ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਨੌਜਵਾਨ-ਰਾਣਾ ਗੁਰਜੀਤ ਸਿੰਘ

*ਬਿਸ਼ਨਪੁਰ ਅਰਾਈਆਂ ਦੇ ਛਿੰਝ ਮੇਲੇ ’ਚ ਜੇਤੂ ਪਹਿਲਵਾਨਾਂ ਨੂੰ ਵੰਡੇ ਇਨਾਮ*ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਸੁੱਖਾ ਬੱਬੇਹਾਲੀ ਨੇ ਜਿੱਤਿਆ

ਕਪੂਰਥਲਾ, 31 ਅਗਸਤ :ਇੰਦਰਜੀਤ ਸਿੰਘ  : ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬਿਜਲੀ ਤੇ ਸਿੰਚਾਈ ਵਿਭਾਗ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਪਿੰਡ ਬਿਸ਼ਨਪੁਰ ਅਰਾਈਆਂ ਵਿਖੇ ਗੁਰਦੀਪ ਸਿੰਘ ਬਿਸ਼ਨਪੁਰ ਦੀ ਅਗਵਾਈ ਹੇਠ ਪੀਰ ਬਾਬਾ ਲੱਖ ਦਾਤਾ ਦੀ ਯਾਦ ਵਿਚ ਕਰਵਾਏ ਗਏ ਸਾਲਾਨਾ ਛਿੰਝ ਮੇਲੇ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਸਿਹਤਮੰਦ ਅਤੇ ਰਿਸ਼ਟ-ਪੁਸ਼ਟ ਰਹਿਣ ਲਈ ਖੇਡਾਂ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਪ੍ਰਬੰਧਕਾਂ ਦੇ ਇਸ ਅਹਿਮ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੇਲੇ ਵਿਚ ਪੰਜਾਬ ਭਰ ’ਚੋਂ 200 ਤੋਂ ਵੱਧ ਨਾਮੀਂ ਪਹਿਲਵਾਨਾਂ ਨੇ ਭਾਗ ਲਿਆ। ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਰਾਣਾ ਗੁਰਜੀਤ ਸਿੰਘ ਨੇ ਸ਼ੁਰੂ ਕਰਵਾਇਆ। ਇਹ ਗਹਿਗੱਚ ਮੁਕਾਬਲਾ ਸੁੱਖਾ ਬੱਬੇਹਾਲੀ ਨੇ ਬਲਕਾਰ ਲੱਲੀਆਂ ਨੂੰ ਚਿੱਤ ਕਰਕੇ ਜਿੱਤਿਆ। ਹੋਰਨਾਂ ਮੁਕਾਬਲਿਆਂ ਵਿਚ ਜੱਗੀ ਬਿਸ਼ਨਪੁਰ ਨੇ ਸੱਬੇ ਸੇਰੋਵਾਲੀਆ ਨੂੰ, ਬਲਦੇਵ ਭੋਗਪੁਰ ਨੇ ਹੈਪੀ ਕਰਾਲੀ ਨੂੰ, ਤੀਰਥ ਬਿਸ਼ਨਪੁਰ ਨੇ ਪ੍ਰੇਮੀ ਨਵਾਂਸ਼ਹਿਰ ਨੂੰ, ਸੁਨੀਲ ਸੈਦਪੁਰ ਨੇ ਜੋਤੀ ਗੜ੍ਹਸ਼ੰਕਰ ਨੂੰ, ਨਵ ਬਿਸ਼ਨਪੁਰ ਨੇ ਕਮਲ ਪੀ ਏ ਪੀ ਜ¦ਧਰ ਨੂੰ, ਹਰਸ਼ ਮਾਨਸਾ ਨੇ ਪ੍ਰੀਤ ਫਤਿਆਬਾਦ ਨੂੰ, ਲੱਡੂ ਪਾਜੀਆਂ ਨੇ ਸਤਨਾਮ ਅੰਮ੍ਰਿਤਸਰ ਨੂੰ ਹਰਾਇਆ।  ਛਿੰਝ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਕੌਂਸਲਰ ਨਰਿੰਦਰ ਸਿੰਘ ਮੰਨਸੂ, ਬਲਬੀਰ ਸਿੰਘ ਬੀਰਾ, ਜਸਵੰਤ ਲਾਡੀ ਤਲਵੰਡੀ ਮਹਿਮਾ, ਬਲਾਕ ਸੰਮਤੀ ਮੈਂਬਰ ਨੰਬਰਦਾਰ ਕੋਟ ਕਰਾਰ ਖਾਂ, ਜਗਤਾਰ ਸਿੰਘ, ਗੁਰਮੇਲ ਸਿੰਘ, ਮਿਹਰ ਸਿੰਘ, ਹਰਵਿੰਦਰ ਸਿੰਘ, ਮੁਖਤਾਰ ਸਿੰਘ, ਪਰਮਜੀਤ ਸਿੰਘ, ਜੋਗਿੰਦਰ ਪ੍ਰਧਾਨ, ਸਤਪਾਲ ਮਹਿਰਾ ਅਤੇ ਕੁਮੈਂਟੇਟਰ ਬਲਦੇਵ ਨਿਮਾਣਾ ਆਦਿ ਨੂੰ ਸਿਰੋਪਾਓ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਗੁਰਦੀਪ ਸਿੰਘ ਬਿਸ਼ਨਪੁਰ ਨੇ ਛਿੰਝ ਮੇਲੇ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਹੋਰਨਾਂ ਪਤਵੰਤਿਆਂ ਦਾ ਧੰਨਵਾਦ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *