ਭਾਈ ਜੈਤਾ ਜੀ ਦੀ ਯਾਦ ਵਿੱਚ ਮਹਾਨ ਚੇਤਨਾ ਮਾਰਚ

ਨਵੀਂ ਦਿੱਲੀ : 01, ਸਤੰਬਰ, 2017
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੋਸਾਇਟੀ ਵਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜਨਮ ਦਿਨ ਦੇ ਸੰਬੰਧ ਵਿੱਚ ਮੰਗਲਵਾਰ, 5 ਸਤੰਬਰ ਨੂੰ ਗੁ. ਮਜਨੂੰ ਟਿੱਲਾ ਸਾਹਿਬ ਤੋਂ ਗੁ. ਸੀਸਗੰਜ ਸਾਹਿਬ ਤਕ ਵਿਸ਼ੇਸ਼ ਤੇ ‘ਮਹਾਨ ਚੇਤਨਾ ਮਾਰਚ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸ. ਕੁਲਮੋਹਨ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਹ ਮਹਾਨ ਚੇਤਨਾ ਮਾਰਚ ਐਤਵਾਰ 3 ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੰਜੀ ਸਾਹਿਬ ਹਾਲ ਤੋਂ ਅਰੰਭ ਹੋਵੇਗਾ, ਜੋ ਪਿੰਡ ਵੱਲਾ, ਬਟਾਲਾ, ਗੁ. ਅੱਚਲ ਸਾਹਿਬ, ਬਿਆਸ, ਕਰਤਾਰਪੁਰ. ਜਲੰਧਰ ਬਾਈਪਾਸ, ਫਗਵਾੜਾ, ਲੁਧਿਆਣਾ ਅਤੇ ਸਰਹੰਦ ਤੋਂ ਹੁੰਦਾ ਹੋਇਆ ਰਾਤ ਗੁ. ਮੰਜੀ ਸਾਹਿਬ ਛੇਵੀਂ ਪਾਤਸ਼ਾਹੀ ਅੰਬਾਲਾ ਵਿਖੇ ਪੁਜੇਗਾ। ਰਾਤ ਉਥੇ ਬਿਸਰਾਮ ਕਰ, ਸੋਮਵਾਰ 4 ਸਤੰਬਰ ਨੂੰ ਸਵੇਰੇ ਉਥੋਂ ਰਵਾਨਾ ਹੋ, ਕੁਰੂਕਸ਼ੇਤਰ, ਕਰਨਾਲ, ਪਾਣੀਪਤ ਤੋਂ ਹੁੰਦਾ ਹੋਇਆ ਰਾਤ ਗੁ. ਮਜਨੂੰ ਟਿੱਲਾ ਸਾਹਿਬ, ਦਿੱਲੀ ਪੁਜੇਗਾ। ਜਿੱਥੇ ਰਾਤ ਬਿਸਰਾਮ ਕਰ, ਮੰਗਲਵਾਰ 5 ਸਤੰਬਰ, ਸਵੇਰੇ 9 ਵੱਜੇ ਉਥੋਂ ਰਵਾਨਾ ਹੋਵੇਗਾ ਤੇ ਤਿਮਾਰਪੁਰ, ਮਾਲ ਰੋਡ, ਖੈਬਰਪਾਸ, ਲਾਲਾ ਸ਼ਾਮਨਾਥ ਮਾਰਗ, ਬੱਸ ਅੱਡਾ, ਕਸ਼ਮੀਰੀ ਗੇਟ, ਲਾਲ ਕਿਲ੍ਹਾ ਤੋਂ ਹੁੰਦਾ ਹੋਇਆ ਗੁ. ਸੀਸਗੰਜ ਸਾਹਿਬ ਪੁਜੇਗਾ। ਜਿਥੇ ਪੰਥਕ ਮੁਖੀਆਂ ਅਤੇ ਸੰਗਤਾਂ ਵਲੋਂ ਹਾਰਦਿਕ ਸੂਆਗਤ ਕੀਤਾ ਜਾਇਗਾ। ਸ. ਕੁਲਮੋਹਨ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੇਤਨਾ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਤੇ ਗੁ. ਸੀਸਗੰਜ ਸਾਹਿਬ ਪੁਜ ਇਸਦੇ ਸੁਆਗਤ ਵਿੱਚ ਸ਼ਾਮਲ ਹੋ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

Geef een reactie

Het e-mailadres wordt niet gepubliceerd. Vereiste velden zijn gemarkeerd met *