆਣਾ ਵਿਖੇ ਵੱਡੇ ਯਾਦਗਾਰੀ ਸਮਾਗਮਾਂ ਦਾ ਆਯੋਜਨ ਕਰਕੇ ਸਾਰਾਗੜ•ੀ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਂਟ ਦੇ ਬਹਾਦਰ 21 ਸਿੱਖ ਫੌਜ਼ੀਆਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਸਾਰਾਗੜ•ੀ ਫਾਊਡੇਸ਼ਨ ਦੇ ਚੇਅਰਮੈਨ ਸ. ਗੁਰਿੰਦਰਪਾਲ ਸਿੰਘ ਜੋਸਨ ਨੇ ਉਘੇ ਸਮਾਜ ਸੇਵੀ ਸ: ਸੁਰਿੰਦਰ ਸਿੰਘ ਚੌਹਾਨ ਦੇ ਗ੍ਰਹਿ ਵਿਖੇ ਵਿਸ਼ੇਸ ਤੌਰ ਗੱਲਬਾਤ ਕਰਦਿਆਂ ਹੋਇਆ ਕੀਤਾ। ਸ. ਗੁਰਿੰਦਰਪਾਲ ਸਿੰਘ ਜੋਸਨ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ 9 ਸਤੰਬਰ ਤੋਂ 13 ਸਤੰਬਰ ਤੱਕ ਮਨਾਏ ਜਾ ਰਹੇ ਯਾਦਗਾਰੀ ਸਮਾਗਮਾਂ ਅੰਦਰ ਬ੍ਰਿਟਿਸ਼ ਆਰਮੀ ਦੇ ਉਚ ਅਧਿਕਾਰੀਆਂ ਦਾ ਵਫਦ ਉਚੇਚੇ ਤੌਰ ਤੇ ਆਪਣੀ ਹਾਜ਼ਰੀ ਭਰੇਗਾ। ਇਸ ਦੌਰਾਨ ਸਾਰਾਗੜ•ੀ ਫਾਊਡੇਸ਼ਨ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਦਰ ਆਯੋਜਿਤ ਹੋਣ ਵਾਲੇ ਯਾਦਗਾਰੀ ਸਮਾਗਮਾਂ ਨੂੰ ਸਫਲਤਾ ਪੂਰਵਕ ਕਰਵਾਉਣ ਹਿੱਤ ਫਾਊਡੇਸ਼ਨ ਦੇ ਅਹੁਦੇਦਾਰਾਂ ਵੱਲੋਂ ਵੱਡੇ ਪੱਧਰ ਤੇ ਆਪਣੀਆਂ ਤਿਆਰੀਆਂ ਆਰੰਭ ਕਰ ਦਿੱਤੀਆ ਗਈਆ ਹਨ। ਉਨ•ਾਂ ਨੇ ਦੱਸਿਆ ਕਿ ਉਕਤ ਯਾਦਗਾਰੀ ਸਮਾਗਮਾਂ ਅੰਦਰ ਸਾਰਾਗੜ•ੀ ਦੀ ਲੜਾਈ ਵਿੱਚ ਸ਼ਹੀਦ ਹੋਏ 21 ਸਿੱਖ ਫੌਜੀਆਂ ਦੇ ਮੌਜੂਦਾ ਪਰਿਵਾਰਕ ਮੈਂਬਰਾਂ ਨੂੰ ਜਿੱਥੇ ਸਾਰਾਗੜ•ੀ ਫਾਊਡੇਸ਼ਨ ਦੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ, ਉਥੇ ਨਾਲ ਹੀ ਸਾਰਾਗੜ•ੀ ਲੜਾਈ ਨਾਲ ਸਬੰਧਿਤ ਤਿਆਰ ਕੀਤੇ ਗਏ ਜੰਗੀ ਦ੍ਰਿਸ਼ ਦਾ ਮਾਡਲ ਕੌਮ ਨੂੰ ਸਮਰਪਿਤ ਵੀ ਕੀਤਾ ਜਾਵੇਗਾ ਤਾਂ ਜੋ ਮੌਜੂਦਾ ਸਮੇਂ ਦੀ ਨੌਜਵਾਨ ਪੀੜ•ੀ ਤੇ ਬੱਚਿਆਂ ਨੂੰ ਬਹਾਦਰ ਸਿੱਖ ਫੌਜੀਆ ਦੀਆਂ ਲਾਸਾਨੀ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਦੌਰਾਨ ਸ. ਸੁਰਿੰਦਰ ਸਿੰਘ ਚੌਹਾਨ ਨੇ ਨਿਊਯਾਰਕ ਤੋਂ ਆਏ ਸ. ਗੁਰਿੰਦਰਪਾਲ ਸਿੰਘ ਜੋਸਨ ਅਤੇ ਉਨ•ਾਂ ਦੇ ਨਾਲ ਆਏ ਸਾਰਾਗੜ•ੀ ਫਾਊਡੇਸ਼ਨ ਦੇ ਅਹੁਦੇਦਾਰਾਂ ਨੂੰ ਪੂਰਨ ਰੂਪ ’ਚ ਭਰੋਸਾ ਦਿੱਤਾ ਕਿ ਸਾਰਾਗੜ•ੀ ਲੜਾਈ ਦੀ 120 ਵੀਂ ਵਰੇਗੰਢ ਨੂੰ ਯਾਦਗਾਰੀ ਬਣਾਉਣ ਲਈ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਸਫ਼ਲ ਬਣਾਉਣ ਵਿੱਚ ਗੁਰੂ ਨਾਨਕ ਸੇਵਾ ਮਿਸ਼ਨ ਦੀ ਸਮੁੱਚੀ ਟੀਮ ਦੇ ਮੈਂਬਰ ਆਪਣਾ ਬਣਦਾ ਸਹਿਯੋਗ ਦੇਣਗੇ। ਇਸ ਮੌਕੇ ਸ. ਸੁਰਿੰਦਰ ਸਿੰਘ ਚੌਹਾਨ ਨੇ ਆਪਣੇ ਗ੍ਰਹਿ ਵਿਖੇ ਪੁੱਜੇ ਸਾਰਾਗੜ•ੀ ਫਾਊਡੇਸ਼ਨ ਦੇ ਚੇਅਰਮੈਨ ਸ. ਗੁਰਿੰਦਰਪਾਲ ਸਿੰਘ ਜੋਸਨ, ਜਨ: ਸੈਕਟਰੀ ਸ. ਮਨਜੀਤ ਸਿੰਘ, ਮੀਡੀਆ ਸਲਾਹਕਾਰ ਸ. ਰਣਜੀਤ ਸਿੰਘ ਖਾਲਸਾ ਤੇ ਸ. ਕੁਲਜੀਤ ਸਿੰਘ ਨੂੰ ਸਿਰਪਾਓ ਤੇ ਸਨਮਾਨ ਚਿੰਨ• ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਸ. ਮਹਿੰਦਰ ਸਿੰਘ ਕੰਡਾ, ਰਣਬੀਰ ਸਿੰਘ ਲੁਥਰਾ, ਮਹਿੰਦਰ ਸਿੰਘ ਕਾਕਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *