5ਵੇ ਅਲਬੈਟਰਾ ਕਬੱਡੀ ਕੱਪ ਪੈਣਗੀਆਂ ਕਬੱਡੀਆਂ ਤੇ ਲੱਗਣਗੇ ਜੱਫੇ

-ਗੈਰੀ ਤੇ ਜਸਪਾਲ ਭੰਡਾਲ ਵਲੋ ਦਿੱਤਾ ਜਾਵੇਗਾ ਪਹਿਲਾ ਇਨਾਮ
ਐਡਮਿੰਟਨ/ਕਪੂਰਥਲਾ, ਇੰਦਰਜੀਤ ਸਿੰਘ
ਕਨੇਡਾ ਦੀ ਧਰਤੀ ’ਤੇ ਪੰਜਾਬੀਆਂ ਵਲੋ ਮਾਂ ਖੇਡ ਕਬੱਡੀ ਦੇ ਸੀਜ਼ਨ ਦੌਰਾਨ ਲਗਾਤਾਰ ਵੱਡੇ ਕਬੱਡੀ ਕੱਪ ਕਰਵਾਉਣ ਦਾ ਸਿਲਸਿਲਾ ਜਾਰੀ ਹੈ। ਭਾਰਤ ਵਿਚ ਸਰਦੀਆਂ ਵਿਚ ਕਬੱਡੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦੇਸ਼ੀ ਧਰਤੀ ਤੇ ਇਸ ਸਮੇ ਕਬੱਡੀ ਖੇਡ ਵਿਚ ਪੂਰਾ ਯੂਰਪ, ਕਨੇਡਾ ਅਮਰੀਕਾ ਆਦਿ ਰੰਗੇ ਹੋਏ ਹਨ। ਇਸੇ ਲੜੀ ਤਹਿਤ ਐਲਬੇਟਰਾ ਪੰਜਾਬੀ ਸਪੋਰਟਸ ਕਲੱਬ ਤੇ ਕਲਚਰਲ ਐਸੋਸੀਏਸ਼ਨ ਵਲੋ ਬੀਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ 5ਾਂ ਐਲਬੇਟਰਾਂ ਕਬੱਡੀ ਕੱਪ ਐਡਮਿੰਟਨ ਐਮਈ ਲੈਜਟਰੀ ਹਾਈ ਸਕੂਲ ਨੇੜੇ ¦ਦਨ ਡੇਅਰੀ ਵਿਖੇ 2 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਧਰਮ ਸਿੰਘ ਉਪਲ, ਰਾਣਾ ਧਾਲੀਵਾਲ, ਪਾਲ ਬੋਪਾਰਾਏ, ਲਖਬੀਰ ਸਿੰਘ ਔਜਲਾ, ਰਣਜੀਤ ਸਿੰਘ ਪਵਾਰ, ਬਲਦੇਵ ਸਿੰਘ ਗਿੱਲ ਤੇ ਯਸ਼ ਸ਼ਰਮਾ ਨੇ ਦੱਸਿਆ ਕਿ ਇਸ ਕਬੱਡੀ ਦੇ ਮਹਾਂਕੁੰਭ ਵਿਚ ਦੁਨੀਆ ਦੇ ਨਾਮਵਰ ਕਬੱਡੀ ਟੀਮਾਂ ਵਿਚਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਆਪਣੀ ਖੇਡ ਦੇ ਜੌਹਰ ਦਿਖਾਉਣਗੇ। ਜੇਤੂ ਟੀਮ ਨੂੰ ਪਹਿਲਾ ਇਨਾਮ ਗੈਰੀ ਭੰਡਾਲ ਤੇ ਜਸਪਾਲ ਭੰਡਾਲ ਜੈਡਵਾਈ ਟੀਚ ਬੈਲਡਿੰਗ ਸਿਸਟਮ ਵਲੋ ਦਿੱਤਾ ਜਾਵੇਗਾ। ਕਬੱਡੀ ਕੱਪ ਦੇ ਬੈਸਟ ਰੇਡਰਾਂ ਤੇ ਜਾਫੀਆਂ ਨੂੰ ਸੋਨੇ ਦੀਆਂ ਚੈਨਾਂ ਦਿੱਤੀਆਂ ਜਾਣਗੀਆਂ। ਇਸ ਦੌਰਾਨ ਰੱਸਖਿਚੀ ਮੁਕਾਬਲੇ ਤੇ ਲੜਕੇ ਲੜਕੀਆਂ ਦੀਆਂ ਦੌੜਾਂ ਵੀ ਹੋਣਗੀਆਂ। ਇਥੇ ਜ਼ਿਕਰਯੋਗ ਹੈ ਗੈਰੀ ਭੰਡਾਲ, ਜਸਪਾਲ ਸਿੰਘ ਭੰਡਾਲ ਵਲੋ ਪਿੰਡ ਭੰਡਾਲ ਦੋਨਾ ਵਿਖੇ ਕਬੱਡੀ ਖੇਡ ਦੀ ਉਨਤੀ, ਪਿੰਡ ਦੇ ਵਿਕਾਸ ਤੇ ਹੋਰ ਸਮਾਜਿਕ ਕੰਮਾਂ ਵਾਸਤੇ ਸਮੇ ਸਮੇ ਤੇ ਪਿੰਡ ਦੀ ਮਦਦ ਕੀਤੀ ਜਾਂਦੀ ਹੈ।ਕਬੱਡੀ ਕੱਪ ਵਿਚ ਦੂਜਾ ਇਨਾਮ ਭੋਲਾ ਸਿੱਧੂ, ਜਗਦੇਵ ਚੀਮਾ, ਸਰਬਜੀਤ ਸਿੰਘ, ਗੁਰਦੀਪ ਸਿੰਘ ਸਿੱਧੂ ਵਲੋ ਦਿੱਤਾ ਜਾਵੇਗਾ। ਕਬੱਡੀ ਕੱਪ ਵਿਚ ਬਹਾਦਰ ਸਿੰਘ ਗਿੱਲ, ਸਰਕਰਤਾਰ ਸਿੰਘ ਸੰਧੂ, ਉਪਲ ਬ੍ਰਦਰਜ਼, ਸੈਡੀ ਧਾਲੀਵਾਲ ਵਲੋ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ।
ਤਸਵੀਰ-30ਕੇਪੀਟੀ ਇੰਦਰਜੀਤ-5

Geef een reactie

Het e-mailadres wordt niet gepubliceerd. Vereiste velden zijn gemarkeerd met *