ਗਾਹਕਾਂ ਨੂੰ ਪੰਜਾਬ ਗ੍ਰਾਮੀਣ ਬੈਂਕ ਦੀਆਂ ਸਕੀਮਾਂ ਤੋਂ ਕਰਵਾਇਆ ਜਾਣੂ

ਕਪੂਰਥਲਾ, 29 ਅਗਸਤ, ਇੰਦਰਜੀਤ ਸਿੰਘ
ਪੰਜਾਬ ਗ੍ਰਾਮੀਣ ਬੈਂਕ ਨੱਥੂਚਾਹਲ ਸ਼ਾਖਾ ਵਲੋ ਪਿੰਡ ਨੱਥੂਚਾਹਲ ਵਿਖੇ ਵਿੱਤੀ ਸਾਖਰਤਾ ਕੈਪ ਲਗਾਇਆ ਗਿਆ। ਜਿਸ ਵਿਚ ਬੈਂਕ ਮੈਨੇਜਰ ਅਵਿਨਾਸ਼ ਰਾਣਾ ਨੇ ਪੰਜਾਬ ਗ੍ਰਾਮੀਣ ਬੈਂਕ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਦਿੱਤੀ। ਜਦਕਿ ਵਿੱਤੀ ਸਲਾਹਕਾਰ ਸਾਹਿਬ ਖੋਸਲਾ ਨੇ ਪਾਣੀ ਦੀ ਸਾਂਭ ਸੰਭਾਲ, ਬੈਕ ਨਾਲ ਆਧੁਨਿਕ ਢੰਗ ਨਾਲ ਲੈਣ ਦੇਣ ਕਰਨ ਦੀਆਂ ਵਿਧੀਆਂ, ਏਟੀਐਮ ਕਾਰਡ ਦੀ ਵਰਤੋ, ਬੀਮੇ ਦੀ ਅਹਿਮੀਅਤ ਬਾਰੇ ਗਾਹਕਾਂ ਨੂੰ ਜਾਣੂ ਕਰਵਾਇਆ। ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਗੋਪੀ ਆਰੀਆਂਵਾਲ ਨੇ ਬੈਂਕ ਦੇ ਗਾਹਕਾਂ ਨੂੰ ਅਪੀਲ ਕੀਤੀ ਕਿ ਉਹ ਬੈਂਕ ਵਲੋ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਲਾਹਾ ਲੈਣ ਤੇ ਸਵੈ ਰੋਜ਼ਗਾਰ ਦਾ ਧੰਦਾ ਸ਼ੁਰੂ ਕਰਨ। ਇਸ ਮੌਕੇ ਤੇ ਮੈਂਬਰ ਪੰਚਾਇਤ ਇੰਦਰਜੀਤ ਸਿੰਘ, ਸਤਪਾਲ ਮੁਨੀਮ, ਸਰਬਜੀਤ ਕੌਰ ਸਰਪੰਚ ਆਰੀਆਂਵਾਲ, ਅਵਤਾਰ ਸਿੰਘ ਸੈਦੋਵਾਲ, ਮਾਨੀਕ ਜਿੰਦਲ ਆਦਿ ਵੀ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *