ਦਿਲੀ ਉਪ ਚੋਣਾਂ ਵਿਚ ਆਪ ਦੀ ਜਿੱਤ ਦੀ ਖੁਸ਼ੀ ਵਿਚ ਵੰਡੇ ਲੱਡੂ

ਕਪੂਰਥਲਾ, 29 ਅਗਸਤ, ਇੰਦਰਜੀਤ ਸਿੰਘ
ਦਿਲੀ ਵਿਧਾਨ ਸਭਾ ਦੀਆਂ ਉਪ ਚੋਣਾਂ ਵਿਚ ਬਵਾਨਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ 25 ਹਜ਼ਾਰ ਦੇ ਕਰੀਬ ਵੋਟਾਂ ਨਾਲ ਹੋਈ ਭਾਰੀ ਜਿੱਤ ਦੀ ਖੁਸ਼ੀ ਵਿਚ ਹਲਕਾ ਸੁਲਤਾਨਪੁਰ ਲੋਧੀ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਵਰਕਰਾਂ ਵਲੋ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਸੱਜਣ ਸਿੰਘ ਚੀਮਾ ਨੇ ਵਰਕਰਾਂ ਨੂੰ ਇਸ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਦਿਲੀ ਉਪ ਚੋਣਾਂ ਵਿਚ ਆਪ ਦੀ ਜਿੱਤ ਦਿਲੀ ਸਰਕਾਰ ਵਲੋ ਜਨਤਾ ਨੂੰ ਦਿੱਤੀਆਂ ਸਹੂਲਤਾਂ, ਵਿਕਾਸ ਦੇ ਕੰਮਾਂ ਦਾ ਨਤੀਜ਼ਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੀਆਂ ਕੁਟਲ ਚਾਲਾਂ ਅਤੇ ਕਾਂਗਰਸ ਪਾਰਟੀ ਗੁਮਨਾਹ ਪ੍ਰਚਾਰ ਦਾ ਮੂੰਹਤੋੜ ਜੁਆਬ ਦਿੱਤਾ ਹੈ। ਇਸ ਮੌਕੇ ਤੇ ਇਸਪੈਕਟਰ ਸੁਦੇਸ਼ ਕੁਮਾਰ ਸ਼ਰਮਾ, ਜੱਥੇਦਾਰ ਪਰਮਜੀਤ ਸਿੰਘ ਖਾਲਸਾ, ਮਨਜੀਤ ਸਿੰਘ ਕੰਬੋਜ਼ ਨਸੀਰੇਵਾਲ, ਗੁਰਪ੍ਰੀਤ ਸਿੰਘ ਗੋਪੀ, ਲਵਪ੍ਰੀਤ ਸਿੰਘ ਡਡਵਿੰਡੀ, ਦਿਲਪ੍ਰੀਤ ਸਿੰਘ, ਅੰਗਰੇਜ਼ ਸਿੰਘ, ਰਜਿੰਦਰ ਸਿੰਘ ਜੈਨਪੁਰ, ਨਰਿੰਦਰ ਸਿੰਘ ਖਿੰਡਾ, ਮੰਗਲ ਸਿੰਘ, ਬਾਬਾ ਚਾਲ ਸਿੰਘ, ਜੋਤੀ, ਮਨਦੀਪ ਸਿੰਘ, ਜਸਕਰਨ ਸਿੰਘ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *