ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਲਈ ਤਿਆਰੀਆਂ ਮੁਕੰਮਲ

ਲੁਧਿਆਣਾ- (ਪ੍ਰੀਤੀ ਸ਼ਰਮਾ): ਸ਼ਹਿਰ ਲੁਧਿਆਣਾ ਦੇ ਪੈਰ•ਾਂ ਵਿੱਚ ਵੱਸਦੇ ਕਸਬਾ ਸਾਹਨੇਵਾਲ ਦੇ ਹਵਾਈ ਅੱਡੇ ਤੋਂ ਘਰੇਲੂ ਹਵਾਈ ਉਡਾਣਾਂ 2 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਜਿਸ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸ ਦਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਖੁਦ ਮੁੜ ਜਾਇਜ਼ਾ ਲਿਆ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਡਾਣਾਂ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਹ ਘਰੇਲੂ ਉਡਾਣਾਂ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਉਡਾਣ ਯੋਜਨਾ’ ਤਹਿਤ ਸ਼ੁਰੂ ਹੋਣ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਬੁਨਿਆਦੀ ਢਾਂਚੇ ਵਜੋਂ ਹਵਾਈ ਅੱਡਾ ਘਰੇਲੂ ਹਵਾਈ ਉਡਾਣਾਂ ਲਈ ਬਿਲਕੁਲ ਤਿਆਰ ਹੈ, ਜਿਸ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਸੁਧਾਰ ਵੀ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਯਾਤਰੀਆਂ ਦੇ ਹਵਾਈ ਅੱਡੇ ਲਈ ਆਉਣ ਅਤੇ ਜਾਣ ਲਈ ਸਭ ਤੋਂ ਵਧੀਆ ਅਤੇ ਸੁਰੱਖਿਅਤ ਰਸਤਾ ਸਾਹਨੇਵਾਲ ਰੇਲਵੇ ਓਵਰਬ੍ਰਿਜ ਤੋਂ ਕੋਹਾੜਾ ਵੱਲ ਨੂੰ ਉ¤ਤਰ ਕੇ ਬਾਈਪਾਸ ਰਾਹੀਂ ਹਵਾਈ ਅੱਡੇ ਨੂੰ ਜਾਣ ਵਾਲਾ ਰਸਤਾ ਹੈ। ਯਾਤਰੀਆਂ ਨੂੰ ਇਸ ਰਸਤੇ ਨੂੰ ਵਰਤਣ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਇਸ ਤਰ•ਾਂ ਉਹ ਮੁੱਖ ਸੜਕ ਤੋਂ ਆਉਣ ਵਾਲੇ ਰੇਲਵੇ ਲਾਂਘੇ ਦੀ ਪ੍ਰੇਸ਼ਾਨੀ ਤੋਂ ਵੀ ਬਚ ਸਕਦੇ ਹਨ। ਇਸ ਸੰਬੰਧੀ ਰਸਤਾ ਦਰਸਾਉ ਸਾਈਨ ਬੋਰਡ ਲਗਾਉਣ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਸੰਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਹਵਾਈ ਅੱਡੇ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਮੁਰੰਮਤ, ਰੇਲਵੇ ਲਾਈਨ ਵਾਲੇ ਲਾਂਘੇ ਦੀ ਲੈਵਲਿੰਗ (ਪੱਧਰ), ਲੋੜ ਮੁਤਾਬਿਕ ਦਰੱਖ਼ਤਾਂ ਦੀ ਕਾਂਟ-ਛਾਂਟ, ਨਵੇਂ ਪੌਦਿਆਂ ਦੀ ਲਵਾਈ, ਸੜਕਾਂ ਦੀਆਂ ਬਰਮਾਂ ਦੀ ਮੁਰੰਮਤ, ਸਾਰੇ ਹਵਾਈ ਅੱਡੇ ਦੀ ਅੰਦਰੋਂ ਬਾਹਰੋਂ ਸਫਾਈ ਮਿਤੀ 31 ਅਗਸਤ ਤੱਕ ਮੁਕੰਮਲ ਕਰ ਦਿੱਤੀ ਜਾਵੇ। ਇਸ ਤੋਂ ਇਲਾਵਾ ਪੁਲਿਸ ਨੂੰ ਹਦਾਇਤ ਕੀਤੀ ਗਈ ਕਿ ਬੇਲੋੜੇ ਵਾਹਨਾਂ ਦੀ ਸੜਕਾਂ ’ਤੇ ਬੇਤਰਤੀਬੀ ਠਹਿਰ ਰੋਕੀ ਜਾਵੇ। ਇਸ ਮੌ ਸ੍ਰੀ ਅਮਰਦੀਪ ਨਹਿਰਾ ਨੇ ਦੱਸਿਆ ਕਿ ਸਾਹਨੇਵਾਲ ਹਵਾਈ ਅੱਡੇ ’ਤੇ ਇਸ ਵੇਲੇ 70 ਸੀਟਾਂ ਵਾਲੇ ਜਹਾਜ਼ ਦੇ ਕੇ ਉਨ•ਾਂ ਸਾਰੀਆਂ ਸੜਕਾਂ, ਪੁੱਲ•ਾਂ ਅਤੇ ਨਾਲ ਲੱਗਦੇ ਖੇਤੀਬਾੜੀ ਏਰੀਏ ਦਾ ਵੀ ਜਾਇਜ਼ਾ ਲਿਆ। ਹਵਾਈ ਜਹਾਜ਼ ਦੇ ਚੜ•ਨ ਅਤੇ ਉ¤ਤਰਨ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਲਈ ਗਈ। ਹਵਾਈ ਅੱਡੇ ਦੇ ਕਾਰਜਕਾਰੀ ਡਾਇਰੈਕਟਰ ਚੜ•ਨ ਅਤੇ ਉ¤ਤਰਨ ਦੀ ਸਮਰੱਥਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ, ਪੁਲਿਸ ਅਧਿਕਾਰੀ, ਨੈਸ਼ਨਲ ਹਾਈਵੇਜ਼ ਅਥਾਰਟੀ ਦੇ ਨੁਮਾਇੰਦੇ, ਰੇਲਵੇ ਵਿਭਾਗ ਦੇ ਨੁਮਾਇੰਦੇ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *