ਸਵ. ਬਾਬਾ ਤਰਲੋਕ ਕੁਮਾਰ ਸੇਖੜੀ ਜੀ ਦੀ 10ਵੀਂ ਬਰਸੀ ਮਨਾਈ

-ਬਾਬਾ ਬਾਲਕ ਨਾਥ ਮੰਦਿਰ ਕਮੇਟੀ ਵੱਲੋਂ ਬਰਸੀ ਮੌਕੇ ਸੰਗਤਾਂ ਨੂੰ ਛਕਾਇਆ ਗਿਆ ਅਤੁੱਟ ਲੰਗਰ

ਕਪੂਰਥਲਾ, 29 ਅਗਸਤ  :ਇੰਦਰਜੀਤ ਸਿੰਘ  ਮੁਹੱਲਾ ਸੀਨਪੁਰਾ ਵਿਖੇ ਬਾਬਾ ਬਾਲਕ ਨਾਥ ਮੰਦਿਰ ਕਮੇਟੀ ਕਪੂਰਥਲਾ, ਬਾਬਾ ਜੀ ਦੇ ਸ਼ਰਧਾਲੂਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਵ. ਬਾਬਾ ਤਰਲੋਕ ਕੁਮਾਰ ਸੇਖੜੀ ਜੀ ਦੀ 10ਵੀਂ ਬਰਸੀ ਮਨਾਈ ਗਈ । ਇਸ ਮੌਕੇ ਤੇ ਬਾਬਾ ਤਰਲੋਕ ਕੁਮਾਰ ਸੇਖੜੀ ਵੱਲੋਂ ਕੀਤੇ ਗਏ ਲੋਕ ਭਲਾਈ ਕੰਮਾਂ ਅਤੇ ਉਹਨਾਂ ਵੱਲੋਂ ਸੰਗਤਾਂ ਨੂੰ ਬਾਬਾ ਬਾਲਕ ਨਾਥ ਜੀ ਨਾਲ ਜੋੜਨ ਤੇ ਸਫਲ ਤੇ ਖੁਸ਼ਹਾਲ ਜੀਵਨ ਲਈ ਕੀਤੇ ਗਏ ਯਤਨਾਂ ਨੂੰ ਅਤੇ ਉਹਨਾਂ ਦੀ ਧਾਰਮਿਕ ਖੇਤਰ ਪ੍ਰਤੀ ਸੇਵਾਵਾਂ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਅਤੁੱਟ ਲੰਗਰ ਵੀ ਵਰਤਾਇਆ ਗਿਆ।ਇਸ ਮੌਕੇ ਸ਼੍ਰੀ ਸ਼ਿਵ ਦਰਸ਼ਨ ਕੁਮਾਰ ਕਪੂਰ, ਸ਼੍ਰੀ ਗੁਰਬਚਨ ਸਿੰਘ ਬਾਂਕਾ ਪ੍ਰਧਾਨ ਵੈਦ ਮੰਡਲ ਪੰਜਾਬ, ਸ਼੍ਰੀ ਗੌਰਵ ਵਰਮਾਂ, ਸ਼੍ਰੀ ਹਰਪ੍ਰੀਤ ਕੁਮਾਰ ਹਨੀ, ਸ਼੍ਰੀ ਸੁਖਵਿੰਦਰ ਸਿੰਘ ਰੂਬਲ, ਸ਼੍ਰੀ ਗਗਨਦੀਪ ਸਿੰਘ, ਸ਼੍ਰੀ ਰਮੇਸ਼ ਕੁਮਾਰ ਪੁਰੀ, ਸ਼੍ਰੀ ਕਮਲ ਕੁਮਾਰ, ਸੰਦੀਪ ਸਿੰਘ, ਸ਼੍ਰੀ ਜਤਿਨ ਪੁਰੀ, ਸ਼੍ਰੀ ਰਾਜਨਬੀਰ ਸਿੰਘ ਮੋਮੀ, ਅੰਸ਼ੂਮਨ ਸੇਖੜੀ, ਮਾਹੀ, ਸੋਨੂ, ਰਵੀ, ਅਤੇ ਹੋਰ ਕਮੇਟੀ ਦੇ ਮੈਂਬਰ ਹਾਜਰ ਸਨ । ਇਸ ਮੌਕੇ ‘ਤੇ ਮਹੁੱਲਾ ਤੇ ਸ਼ਹਿਰ ਨਿਵਾਸੀ ਭਾਰੀ ਗਿਣਤੀ ਵਿੱਚ ਹਾਜਰ ਹੋਏ । ਸ਼੍ਰੀ ਹਰਮਨਦੀਪ ਸੇਖੜੀ ਨੇ ਇਸ ਮੌਕੇ ‘ਤੇ ਪਹੁੰਚਣ ਵਾਲੀਆਂ ਸੰਗਤਾਂ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ।

Geef een reactie

Het e-mailadres wordt niet gepubliceerd. Vereiste velden zijn gemarkeerd met *