ਜੈਲਦਾਰ ਸਿੰਘ ਹਸਮੁਖ ਦੇ ਜਨਮ ਦਿਨ ਨੂੰ ਸਮਰਪਤ ਵਿਸ਼ਾਲ ਕਵੀ ਦਰਬਾਰ ਦਾ ਅਯੋਜਨ

– ਹਿੰਦੀ, ਉਰਦੂ ਅਤੇ ਪੰਜਾਬੀ ਸ਼ਾਇਰਾਂ ਨਾਲ ਰੂ-ਬੂ-ਰੂ ਕਰਵਾ ਕੇ ਇ¤ਕ-ਦੂਜੇ ਨਾਲ ਭਾਸ਼ਾ ਦੇ ਤੌਰ ਤੇ ਨੇੜਤਾ ਪੈਦਾ ਹੁੰਦੀ
ਕਪੂਰਥਲਾ, 31 ਅਗਸਤ, ਇੰਦਰਜੀਤ ਸਿੰਘ
ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ, ਕਪੂਰਥਲਾ ਵ¤ਲੋਂ ਕੇਂਦਰ ਦੇ ਜਨਰਲ ਸਕ¤ਤਰ ਜੈਲਦਾਰ ਸਿੰਘ ਹਸਮੁਖ ਦੇ ਜਨਮ ਦਿਨ ਨੂੰ ਸਮਰਪਤ ਵਿਸ਼ਾਲ ਕਵੀ ਦਰਬਾਰ ਦਾ ਅਯੋਜਨ ਸ਼ਹੀਦ ਭਗਤ ਸਿਘ ਕਲ¤ਬ ਵਿਖੇ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਬਹੁਪ¤ਖੀ ਸਖਸ਼ੀਅਤ ਦੇਸ ਰਾਜ ਬੂਲਪੁਰੀ, ਉ¤ਘੇ ਸ਼ਾਇਰ ਨਿਰਧਨ ਕਰਤਾਰਪੁਰੀ, ਕੇਂਦਰ ਦੇ ਪ੍ਰਧਾਨ ਕਹਾਣੀਕਾਰ ਬਲਰਾਜ ਕੋਹਾੜਾ, ਸਿਰਜਣਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਚੰਨ ਮੋਮੀ ਅਤੇ ਗੀਤਕਾਰ ਜੈਲਦਾਰ ਸਿੰਘ ਹਸਮੁਖ ਆਦਿ ਨੇ ਸਾਂਝੇ ਤੌਰ ਤੇ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਕਵੀ ਧਰਮ ਪਾਲ ਪੈਂਥਰ ਨੇ ਨਿਭਾਉਂਦੇ ਹੋਏ ਕਾਰਵਾਈ ਨੂੰ ਅ¤ਗੇ ਵਧਾਇਆ।ਕਵੀ ਦਰਬਾਰ ਨੂੰ ਸੰਬੋਧਨ ਕਰਦੇ ਹੋਏ ਸਾਹਿਤਕਾਰ ਚੰਨ ਮੋਮੀ ਨੇ ਜੈਲਦਾਰ ਹਸਮੁਖ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਲੋਕ ਸਾਹਿਤ ਕਲਾ ਕੇਂਦਰ ਵਲੋਂ ਜਨਮ ਦਿਨ ਨੂੰ ਸਮਰਪਤ ਕਵੀ ਦਰਬਾਰ ਕਰਵਾ ਕੇ ਜਿ¤ਥੇ ਸਾਹਿਤ ਨੂੰ ਪ੍ਰਫੁ¤ਲਤ ਕਰਨ ਲਈ ਲੋੜੀਂਦੇ ਯਤਨਾਂ ਕੀਤੇ ਹਨ ਉ¤ਥੇ ਅ¤ਜ ਕ¤ਲ ਜਨਮ ਦਿਨਾਂ ਤੇ ਮਹਿੰਗੇ ਖਰਚਿਆਂ ਨੂੰ ਕੰਟਰੋਲ ਕਰਨ ਲਈ ਸਾਰਥਿਕ ਕਦਮ ਹੈ। ਲੋਕ ਸਾਹਿਤ ਕਲਾ ਕੇਂਦਰ ਇਲਾਕੇ ਦੇ ਹਿੰਦੀ, ਉਰਦੂ ਅਤੇ ਪੰਜਾਬੀ ਸ਼ਾਇਰਾਂ ਨਾਲ ਰੂ-ਬੂ-ਰੂ ਕਰਵਾ ਕੇ ਇ¤ਕ-ਦੂਜੇ ਨਾਲ ਭਾਸ਼ਾ ਦੇ ਤੌਰ ਤੇ ਨੇੜਤਾ ਪੈਦਾ ਹੁੰਦੀ ਹੈ ਜਿਸ ਨਾਲ ਕੌਮੀ ਏਕਤਾ ਮਜਬੂਤ ਹੁੰਦੀ ਹੈ।ਮਾ. ਦੇਸ ਰਾਜ, ਡਾ.ਪਰਮਜੀਤ ਸਿੰਘ ਮਾਨਸਾ ਅਤੇ ਰੰਗਕਰਮੀ ਇੰਦਰਜੀਤ ਰੂਪੋਵਾਲੀ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਲੋਕ ਸਾਹਿਤ ਕਲਾ ਕੇਂਦਰ ਵਲੋਂ ਕੀਤੀਆਂ ਜਾ ਰਹੀਆਂ ਨਿਰੰਤਰ ਗਤੀਵਿਧੀਆਂ ਨਾਲ ਸਾਹਿਤ ਦੀ ਝੋਲੀ ਵਿ¤ਚ ਕਈ ਕਿਤਾਬਾਂ ਪਾ ਚੁ¤ਕੇ ਹਨ।ਕੇਂਦਰ ਨਵੇਂ ਤੇ ਪੁਰਾਣੇ ਕਵੀਆਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੂੰ ਆਪਣੀਆਂ ਰਚਨਾਵਾਂ ਪੜ੍ਹਨ ਦਾ ਮੌਕਾ ਦੇਣ ਨਾਲ ਨਾਲ ਚੰਗੇਰਾ ਸਾਹਿਤ ਲਿਖਣ ਲਈ ਉਤਸ਼ਾਹ ਮਿਲਦਾ ਹੈ।ਅਗਲੇ ਦੌਰ ਵਿ¤ਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿ¤ਚ ਇਲਾਕੇ ਦੇ ਨਾਮਵਰ ਕਵੀਆਂ ਨੇ ਆਪਣੀ ਹਾਜ਼ਰੀ ਲਗਵਾਈ।ਤੇਜ਼ਬੀਰ ਸਿੰਘ ਨੇ ਬਾਪੂ ਦੇ ਜ਼ਮਾਨੇ ਵਾਲਾ ਪਿੰਡ ਚੇਤੇ ਆ ਗਿਆ, ਰਮਨ ਭਾਰਦਵਾਜ ਨੇ ਸ਼ਾਇਰ ਹਰਫੂਲ ਦੀ ਗਜ਼ਲ ਸਿ¤ਤਮ ਮੇਰੇ ਤੇ ਬੜੇ ਢਾਏ ਗਏ ਅਤੇ ਸ¤ਜਣਾ ਬਾਜ ਹਨੇਰਾ ਜਾਪੇ, ਸ਼ਾਇਰ ਕੰਵਰ ਇਕਬਾਲ ਅ¤ਖੀਆਂ ‘ਚੋਂ ਸਾਉਣ ਵਗਦਾ, ਧਰਮ ਪਾਲ ਪੈਂਥਰ ਨੇ ਜਾਗਣੇ ਦੀ ਲੋੜ ਹੈ, ਬਾਈ ਜਾਗਣੇ ਦੀ ਲੋੜ ਹੈ, ਦੇਸ ਰਾਜ ਬੂਲਪੁਰੀ ਨੇ ਇਨਕਲਾਬੀ ਕਵਿਤਾ ਸ¤ਚ ਦੇ ਸੰਗਰਾਮ ਨੇ ਹਰਨਾ ਨਹੀਂ, ਮਨਜਿੰਦਰ ਕਮਲ ਨੇ ਅ¤ਗ ਬੁਝਾ ਨਾ ਸਕਣ ਨਦੀਓਂ ਪਾਰ ਨਗਰ ਦੀ, ਸ਼ਾਇਰ ਚੰਨ ਮੋਮੀ ਨੇ ਜਿਹੜੀ ਮਾਲਿਕ ਦੇ ਕਹਿਣ ਵਿ¤ਚ ਰਹੇ ਮਿਆਨ, ਗੀਤਕਾਰ ਜੈਲਦਾਰ ਸਿੰਘ ਹਸਮੁਖ ਨੇ ਹਰ ਬੰਦਾ ਜ¤ਗ ਤੇ ਕਈ ਬਾਰ ਰੋਇਆ ਅਤੇ ਲਾਲੀ ਕਰਤਾਰਪੁਰੀ ਨੇ ਕਲਮਾਂ ਦੇ ਵਾਰਿਸਾ ਨਾ ਸੌਂ ਜਾਈ ਲੰਮੀ ਤਾਣ ਕੇ ਅਤੇ ਸ਼ਾਇਰ ਨਿਰਧਨ ਕਰਤਾਰਪੁਰੀ ਨੇ ਆਪਣੀਆਂ ਵ¤ਡਮੁ¤ਲੀਆਂ ਰਚਨਾਵਾਂ ਮਾਂ ਬੋਲੀ ਪੰਜਾਬੀ ਸਾਡੀ ਅਤੇ ਮੈਂ ਜੀਣਾ ਚਾਹੁੰਦਾ ਹਾਂ, ਦੁਨੀਆਂ ਜੀਣ ਨਹੀਂ ਦਿੰਦੀ ਆਦਿ ਨਾਲ ਹਾਜ਼ਰੀ ਲਗਵਾ ਕੇ ਕਵੀ ਦਰਬਾਰ ਨੂੰ ਸ਼ਿਖਰਾਂ ਤੇ ਪਹੁੰਚਾ ਦਿ¤ਤਾ।ਇਨ੍ਹਾਂ ਤੋਂ ਇਲਾਵਾ ਆਰ. ਕੇ. ਵਰਮਾ, ਸਰੇਸ਼ਟ ਅਰੋੜਾ ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਦਾ ਗਾਇਨ ਕੀਤਾ।ਸਮਾਗਮ ਵਿ¤ਚ ਸ਼ਾਮਿਲ ਹੋਏ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੇਂਦਰ ਦੇ ਪ੍ਰਧਾਨ ਬਲਰਾਜ ਕੋਹਾੜਾ ਨੇ ਕੀਤਾ ਅਤੇ ਭਵਿ¤ਖ ਵਿ¤ਚ ਕੀਤੇ ਜਾਣ ਵਾਲੇ ਸਮਾਗਮਾਂ ਦੇ ਹੁੰਗਾਰੇ ਦੀ ਆਸ ਰ¤ਖੀ। ਕਵੀ ਦਰਬਾਰ ਵਿ¤ਚ ਵਿਸ਼ੇਸ਼ ਤੌਰ ਤੇ ਅਮਰਜੀਤ ਸਿੰਘ ਮ¤ਲ, ਬੀਰ ਸਿੰਘ ਵੜੈਚ, ਕ੍ਰਿਸ਼ਨ ਲਾਲ ਜ¤ਸਲ, ਸੋਹਨ ਬੈਠਾ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਐਸਐਸਈ, ਪੂਰਨ ਚੰਦ ਬੋਧ ਅਤੇ ਕੇ. ਐਸ. ਖੋਖਰ ਆਦਿ ਸਖਸ਼ੀਅਤਾਂ ਸ਼ਾਮਿਲ ਹੋਈਆ।

Geef een reactie

Het e-mailadres wordt niet gepubliceerd. Vereiste velden zijn gemarkeerd met *